ਪਰਪਲ ਡ੍ਰੈੱਸ 'ਚ ਏਅਰਪੋਰਟ 'ਤੇ ਸਪੌਟ ਹੋਈ Nora Fatehi, ਦਿਖਿਆ ਗਲੈਮਰਸ ਰੂਪ
ਬਾਲੀਵੁੱਡ ਐਕਟ੍ਰੈਸ ਨੋਰਾ ਫਤੇਹੀ (Nora Fatehi) ਹਾਲ ਹੀ 'ਚ ਕੋਰੋਨਾ ਵਾਇਰਸ ਦੀ ਚਪੇਟ 'ਚ ਆ ਗਈ ਸੀ। ਨੋਰਾ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ਤੇ ਉਨ੍ਹਾਂ ਨੇ ਕੰਮ 'ਤੇ ਵਾਪਸੀ ਵੀ ਕਰ ਲਈ ਹੈ। ਨੋਰਾ ਅੱਜ ਏਅਰਪੋਰਟ 'ਤੇ ਸਪੌਟ ਕੀਤੀ ਗਈ ਜਿੱਥੇ ਉਨ੍ਹਾਂ ਦਾ ਗਲੈਮਰਸ ਰੂਪ ਨਜ਼ਰ ਆਇਆ। ਨੋਰਾ ਦੇ ਏਅਰਪੋਰਟ ਲੁੱਕ (Nora Fatehi Airport Look) ਨੇ ਸੋਸ਼ਲ ਮੀਡੀਆ 'ਤੇ ਫਿਰ ਚਰਚਾ ਛੇੜ ਦਿੱਤੀ ਹੈ।
Download ABP Live App and Watch All Latest Videos
View In Appਨੋਰਾ ਦਾ ਲੁੱਕ ਹਮੇਸ਼ਾ ਹੀ ਨਿਰਾਲਾ ਹੁੰਦਾ ਹੈ ਜਿਸ ਕਾਰਨ ਫੈਨਜ਼ ਉਨ੍ਹਾਂ ਨੂੰ ਕਾਫੀ ਪਸੰਦ ਕਰਦੇ ਹਨ। ਅੱਜ ਵੀ ਉਹ ਵੱਖਰੇ ਲੁੱਕ 'ਚ ਨਜ਼ਰ ਆਈ।
ਨੋਰਾ ਏਅਰਪੋਰਟ 'ਤੇ ਪਰਪਲ ਕਲਰ ਦੀ ਡ੍ਰੈੱਸ ਪਹਿਨੇ ਨਜ਼ਰ ਆਈ। ਉਹਨਾਂ ਨੇ ਬਲੈਕ ਟਾਪ ਦੇ ਨਾਲ ਪਰਪਲ ਸਕਰਟ ਪਾਈ ਸੀ। ਇਸ ਦੇ ਨਾਲ ਹੀ ਪਰਪਲ ਕਲਰ ਦਾ ਓਵਰਕੋਰਟ ਪਾਇਆ ਸੀ। ਆਪਣੇ ਲੁੱਕ ਨੂੰ ਕਾਂਪਲੀਮੈਂਟ ਕਰਨ ਲਈ ਉਹਨਾਂ ਨੇ ਬਲੈਕ ਸਨਗਲਾਸਿਸ ਲਗਾਏ ਸਨ ਤੇ ਪਿੰਕ ਕਲਰ ਦਾ ਬੈਗ ਲਿਆ ਹੋਇਆ ਸੀ।
ਨੋਰਾ ਨੇ ਏਅਰਪੋਰਟ 'ਤੇ ਫੋਟੋਗ੍ਰਾਫਰਸ ਲਈ ਪੋਜ਼ ਵੀ ਦਿੱਤਾ ਹਾਲਾਂਕਿ ਉਹਨਾਂ ਨੇ ਮਾਸਕ ਨਹੀਂ ਉਤਾਰਿਆ। ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਨੋਰਾ ਨੇ ਮਾਸਕ ਪਾ ਕੇ ਹੀ ਪੋਜ਼ ਦਿੱਤਾ।
ਨੋਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਫੈਨਜ਼ ਉਨ੍ਹਾਂ ਦੀਆਂ ਇਹ ਤਸਵੀਰਾਂ ਸ਼ੇਅਰ ਕਰ ਰਹੇ ਹਨ।
ਵਰਕਫ੍ਰੰਟ ਦੀ ਗੱਲ ਕਰੀਏ ਤਾਂ ਨੋਰਾ ਆਖਰੀ ਵਾਰ ਜੌਹਨ ਅਬਰਾਹਮ (John Abraham) ਦੀ ਫਿਲਮ ਸੱਤਿਆਮੇਵ ਜਯੰਤੇ 2 (Satyamev Jayate) ਦੇ ਆਈਟਮ ਸੌਂਗ 'ਚ ਨਜ਼ਰ ਆਈ ਸੀ। ਹਾਲ ਹੀ 'ਚ ਉਨ੍ਹਾਂ ਦਾ ਗੁਰੂ ਰੰਧਾਵਾ (Guru Randhawa) ਦੇ ਨਾਲ ਨਵਾਂ ਮਿਊਜ਼ਿਕ ਵੀਡੀਓ ਵੀ ਰੀਲੀਜ਼ ਹੋਇਆ ਹੈ ।