Parineeti-Raghav: ਪਰਿਣੀਤੀ ਚੋਪੜਾ-ਰਾਘਵ ਚੱਢਾ ਨੇ ਹਰਿਮੰਦਰ ਸਾਹਿਬ 'ਚ ਕੀਤੀ ਸੇਵਾ, ਭਾਂਡੇ ਧੋਂਦਿਆਂ ਦੀਆਂ ਤਸਵੀਰਾਂ ਵਾਈਰਲ
ਇਸ ਦੌਰਾਨ ਜੋੜੇ ਨੇ ਸ੍ਰੀ ਹਰਮਿੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਦਰਸ਼ਨ ਕੀਤੇ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।
Download ABP Live App and Watch All Latest Videos
View In Appਹੁਣ ਰਾਘਵ ਅਤੇ ਪਰਿਣੀਤੀ ਦੀਆਂ ਕੁਝ ਹੋਰ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਉਹ ਗੁਰਦੁਆਰੇ 'ਚ ਭਾਂਡੇ ਧੋਂਦੇ ਨਜ਼ਰ ਆ ਰਹੇ ਹਨ।
ਇਹ ਤਸਵੀਰਾਂ ਹਰਿਮੰਦਰ ਸਾਹਿਬ ਦੀਆਂ ਹਨ ਜਿੱਥੇ ਜੋੜੇ ਨੇ ਭਾਂਡੇ ਧੋ ਕੇ ਸੇਵਾ ਕੀਤੀ ਹੈ। ਦੱਸ ਦੇਈਏ ਕਿ ਕਿਸੇ ਵੀ ਗੁਰਦੁਆਰੇ ਵਿੱਚ ਸੇਵਾ ਬਿਨਾਂ ਕਿਸੇ ਨਤੀਜੇ ਦੀ ਆਸ ਤੋਂ ਕੀਤੀ ਜਾਂਦੀ ਹੈ, ਨਿਰਸਵਾਰਥ ਹੋ ਕੇ ਕੀਤੀ ਜਾਂਦੀ ਹੈ।
ਸੇਵਾ ਭਾਂਡੇ ਧੋਣ, ਜੁੱਤੀਆਂ ਸਾਫ਼ ਕਰਨ, ਭੋਜਨ ਪਕਾਉਣ, ਪੀਣ ਵਾਲੇ ਪਾਣੀ, ਭੋਜਨ ਦੀ ਸੇਵਾ ਜਾਂ ਗੁਰਦੁਆਰੇ ਦੀ ਸਫ਼ਾਈ ਕਰਕੇ ਕੀਤੀ ਜਾ ਸਕਦੀ ਹੈ।
ਹਰਿਮੰਦਰ ਸਾਹਿਬ ਪਹੁੰਚੀ ਪਰਿਣੀਤੀ ਨੇ ਬੇਜ ਸੂਟ ਅਤੇ ਸਿਰ 'ਤੇ ਸਕਾਰਫ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਥੇ ਹੀ ਰਾਘਵ ਚੱਢਾ ਸਫੇਦ ਕੁੜਤਾ ਪਜਾਮਾ ਅਤੇ ਸਲੇਟੀ ਰੰਗ ਦੀ ਨਹਿਰੂ ਜੈਕੇਟ ਵਿੱਚ ਨਜ਼ਰ ਆਏ।
ਪਰਿਣੀਤੀ ਨੇ ਆਪਣੇ ਇੰਸਟਾਗ੍ਰਾਮ 'ਤੇ ਰਾਘਵ ਚੱਢਾ ਨਾਲ ਹਰਿਮੰਦਰ ਸਾਹਿਬ ਦੇ ਸਾਹਮਣੇ ਹੱਥ ਜੋੜ ਕੇ ਇਕ ਤਸਵੀਰ ਵੀ ਸਾਂਝੀ ਕੀਤੀ ਹੈ। ਇਸ ਦੇ ਨਾਲ ਅਦਾਕਾਰਾ ਨੇ ਲਿਖਿਆ- 'ਇਸ ਵਾਰ ਉਸ ਦੇ ਨਾਲ ਮੇਰਾ ਸਫਰ ਹੋਰ ਵੀ ਖਾਸ ਸੀ।'
ਕਾਬਿਲੇਗੌਰ ਹੈ ਕਿ ਇਸ ਜੋੜੇ ਦੀ ਮੰਗਣੀ ਇਸ ਸਾਲ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਸੀ। ਦੋਵਾਂ ਦੀ ਮੰਗਣੀ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਸੀ। ਹੁਣ ਇਹ ਜੋੜਾ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਘਵ ਅਤੇ ਪਰਿਣੀਤੀ ਦਾ ਡੈਸਟੀਨੇਸ਼ਨ ਵੈਡਿੰਗ ਉਦੈਪੁਰ 'ਚ ਹੋ ਸਕਦਾ ਹੈ। ਹਾਲਾਂਕਿ ਅਜੇ ਤੱਕ ਜੋੜੇ ਵੱਲੋਂ ਨਾ ਤਾਂ ਵਿਆਹ ਦੀ ਤਰੀਕ ਦਾ ਐਲਾਨ ਕੀਤਾ ਗਿਆ ਹੈ ਅਤੇ ਨਾ ਹੀ ਵਿਆਹ ਦੇ ਸਥਾਨ ਬਾਰੇ ਕੁਝ ਦੱਸਿਆ ਗਿਆ ਹੈ।