Nushrratt Bharuccha Photo : ਨੁਸਰਤ ਭਰੂਚਾ ਨੇ ਫਲੋਰਲ ਡਰੈੱਸ 'ਚ ਦਿਖਾਇਆ ਆਪਣਾ ਗਲੈਮਰਸ ਲੁੱਕ
ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਖੂਬਸੂਰਤ ਤਸਵੀਰਾਂ ਸ਼ੇਅਰ ਕਰਕੇ ਫ਼ੈਨਜ ਦਾ ਦਿਨ ਬਣਾ ਦਿੱਤਾ ਹੈ। ਇਨ੍ਹਾਂ ਤਸਵੀਰਾਂ 'ਚ ਨੁਸਰਤ ਕਾਫੀ ਖੂਬਸੂਰਤ ਲੱਗ ਰਹੀ ਹੈ, ਜਿਸ ਕਾਰਨ ਉਸ ਤੋਂ ਨਜ਼ਰਾਂ ਹਟਾਉਣੀਆਂ ਮੁਸ਼ਕਿਲ ਹੈ। ਨੁਸਰਤ ਦੀਆਂ ਇਨ੍ਹਾਂ ਤਾਜ਼ਾ ਤਸਵੀਰਾਂ ਨੂੰ ਫ਼ੈਨਜ ਵੀ ਕਾਫੀ ਪਸੰਦ ਕਰ ਰਹੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਤਸਵੀਰਾਂ 'ਚ ਨੁਸਰਤ ਨੂੰ ਦੇਖੋਗੇ ਤਾਂ ਤਾਰੀਫ ਕਰਨ ਲਈ ਮਜਬੂਰ ਹੋ ਜਾਓਗੇ।
Download ABP Live App and Watch All Latest Videos
View In Appਤਾਜ਼ਾ ਤਸਵੀਰਾਂ 'ਚ ਨੁਸਰਤ Beige ਕਲਰ ਦੇ ਫਲੋਰਲ ਪ੍ਰਿੰਟ ਸਕਰਟ ਅਤੇ ਕ੍ਰੌਪ ਟਾਪ 'ਚ ਨਜ਼ਰ ਆ ਰਹੀ ਹੈ। ਐਕਸੈਸਰੀਜ਼ ਦੇ ਤੌਰ 'ਤੇ ਉਸਨੇ ਸਿਰਫ ਏਅਰਿੰਗ ਅਤੇ ਫਿੰਗਰ ਰਿੰਗ ਪਹਿਨੀ ਹੈ। ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ ਅਤੇ ਵੱਖ-ਵੱਖ ਪੋਜ਼ ਦੇ ਨਾਲ ਫੋਟੋਸ਼ੂਟ ਕਰਵਾਇਆ ਹੈ।
ਨੁਸਰਤ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ ਪਰ ਇਸਦੇ ਨਾਲ ਹੀ ਫ਼ੈਨਜ ਉਸਦੇ ਸਟਾਈਲ ਅਤੇ ਡਰੈਸਿੰਗ ਸੈਂਸ ਦੇ ਵੀ ਕਾਇਲ ਹਨ। ਉਹ ਹਰ ਤਰ੍ਹਾਂ ਦੇ ਪਹਿਰਾਵੇ ਨੂੰ ਕੈਰੀ ਕਰਨਾ ਪਸੰਦ ਕਰਦੀ ਹੈ।
ਨੁਸਰਤ ਸੋਸ਼ਲ ਮੀਡੀਆ 'ਤੇ ਬਿਕਨੀ ਤੋਂ ਲੈ ਕੇ ਇੰਡੀਅਨ ਅਤੇ ਵੈਸਟਰਨ ਸਾਰੇ ਪਹਿਰਾਵੇ 'ਚ ਤਸਵੀਰਾਂ ਸ਼ੇਅਰ ਕਰਦੀ ਹੈ। ਨੁਸਰਤ ਆਪਣੇ ਹਰ ਲੁੱਕ ਨਾਲ ਕਹਿਰ ਢਾਹੁੰਦੀ ਹੈ। ਇਹੀ ਕਾਰਨ ਹੈ ਕਿ ਫ਼ੈਨਜ ਨੂੰ ਵੀ ਉਸ ਦੀ ਤਾਜ਼ਾ ਪੋਸਟ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ।
ਨੁਸਰਤ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਹਾਲ ਹੀ 'ਚ ਉਸ ਦੀ ਫਿਲਮ 'ਜਾਨਹਿਤ ਮੈਂ ਜਾਰੀ' ਰਿਲੀਜ਼ ਹੋਈ ਸੀ। ਫਿਲਮ 'ਚ ਨੁਸਰਤ ਦੀ ਐਕਟਿੰਗ ਦੀ ਕਾਫੀ ਤਾਰੀਫ ਹੋਈ ਸੀ ਪਰ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਅਤੇ ਬੁਰੀ ਤਰ੍ਹਾਂ ਫਲਾਪ ਹੋ ਗਈ।
ਨੁਸਰਤ ਦੀਆਂ ਆਉਣ ਵਾਲੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਅਕਸ਼ੇ ਕੁਮਾਰ ਨਾਲ 'ਸੈਲਫੀ' ਅਤੇ 'ਰਾਮ ਸੇਤੂ' ਵਰਗੀਆਂ ਫਿਲਮਾਂ 'ਚ ਨਜ਼ਰ ਆਵੇਗੀ।