Parineeti-Raghav: ਪਰਿਣੀਤੀ-ਰਾਘਵ ਦੀ ਸਿੱਖੀ ਰਵਾਇਤੀ 'ਅਰਦਾਸ' ਨਾਲ ਹੋਈ ਮੰਗਣੀ, ਅਦਾਕਾਰਾ ਨੇ ਸਾਂਝੀਆਂ ਕੀਤੀਆਂ Inside Pics
ਜਾਣਕਾਰੀ ਲਈ ਦੱਸ ਦੇਈਏ ਕਿ ਪਰੀ ਅਤੇ ਰਾਘਵ ਦੀ ਮੰਗਣੀ ਦਾ ਪ੍ਰੋਗਰਾਮ ਸਿੱਖੀ ਰਵਾਇਤੀ ਅਰਦਾਸ ਨਾਲ ਸ਼ੂਰੂ ਕੀਤੀ ਗਈ ਗਈ। ਜਿਸ ਦੀਆਂ ਇਨਸਾਈਡ ਤਸਵੀਰਾਂ ਪਰੀ ਅਤੇ ਰਾਘਵ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਹਨ। ਤੁਸੀ ਵੀ ਵੇਖੋ ਇਹ ਖਾਸ ਤਸਵੀਰਾਂ..
Download ABP Live App and Watch All Latest Videos
View In Appਦੋਵਾਂ ਦੀ ਮੰਗਣੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹਨ ਅਤੇ ਪ੍ਰਸ਼ੰਸਕ ਇਨ੍ਹਾਂ ਦੀ ਜੋੜੀ ਨੂੰ ਕਾਫੀ ਪਸੰਦ ਕਰ ਰਹੇ ਹਨ। ਮੰਗਣੀ ਤੋਂ ਬਾਅਦ ਪਰਿਣੀਤੀ ਅਤੇ ਰਾਘਵ ਦੇ ਵਿਆਹ ਦੀਆਂ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ।
ਦੱਸ ਦੇਈਏ ਕਿ ਰਾਘਵ ਚੱਢਾ ਦਾ ਜਨਮ 11 ਨਵੰਬਰ 1988 ਨੂੰ ਇੱਕ ਪੰਜਾਬੀ ਪਰਿਵਾਰ ਵਿੱਚ ਹੋਇਆ ਸੀ। ਉਸਨੇ ਦਿੱਲੀ ਦੇ ਮਾਡਰਨ ਸਕੂਲ ਤੋਂ ਪੜ੍ਹਾਈ ਕਰਨ ਤੋਂ ਬਾਅਦ ਡੀਯੂ ਤੋਂ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ। ਇਸ ਤੋਂ ਬਾਅਦ ਉਸਨੇ CA ਦੀ ਪੜ੍ਹਾਈ ਕੀਤੀ ਅਤੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ EMBS ਸਰਟੀਫਿਕੇਟ ਵੀ ਲਿਆ।
ਉਸਨੇ ਕੁਝ ਸਮਾਂ ਪ੍ਰੈਕਟਿਸਿੰਗ-ਚਾਰਟਰਡ ਅਕਾਊਂਟੈਂਟ ਵਜੋਂ ਵੀ ਕੰਮ ਕੀਤਾ। ਰਾਘਵ ਇਸ ਸਮੇਂ ਰਾਜਨੀਤੀ ਵਿੱਚ ਹਨ ਅਤੇ ਆਮ ਆਦਮੀ ਪਾਰਟੀ ਤੋਂ ਰਾਜ ਸਭਾ ਮੈਂਬਰ ਹਨ। ਜਿੱਥੋਂ ਤੱਕ ਰਾਘਵ ਦੀ ਮਹੀਨਾਵਾਰ ਤਨਖਾਹ ਦਾ ਸਵਾਲ ਹੈ, ਇੱਕ ਸੰਸਦ ਮੈਂਬਰ ਦੀ ਮੂਲ ਤਨਖਾਹ 30 ਹਜ਼ਾਰ ਹੈ।
ਹਾਲਾਂਕਿ ਇਸ ਦੇ ਨਾਲ ਕਈ ਭੱਤੇ ਵੀ ਮਿਲਦੇ ਹਨ। ਜਿਸ ਤੋਂ ਬਾਅਦ ਇਹ ਗਿਣਤੀ 1 ਲੱਖ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਕਈ ਸਹੂਲਤਾਂ ਵੀ ਮਿਲਦੀਆਂ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਰਾਘਵ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਕੋਲ 50 ਲੱਖ ਰੁਪਏ ਤੱਕ ਦੀ ਜਾਇਦਾਦ ਹੈ। ਦੂਜੇ ਪਾਸੇ ਕਮਾਈ ਦੇ ਮਾਮਲੇ 'ਚ ਪਰਿਣੀਤੀ ਰਾਘਵ ਤੋਂ ਕਾਫੀ ਅੱਗੇ ਹੈ। ਮੀਡੀਆ ਰਿਪੋਰਟਾਂ ਮੁਤਾਬਕ ਪਰਿਣੀਤੀ ਇਕ ਮਹੀਨੇ 'ਚ 40 ਲੱਖ ਰੁਪਏ ਤੋਂ ਜ਼ਿਆਦਾ ਕਮਾ ਲੈਂਦੀ ਹੈ ਅਤੇ ਉਨ੍ਹਾਂ ਦੀ ਕੁੱਲ ਜਾਇਦਾਦ 60 ਕਰੋੜ ਦੇ ਕਰੀਬ ਹੈ। ਪਰਿਣੀਤੀ ਕੋਲ ਮੁੰਬਈ 'ਚ ਸੀਵਿਊ ਲਗਜ਼ਰੀ ਅਪਾਰਟਮੈਂਟ ਵੀ ਹੈ ਅਤੇ ਉਸ ਕੋਲ ਕਈ ਮਹਿੰਗੀਆਂ ਗੱਡੀਆਂ ਹਨ।
ਪਰਿਣੀਤੀ ਅਤੇ ਰਾਘਵ ਦੀ ਕਮਾਈ ਦੇ ਮਾਮਲੇ 'ਚ ਬੇਸ਼ੱਕ ਜ਼ਮੀਨ-ਅਸਮਾਨ ਦਾ ਫਰਕ ਹੈ। ਇਸ ਦੇ ਬਾਵਜੂਦ ਉਹ ਇੱਕ ਪਰਫੈਕਟ ਜੋੜੇ ਵਾਂਗ ਨਜ਼ਰ ਆ ਰਹੇ ਹਨ। ਦੋਵਾਂ ਦੀ ਬਹੁਤ ਮਜ਼ਬੂਤ ਬਾਂਡਿੰਗ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਇਸ ਜੋੜੀ ਦੀ ਮੰਗਣੀ ਦੀਆਂ ਤਸਵੀਰਾਂ ਇਸ ਗੱਲ ਨੂੰ ਸਾਬਤ ਕਰਦੀਆਂ ਹਨ। ਫਿਲਹਾਲ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਵਿਆਹ ਕਰਦੇ ਦੇਖਣ ਲਈ ਬੇਤਾਬ ਹਨ।