Bollywood News: ਸ਼ਾਹਰੁਖ ਖਾਨ ਤੋਂ ਕਿਆਰਾ ਅਡਵਾਨੀ ਇਹ ਹਨ ਬਾਲੀਵੁੱਡ ਦੇ ਸਭ ਤੋਂ ਡਾਊਨ ਟੂ ਅਰਥ ਕਲਾਕਰ, ਦੇਖੋ ਲਿਸਟ
ਬਾਲੀਵੁੱਡ ਸਟਾਰਜ਼ ਦੀ ਪੂਰੀ ਦੁਨੀਆ 'ਚ ਫੈਨ ਫਾਲੋਇੰਗ ਹੁੰਦੀ ਹੈ। ਫੈਨਜ਼ ਆਪਣੇ ਮਨਪਸੰਦ ਕਲਾਕਾਰਾਂ ਦੀ ਇੱਕ ਝਲਕ ਪਾਉਣ ਲਈ ਤਰਸਦੇ ਹਨ। ਪਰ ਇੰਡਸਟਰੀ ਦੇ ਕਈ ਸਾਰੇ ਸਟਾਰਜ਼ ਬੇਹੱਦ ਘਮੰਡੀ ਤੇ ਰੁੱਖੇ ਦੇ ਹਨ। ਉੱਥੇ ਹੀ ਕੁੱਝ ਅਜਿਹੇ ਵੀ ਕਲਾਕਾਰ ਹਨ, ਜੋ ਆਪਣੀ ਐਕਟਿੰਗ ਦੇ ਨਾਲ ਨਾਲ ਡਾਊਨ ਟੂ ਅਰਥ ਯਾਨਿ ਨਿਮਰ ਤੇ ਮਿਲਨਸਾਰ ਸੁਭਾਅ ਕਰਕੇ ਜਾਣੇ ਜਾਂਦੇ ਹਨ। ਦੇਖੋ ਕੌਣ ਕੌਣ ਨੇ ਉਹ:
Download ABP Live App and Watch All Latest Videos
View In Appਸ਼ਾਹਰੁਖ ਖਾਨ ਨੂੰ ਆਪਣੀ ਹਾਜ਼ਰਜਵਾਬੀ ਦੇ ਕਮਾਲ ਦੇ ਐਕਟਿੰਗ ਟੈਲੇਂਟ ਲਈ ਪੂਰੀ ਦੁਨੀਆ 'ਚ ਜਾਣਿਆ ਜਾਂਦਾ ਹੈ। ਸ਼ਾਹਰੁਖ ਦੇ ਪੂਰੀ ਦੁਨੀਆ 'ਚ ਅਰਬਾਂ ਦੀ ਗਿਣਤੀ 'ਚ ਫੈਨਜ਼ ਹਨ। ਫਿਰ ਵੀ ਉਨ੍ਹਾਂ 'ਚ ਜ਼ਰਾ ਵੀ ਘਮੰਡ ਜਾਂ ਆਕੜ ਨਹੀਂ ਹੈ। ਉਹ ਆਪਣੇ ਫੈਨਜ਼ ਨੂੰ ਕਦੇ ਵੀ ਨਿਰਾਸ਼ ਨਹੀਂ ਕਰਦੇ। ਉਨ੍ਹਾਂ ਦੀਆਂ ਫੈਨਜ਼ ਨਾਲ ਤਸਵੀਰਾਂ ਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।
ਇਸ ਲਿਸਟ 'ਚ ਅਗਲਾ ਨਾਮ ਆਮਿਰ ਖਾਨ ਹੈ। ਜੀ ਹਾਂ, ਆਮਿਰ ਖਾਨ ਵੀ ਬਾਲੀਵੁੱਡ ਦੇ ਸਭ ਤੋਂ ਨਿਮਰ ਤੇ ਦਿਆਲੂ ਐਕਟਰਾਂ ਵਿੱਚੋਂ ਇੱਕ ਹਨ। ਉਹ ਜ਼ਿਆਦਾ ਭੀੜ ਭੜੱਕਾ ਪਸੰਦ ਨਹੀਂ ਕਰਦੇ। ਉਹ ਸਾਦਗੀ ਪਸੰਦ ਇਨਸਾਨ ਹਨ, ਇਹ ਉਨ੍ਹਾਂ ਦੇ ਰਹਿਣ ਸਹਿਣ ਦੇ ਢੰਗ ;ਚ ਵੀ ਦਿਖਾਈ ਦਿੰਦਾ ਹੈ। ਇਸ ਦੇ ਨਾਲ ਨਾਲ ਆਮਿਰ ਆਪਣੇ ਫੈਨਜ਼ ਨੂੰ ਜਦੋਂ ਵੀ ਮਿਲਦੇ ਹਨ, ਤਾਂ ਬਹੁਤ ਹੀ ਪਿਆਰ ਤੇ ਆਦਰ ਨਾਲ ਮਿਲਦੇ ਹਨ।
ਸ਼ਰਧਾ ਕਪੂਰ ਬਾਲੀਵੁੱਡ ਦੀਆਂ ਸਭ ਤੋਂ ਨਿਮਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਹ ਕਦੇ ਵੀ ਆਪਣੇ ਫੈਨਜ਼ ਨੂੰ ਨਿਰਾਸ਼ ਜਾਂ ਨਾਰਾਜ਼ ਨਹੀਂ ਕਰਦੀ। ਉਸ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
ਅਕਸ਼ੇ ਕੁਮਾਰ ਜਿੰਨੇ ਵੱਡੇ ਸਟਾਰ ਹਨ, ਉਨ੍ਹਾਂ ਹੀ ਉਨ੍ਹਾਂ ਦਾ ਸੁਭਾਅ ਡਾਊਨ ਟੂ ਅਰਥ ਹੈ। ਉਹ ਆਪਣੇ ਹੰਬਲ ਨੇਚਰ (ਨਿਮਰ ਸੁਭਾਅ) ਤੇ ਅਨੁਸ਼ਾਸਿਤ ਜੀਵਨ ਸ਼ੈਲੀ ਲਈ ਜਾਣੇ ਜਾਂਦੇ ਹਨ। ਉਹ ਆਪਣੇ ਫੈਨਜ਼ ਨੂੰ ਕਾਫੀ ਪਿਆਰ ਕਰਦੇ ਹਨ।
ਕਿਆਰਾ ਅਡਵਾਨੀ ਦੀ ਗਿਣਤੀ ਵੀ ਬਾਲੀਵੁੱਡ ਦੀਆਂ ਸਭ ਤੋਂ ਨਿਮਰ ਸੁਭਾਅ ਦੀਆਂ ਅਭਿਨੇਤਰੀਆਂ 'ਚ ਹੁੰਦੀ ਹੈ। ਰਿਪੋਰਟਾਂ ਮੁਤਾਬਕ ਕਿਆਰਾ ਜਦੋਂ ਕਿਸੇ ਪੱਤਰਕਾਰ ਜਾਂ ਫੈਨ ਨੂੰ ਮਿਲਦੀ ਹੈ ਤਾਂ ਬੜੇ ਹੀ ਪਿਆਰ ਤੇ ਆਦਰ ਨਾਲ ਉਸ ਨੂੰ 'ਨਮਸਤੇ' ਕਹਿੰਦੀ ਹੈ।
ਸਦਾਬਹਾਰ ਅਦਾਕਾਰਾ ਸੁਸ਼ਮਿਤਾ ਸੇਨ ਨੂੰ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਰਿਪੋਰਟਾਂ ਮੁਤਾਬਕ ਉਹ ਗੱਲਬਾਤ ਕਰਨ ;ਚ ਬਹੁਤ ਹੀ ਕੂਲ, ਨਿਮਰ ਤੇ ਸਹਿਜ ਸੁਭਾਅ ਦੀ ਸ਼ਖਸ ਹੈ।
ਸੋਨੂੰ ਸੂਦ ਬਾਰੇ ਤਾਂ ਸਭ ਜਾਣਦੇ ਹੀ ਹਨ ਕਿ ਉਹ ਆਮ ਲੋਕਾਂ ਨਾਲ ਕਿੰਨਾ ਜ਼ਿਆਦਾ ਜੁੜੇ ਹੋਏ ਹਨ। ਕੋਰੋਨਾ ਕਾਲ 'ਚ ਸੋਨੂੰ ਸੂਦ ਨੇ ਪਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਪਹੁੰਚਣ 'ਚ ਮਦਦ ਕੀਤੀ ਸੀ।
ਵਿੱਦਿਆ ਬਾਲਨ ਦੀ ਗੱਲ ਕਰੀਏ ਤਾਂ ਉਹ ਵੀ ਬਾਲੀਵੁੱਡ ਦੀਆਂ ਸਭ ਤੋਂ ਕੂਲ ਤੇ ਡਾਊਨ ਟੂ ਅਰਥ ਐਕਟਰਾਂ ਦੀ ਸੂਚੀ 'ਚ ਆਉਂਦੀ ਹੈ। ਕਿਹਾ ਜਾਂਦਾ ਹੈ ਕਿ ਉਹ ਫਿਲਮ ਦੇ ਸੈੱਟ 'ਤੇ ਛੋਟੇ ਤੋਂ ਵੱਡੇ ਅਹੁਦੇ ਦੇ ਵਿਅਕਤੀ ਨਾਲ ਇੱਕੋ ਤਰ੍ਹਾਂ ਪੇਸ਼ ਆਉਂਦੀ ਹੈ।
ਇਸ ਸੂਚੀ ;ਚ ਅਗਲਾ ਨਾਮ ਰਣਬੀਰ ਕਪੂਰ ਦਾ ਹੈ। ਉਸ ਦਾ ਸੁਭਾਅ ਆਪਣੇ ਪਿਤਾ ਰਿਸ਼ੀ ਕਪੂਰ ਤੋਂ ਬਿਲਕੁਲ ਉਲਟ ਹੈ। ਰਿਸ਼ੀ ਕਪੂਰ ਆਪਣੇ ਹੰਕਾਰੇ ਹੋਏ ਸੁਭਾਅ ਕਰਕੇ ਮਸ਼ਹੂਰ ਸਨ। ਜਦਕਿ ਇਸ ਤੋਂ ਉਲਟ ਰਣਬੀਰ ਕਪੂਰ ਉਨ੍ਹਾਂ ਹੀ ਡਾਊਨ ਟੂ ਅਰਥ ਤੇ ਕੂਲ ਸੁਭਾਅ ਦਾ ਹੈ। ਉਹ ਕਦੇ ਵੀ ਨਾ ਤਾਂ ਫੈਨਜ਼ ਨੂੰ ਨਿਰਾਸ਼ ਕਰਦਾ ਹੈ ਤੇ ਨਾ ਹੀ ਉਨ੍ਹਾਂ ਤੇ ਖਿਝਦਾ ਹੈ।
ਟਾਈਗਰ ਇਕ ਹੋਰ ਸਟਾਰਕਿਡ ਹੈ ਜੋ ਬਹੁਤ ਹੀ ਨਿਮਰ ਹੈ। ਇੰਨਾ ਹੀ ਨਹੀਂ, ਉਹ ਬਹੁਤ ਹੀ ਸੁਭਾਅ ਵਾਲਾ ਹੋਣ ਦੇ ਨਾਲ ਨਾਲ ਮੇਹਨਤੀ ਇਨਸਾਨ ਵੀ ਹੈ।