Parineeti Chopra House: ਅੰਦਰ ਤੋਂ ਬਹੁਤ ਹੀ ਆਲੀਸ਼ਾਨ ਤੇ ਖੂਬਸੂਰਤ ਹੈ ਪਰਿਣੀਤੀ ਚੋਪੜਾ ਦਾ ਮੁੰਬਈ ਵਾਲਾ ਘਰ, ਇੰਟੀਰੀਅਰ ਦੇਖ ਕੇ ਤੁਸੀਂ ਵੀ ਕਰੋਗੇ ਤਾਰੀਫ
ਸਾਲ 2011 'ਚ 'ਲੇਡੀਜ਼ ਵਰਸੇਜ਼ ਰਿੱਕੀ ਬਹਿਲ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪਰਿਣੀਤੀ ਚੋਪੜਾ ਮੁੰਬਈ 'ਚ ਇਕ ਆਲੀਸ਼ਾਨ ਘਰ 'ਚ ਰਹਿੰਦੀ ਹੈ। ਜਿੱਥੇ ਉਹ ਸਾਲ 2019 ਵਿੱਚ ਸ਼ਿਫਟ ਹੋ ਗਈ ਸੀ।
Download ABP Live App and Watch All Latest Videos
View In Appਪਰਿਣੀਤੀ ਦਾ ਇਹ ਖੂਬਸੂਰਤ ਘਰ ਬਾਂਦਰਾ 'ਚ ਸਥਿਤ ਹੈ। ਜਿਸ ਵਿੱਚ ਕਈ ਲਗਜ਼ਰੀ ਸਹੂਲਤਾਂ ਹਨ। ਅਦਾਕਾਰਾ ਦੇ ਇਸ ਘਰ ਨੂੰ ਰੀਤਾ ਬਹਿਲ ਨੇ ਸਜਾਇਆ ਹੈ।
ਪਰਿਣੀਤੀ ਨੇ ਬਲੈਕ ਐਂਡ ਵ੍ਹਾਈਟ ਮੋਨੋਕ੍ਰੋਮ ਥੀਮ 'ਤੇ ਆਪਣਾ ਘਰ ਤਿਆਰ ਕਰਵਾਇਆ ਹੈ। ਜਿਸ ਵਿੱਚ ਮਹਿੰਗਾ ਅਤੇ ਸਟਾਈਲਿਸ਼ ਫਰਨੀਚਰ ਦੇਖਣ ਨੂੰ ਮਿਲੇਗਾ। ਇਹ ਘਰ ਦਾ ਲਿਵਿੰਗ ਏਰੀਆ ਹੈ। ਜਿੱਥੇ ਚਿੱਟੇ ਸੋਫੇ ਦੇ ਨਾਲ ਇੱਕ ਕਾਲਾ ਮੇਜ਼ ਰੱਖਿਆ ਗਿਆ ਹੈ।
ਪਰਿਣੀਤੀ ਦੇ ਘਰ ਦੀਆਂ ਸਾਰੀਆਂ ਕੰਧਾਂ 'ਤੇ ਤੁਹਾਨੂੰ ਚਿੱਟਾ ਰੰਗ ਨਜ਼ਰ ਆਵੇਗਾ। ਇਸ ਤੋਂ ਇਲਾਵਾ ਘਰ 'ਚ ਵੁਡਨ ਫਲੋਰਿੰਗ ਵੀ ਕੀਤੀ ਗਈ ਹੈ। ਜੋ ਘਰ ਨੂੰ ਮਾਡਰਨ ਲੁੱਕ ਦਿੰਦੀ ਹੈ।
ਇਹ ਅਦਾਕਾਰਾ ਦੇ ਘਰ ਦੀ ਬਾਲਕੋਨੀ ਹੈ। ਜੋ ਕਾਫੀ ਵੱਡੀ ਹੈ ਅਤੇ ਇੱਥੋਂ ਮੁੰਬਈ ਦਾ ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲਦਾ ਹੈ।
ਤੁਹਾਨੂੰ ਦੱਸ ਦਈਏ ਕਿ ਪਰਿਣੀਤੀ ਨੇ ਆਪਣੇ ਘਰ 'ਚ ਕਈ ਖਿੜਕੀਆਂ ਲਗਾਈਆਂ ਹੋਈਆਂ ਹਨ। ਜਿਸ ਨਾਲ ਘਰ ਦੇ ਅੰਦਰ ਤਾਜ਼ੀ ਹਵਾ ਅਤੇ ਸੂਰਜ ਦੀ ਰੌਸ਼ਨੀ ਆਉਂਦੀ ਹੈ।
ਪਰਿਣੀਤੀ ਚੋਪੜਾ ਦੇ ਵਿਆਹ ਦੀ ਗੱਲ ਕਰੀਏ ਤਾਂ ਉਹ 24 ਸਤੰਬਰ ਨੂੰ ਰਾਜਸਥਾਨ ਦੇ ਉਦੈਪੁਰ 'ਚ ਰਾਘਵ ਚੱਢਾ ਨਾਲ ਵਿਆਹ ਕਰਵਾ ਰਹੀ ਹੈ। ਜਿਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।