ਬਲੈਕ ਨੈੱਟ ਡਰੈੱਸ 'ਚ ਨਿਆ ਸ਼ਰਮਾ ਨੇ ਢਾਹਿਆ ਕਹਿਰ , ਤਸਵੀਰਾਂ ਦੇਖ ਕੇ ਖੁੱਲ ਜਾਣਗੀਆਂ ਅੱਖਾਂ !
ਅਦਾਕਾਰਾ ਨਿਆ ਸ਼ਰਮਾ (Nia Sharma) ਨੇ ਹਾਲ ਹੀ 'ਚ ਬਲੈਕ ਕਲਰ ਦੀ ਨੈੱਟ ਡਰੈੱਸ 'ਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਨਿਆ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਹੈ।
Download ABP Live App and Watch All Latest Videos
View In Appਨਿਆ ਸ਼ਰਮਾ ਦੀ ਬਲੈਕ ਨੈੱਟ ਡਰੈੱਸ ਨੇ ਇੰਟਰਨੈੱਟ 'ਤੇ ਤਹਿਲਕਾ ਮਚਾ ਦਿੱਤਾ ਹੈ। ਟੀਵੀ ਅਦਾਕਾਰਾ ਦੇ ਕਾਤਲਾਨਾ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਹੇ ਹਨ।
ਨਿਆ ਸ਼ਰਮਾ ਨੇ ਲੇਟੈਸਟ ਫੋਟੋਆਂ 'ਚ ਬਲੈਕ ਡਰੈੱਸ ਦੇ ਨਾਲ ਮੈਚਿੰਗ ਏਅਰਿੰਗ ਕੈਰੀ ਕੀਤੇ ਹਨ। ਨਾਲ ਹੀ ਅਦਾਕਾਰਾ ਨੇ ਆਪਣੇ ਵਾਲਾਂ ਨੂੰ ਸਾਈਡ 'ਤੇ ਕਰਕੇ ਸਟਾਈਲ ਕੀਤਾ ਹੈ।
ਨਿਆ ਸ਼ਰਮਾ ਨੇ ਡਾਰਕ ਆਈ ਮੇਕਅੱਪ ਦੇ ਨਾਲ ਹਲਕੇ ਰੰਗ ਦੀ ਲਿਪਸਟਿਕ ਕੈਰੀ ਕੀਤੀ ਹੈ। ਅਭਿਨੇਤਰੀ ਨੇ ਗੱਲ੍ਹਾਂ 'ਤੇ ਡਾਰਕ ਸ਼ੇਡ ਹਾਈਲਾਈਟਰ ਦਾ ਇਸੇਤਮਾਲ ਕੀਤਾ ਹੈ, ਜੋ ਉਸ ਦੀ ਦਿੱਖ ਨੂੰ ਨਿਖਾਰ ਰਿਹਾ ਹੈ।
ਨਵੀਨਤਮ ਫੋਟੋਆਂ ਵਿੱਚ ਨਿਆ ਸ਼ਰਮਾ ਨੇ ਆਪਣੇ ਵਾਲ ਅੱਧੇ ਕਾਲੇ ਕੀਤੇ ਹੋਏ ਹਨ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਅਕਸਰ ਆਪਣੇ ਵਾਲਾਂ ਨੂੰ ਸਟੇਟ ਰੱਖਣਾ ਪਸੰਦ ਕਰਦੀ ਹੈ ਪਰ ਇੱਥੇ ਉਨ੍ਹਾਂ ਨੇ ਹਾਈਲਾਈਟ ਕੀਤੇ ਵਾਲਾਂ ਨੂੰ ਕਰਲਿੰਗ ਕਰਕੇ ਨਵਾਂ ਲੁੱਕ ਦਿੱਤਾ ਹੈ।
ਨਿਆ ਸ਼ਰਮਾ ਬਲੈਕ ਹਾਈ ਸਲਿਟ ਡਰੈੱਸ 'ਚ ਆਪਣੀ ਖੂਬਸੂਰਤੀ ਦਾ ਕਹਿਰ ਢਾਹੁੰਦੀ ਦਿਖਾਈ ਦੇ ਰਹੀ ਹੈ। ਨਿਆ ਦੀਆਂ ਇਨ੍ਹਾਂ ਅਦਾਵਾਂ ਤੋਂ ਲੱਖਾਂ ਫ਼ੈਨਜ ਫਿਦਾ ਹਨ।
ਨਿਆ ਸ਼ਰਮਾ ਨੇ ਕਈ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ ਪਰ ਅਦਾਕਾਰਾ ਨੂੰ ਜ਼ੀ ਟੀਵੀ ਦੇ ਸੀਰੀਅਲ ਜਮਾਈ ਰਾਜਾ ਤੋਂ ਪ੍ਰਸਿੱਧੀ ਮਿਲੀ। ਤੁਹਾਨੂੰ ਦੱਸ ਦੇਈਏ ਕਿ ਨਿਆ ਨੇ ਆਲਟ ਬਾਲਾਜੀ ਦੀਆਂ ਕਈ ਵੈੱਬ ਸੀਰੀਜ਼ 'ਚ ਵੀ ਕੰਮ ਕੀਤਾ ਹੈ।