Neha Malik: ਦੁਬਈ ਪਹੁੰਚੀ ਨੇਹਾ ਮਲਿਕ, ਬੁਰਜ ਖਲੀਫਾ ਦੇ ਸਾਹਮਣੇ ਹੌਟ ਅੰਦਾਜ਼ 'ਚ ਕਲਿੱਕ ਕਰਵਾਈਆਂ ਫੋਟੋਆਂ
ਭੋਜਪੁਰੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੇਹਾ ਮਲਿਕ ਇਨ੍ਹੀਂ ਦਿਨੀਂ ਆਪਣੇ ਜਨਮਦਿਨ ਦੀਆਂ ਤਿਆਰੀਆਂ ਕਰ ਰਹੀ ਹੈ। ਨੇਹਾ ਮਲਿਕ ਦਾ ਜਨਮਦਿਨ ਜਲਦ ਹੀ ਆਉਣ ਵਾਲਾ ਹੈ। ਜਿਸ ਲਈ ਉਹ ਕਾਫੀ ਉਤਸ਼ਾਹਿਤ ਹੈ। ਨੇਹਾ ਮਲਿਕ ਦਾ ਜਨਮਦਿਨ 31 ਅਕਤੂਬਰ ਨੂੰ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹ ਇਸ ਨੂੰ ਖਾਸ ਤਰੀਕੇ ਨਾਲ ਸੈਲੀਬ੍ਰੇਟ ਕਰ ਰਹੀ ਹੈ।
Download ABP Live App and Watch All Latest Videos
View In Appਨੇਹਾ ਮਲਿਕ ਆਪਣੇ ਜਨਮਦਿਨ ਤੋਂ ਪਹਿਲਾਂ ਦੁਬਈ ਦਾ ਦੌਰਾ ਕਰ ਰਹੀ ਹੈ। ਅਦਾਕਾਰਾ ਆਪਣੀ ਮਾਂ ਨਾਲ ਸੈਰ ਕਰਨ ਗਈ ਹੈ। ਇਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ।
ਨੇਹਾ ਮਲਿਕ ਇੰਡਸਟਰੀ ਦੀਆਂ ਹੌਟ ਅਭਿਨੇਤਰੀਆਂ 'ਚੋਂ ਇੱਕ ਹੈ। ਉਹ ਅਕਸਰ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਉਹ ਇਨ੍ਹੀਂ ਦਿਨੀਂ ਆਪਣੇ ਜਨਮਦਿਨ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ।
ਉਸ ਨੇ ਆਪਣੀ ਦੁਬਈ ਛੁੱਟੀਆਂ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਉਸ ਨੇ ਇਹ ਤਸਵੀਰਾਂ ਦੁਬਈ ਦੀ ਸਭ ਤੋਂ ਵੱਡੀ ਇਮਾਰਤ ਬੁਰਜ ਖਲੀਫਾ ਦੇ ਸਾਹਮਣੇ ਕਲਿੱਕ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ 'ਚ ਨੇਹਾ ਕਾਫੀ ਹੌਟ ਨਜ਼ਰ ਆ ਰਹੀ ਹੈ। ਉਸ ਨੇ ਇਸ ਦੇ ਲਈ ਨੀਲੇ ਰੰਗ ਦੀ ਹਾਈ ਸਲਿਟ ਡਰੈੱਸ ਪਾਈ ਹੋਈ ਹੈ। ਇਸ ਤੋਂ ਇਲਾਵਾ ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ।
ਨੇਹਾ ਨੇ ਲੁੱਕ ਨੂੰ ਪੂਰਾ ਕਰਨ ਲਈ ਬਲੈਕ ਹਾਈ ਹੀਲ ਪਹਿਨੀ ਸੀ। ਲਾਈਟ ਨਿਊਡ ਮੇਕਅੱਪ ਵੀ ਕੀਤਾ ਹੈ।
ਅਦਾਕਾਰਾ ਦੇ ਇਸ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਨ੍ਹਾਂ ਤਸਵੀਰਾਂ ਲਈ ਕੈਪਸ਼ਨ 'ਚ ਲਿਖਿਆ, 'ਵੀਕੈਂਡ ਇਨ ਦੁਬਈ'।