Parineeti Chopra Wedding Look: ਪਰਿਣੀਤੀ ਦੇ ਵਿਆਹ ਦੇ ਲਹਿੰਗੇ ਨਾਲ ਜੁੜੀ ਨਾਨੀ ਦੀ ਖਾਸ ਯਾਦ, ਅਦਾਕਾਰਾ ਨੇ ਪੋਸਟ ਸਾਂਝੀ ਕਰ ਕੀਤਾ ਖੁਲਾਸਾ
ਦਰਅਸਲ, ਮਨੀਸ਼ ਮਲਹੋਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪਰਿਣੀਤੀ ਦੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਮਨੀਸ਼ ਨੇ ਅਦਾਕਾਰਾ ਦੇ ਲਹਿੰਗਾ ਦੀ ਖਾਸੀਅਤ ਦਾ ਖੁਲਾਸਾ ਕੀਤਾ ਹੈ।
Download ABP Live App and Watch All Latest Videos
View In Appਮਨੀਸ਼ ਨੇ ਕੈਪਸ਼ਨ ਵਿੱਚ ਲਿਖਿਆ, “ਕੁਝ ਡਿਟੇਲ ਬਹੁਤ ਫਰਕ ਲੈ ਆਉਂਦੀ ਹੈ। ਮੈਨੂੰ ਯਾਦ ਹੈ ਜਦੋਂ ਮੈਂ ਪਰਿਣੀਤੀ ਚੋਪੜਾ ਨਾਲ ਲਹਿੰਗੇ ਦੇ ਡਿਜ਼ਾਈਨ ਬਾਰੇ ਗੱਲ ਕਰ ਰਿਗਾ ਸੀ, ਤਾਂ ਉਸਨੇ ਮੈਨੂੰ ਆਪਣੀ ਨਾਨੀ ਦੀ ਅੰਗੂਠੀ(ਛੱਲਾ) ਜੋ ਉਹ ਆਪਣੀ ਕਮਰ 'ਤੇ ਪਹਿਨਦੀ ਸੀ, ਉਸਨੂੰ ਜੋੜਨ ਲਈ ਕਿਹਾ ਸੀ, ਅਜਿਹਾ ਕਰਕੇ ਉਹ ਆਪਣੀ ਨਾਨੀ ਦਿਲੋਂ ਸ਼ਰਧਾਂਜਲੀ ਦੇਣਾ ਚਾਹੁੰਦੀ ਸੀ।
ਮਨੀਸ਼ ਨੇ ਇਹ ਵੀ ਦੱਸਿਆ, ਇਹ ਸਿਰਫ਼ ਇੱਕ ਚੀਜ਼ ਨਹੀਂ ਸੀ, ਬਲਕਿ ਉਸਦੀ ਨਾਨੀ ਦਾ ਇੱਕ ਹਿੱਸਾ ਸੀ ਜੋ ਉਸਦੇ ਖਾਸ ਦਿਨ 'ਤੇ ਪਰਿਣੀਤੀ ਦੇ ਨਾਲ ਰਿਹਾ ਸੀ। ਮਨੀਸ਼ ਦੀ ਇਸ ਪੋਸਟ 'ਤੇ ਟਿੱਪਣੀ ਕਰਦੇ ਹੋਏ ਪਰਿਣੀਤੀ ਚੋਪੜਾ ਨੇ ਵੀ ਪਿਆਰ ਦੀ ਵਰਖਾ ਕਰਦੇ ਹੋਏ ਕਿਹਾ, ''ਤੁਹਾਡੇ ਵਰਗਾ ਕੋਈ ਨਹੀਂ ਹੈ।''
ਦੱਸ ਦੇਈਏ ਕਿ ਇਸ ਤੋਂ ਇਲਾਵਾ ਮਨੀਸ਼ ਨੇ ਪਰੀ ਦੇ ਲਹਿੰਗਾ ਨੂੰ ਵੀ ਖਾਸ ਬਣਾਇਆ ਸੀ। ਜਿਸ 'ਤੇ ਉਸ ਦੇ ਲਾੜੇ ਦਾ ਨਾਂ ਰਾਘਵ ਲਿਖਿਆ ਹੋਇਆ ਸੀ।
ਪਰਿਣੀਤੀ ਨੇ ਵੀ ਮਨੀਸ਼ ਦੀ ਇਸ ਪੋਸਟ ਨੂੰ ਆਪਣੇ ਅਕਾਊਂਟ 'ਤੇ ਰੀਪੋਸਟ ਕੀਤਾ ਅਤੇ ਕੈਪਸ਼ਨ 'ਚ ਲਿਖਿਆ, 'ਧੰਨਵਾਦ...ਮੈਂ ਆਪਣੇ ਖਾਸ ਦਿਨ 'ਤੇ ਆਪਣੀ ਨਾਨੀ ਨੂੰ ਬਹੁਤ ਯਾਦ ਕੀਤਾ...ਪਰ ਉਸ ਦਿਨ ਉਨ੍ਹਾਂ ਦਾ ਇੱਕ ਹਿੱਸਾ ਮੇਰੇ ਨਾਲ ਸੀ..'
ਦੱਸ ਦੇਈਏ ਕਿ ਪਰਿਣੀਤੀ ਚੋਪੜਾ ਨੇ 24 ਸਤੰਬਰ ਨੂੰ ਉਦੈਪੁਰ ਦੇ ਲੀਲਾ ਪੈਲੇਸ 'ਚ 'ਆਪ' ਨੇਤਾ ਰਾਘਵ ਚੱਢਾ ਨਾਲ ਵਿਆਹ ਕੀਤਾ। ਇਸ ਵਿਆਹ ਵਿੱਚ ਬਾਲੀਵੁੱਡ ਸਿਤਾਰਿਆਂ ਦੇ ਨਾਲ ਕਈ ਰਾਜਨੇਤਾਵਾਂ ਨੇ ਵੀ ਸ਼ਿਰਕਤ ਕੀਤੀ।