Mrunal Thakur: ਮ੍ਰਿਣਾਲ ਠਾਕੁਰ ਦੇ ਸਾਧਾਰਨ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ, ਫੋਟੋਆਂ ਦੇਖ ਕੇ ਹੋ ਜਾਓਗੇ ਦੀਵਾਨਾ
ਅਦਾਕਾਰਾ ਮ੍ਰਿਣਾਲ ਠਾਕੁਰ ਨੇ ਇਸ ਵਾਰ ਬਲੈਕ ਆਊਟਫਿਟ 'ਚ ਆਪਣੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਵੇਖੋ ਉਸ ਦੀਆਂ ਇਹ ਵਾਇਰਲ ਤਸਵੀਰਾਂ...
Download ABP Live App and Watch All Latest Videos
View In Appਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਬਲੈਕ ਕਲਰ ਦੇ ਡੀਪਨੇਕ ਆਊਟਫਿਟ 'ਚ ਬੇਹੱਦ ਕਿਲਰ ਅੰਦਾਜ਼ 'ਚ ਪੋਜ਼ ਦਿੱਤਾ ਹੈ। ਉਸ ਦਾ ਸਧਾਰਨ ਅੰਦਾਜ਼ ਦੇਖ ਕੇ ਕੋਈ ਵੀ ਉਸ 'ਤੇ ਆਪਣਾ ਦਿਲ ਹਾਰ ਜਾਵੇਗਾ। ਅਭਿਨੇਤਰੀ ਮ੍ਰਿਣਾਲ ਠਾਕੁਰ ਇਸ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀ ਹੈ।
ਅਭਿਨੇਤਰੀ ਮ੍ਰਿਣਾਲ ਠਾਕੁਰ ਨੇ ਨਿਊਡ ਮੇਕਅੱਪ ਦੇ ਨਾਲ ਕਰਲ ਹੇਅਰ ਸਟਾਈਲ ਕੀਤਾ ਹੈ। ਸੀਤਾ ਰਾਮਮ ਫਿਲਮ 'ਚ ਅਭਿਨੇਤਰੀ ਮ੍ਰਿਣਾਲ ਠਾਕੁਰ ਦਾ ਲੁੱਕ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਸਨ। ਉਨ੍ਹਾਂ ਦੇ ਲੁੱਕ ਨੂੰ ਵੀ ਕਾਫੀ ਪਸੰਦ ਕੀਤਾ ਗਿਆ।
ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਸ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
ਗਲੋਇੰਗ ਚਿਹਰੇ ਅਤੇ ਸਧਾਰਨ ਪਹਿਰਾਵੇ ਵਿੱਚ ਮ੍ਰਿਣਾਲ ਨੂੰ ਦੇਖ ਕੇ ਫੈਨਜ਼ ਨਜ਼ਰਾਂ ਹਟਾਉਣ ਲਈ ਤਿਆਰ ਨਹੀਂ ਹਨ। ਉਸ ਦੇ ਇੰਸਟਾ ਪੋਸਟ 'ਤੇ ਪ੍ਰਸ਼ੰਸਕ ਲਗਾਤਾਰ ਆਪਣੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।
ਮ੍ਰਿਣਾਲ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਰਹੀ ਹੈ। ਉਸ ਦੀ ਵਿਗਿਆਨ ਅਤੇ ਸਿਹਤ ਵਿਭਾਗ ਵਿੱਚ ਇੰਨੀ ਦਿਲਚਸਪੀ ਸੀ ਕਿ ਉਸ ਨੇ ਦੰਦਾਂ ਦੇ ਡਾਕਟਰ ਦੀ ਪ੍ਰੀਖਿਆ ਵਿੱਚ ਵਧੀਆ ਅੰਕ ਪ੍ਰਾਪਤ ਕੀਤੇ। ਪਰ ਅਭਿਨੇਤਰੀ ਬਣਨ ਦੇ ਲਈ ਮ੍ਰਿਣਾਲ ਨੇ ਉਹ ਸੁਪਨਾ ਉੱਥੇ ਹੀ ਛੱਡ ਦਿੱਤਾ।
ਮ੍ਰਿਣਾਲ ਆਪਣੇ ਫਿਲਮੀ ਸਫਰ ਅਤੇ ਸਫਲਤਾ ਤੋਂ ਕਾਫੀ ਖੁਸ਼ ਹੈ। ਉਨ੍ਹਾਂ ਨੇ ਬਾਟਲਾ ਹਾਊਸ, ਜਰਸੀ ਅਤੇ ਸੁਪਰ 30, ਘੋਸਟ ਸਟੋਰੀ, ਤੂਫਾਨ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।