Pooja Hegde: ਡੈਨਿਮ ਬੂਟ, ਲਾਂਗ ਕੁਰਤੀ ਪਹਿਨ ਕੇ ਪੂਜਾ ਹੇਗੜੇ ਨੇ ਫਲਾਂਟ ਕੀਤਾ ਟੋਨਡ ਫਿਗਰ, ਦੇਖੋ ਸਟਾਈਲਿਸ਼ ਲੁੱਕ
ਅਦਾਕਾਰਾ ਨੇ ਆਪਣੀ ਫਿਲਮ ਦੇ ਪ੍ਰਮੋਸ਼ਨ ਦੌਰਾਨ ਕਾਫੀ ਸਟਾਈਲਿਸ਼ ਪਹਿਰਾਵੇ ਪਾਏ ਹੋਏ ਹਨ, ਜਿੱਥੇ ਉਸ ਦੇ ਹੌਟ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।
Download ABP Live App and Watch All Latest Videos
View In Appਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੇ ਖੂਬਸੂਰਤ ਪਹਿਰਾਵੇ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।
ਅਦਾਕਾਰਾ ਪੂਜਾ ਹੇਗੜੇ ਇਨ੍ਹੀਂ ਦਿਨੀਂ ਸਾਊਥ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ 'ਚ ਵੀ ਧਮਾਲ ਮਚਾ ਰਹੀ ਹੈ।
ਆਪਣੀ ਅਦਾਕਾਰੀ ਦੇ ਦਮ 'ਤੇ ਉਨ੍ਹਾਂ ਨੇ ਬਾਲੀਵੁੱਡ ਇੰਡਸਟਰੀ 'ਚ ਲੋਕਾਂ 'ਚ ਆਪਣੀ ਖਾਸ ਪਛਾਣ ਬਣਾਈ ਹੈ।
ਹਾਲ ਹੀ 'ਚ ਅਦਾਕਾਰਾ ਪੂਜਾ ਹੇਗੜੇ ਆਪਣੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਲਈ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਨ੍ਹੀਂ ਦਿਨੀਂ ਪੂਜਾ ਹੇਗੜੇ ਆਪਣੀ ਆਉਣ ਵਾਲੀ ਫਿਲਮ ਦੇ ਪ੍ਰਮੋਸ਼ਨ 'ਚ ਕਾਫੀ ਰੁੱਝੀ ਹੋਈ ਹੈ ਅਤੇ ਸਲਮਾਨ ਖਾਨ ਨਾਲ ਅਦਾਕਾਰਾ ਦੀ ਇਹ ਪਹਿਲੀ ਫਿਲਮ ਹੈ।
ਪੂਜਾ ਹੇਗੜੇ ਦਾ ਪ੍ਰਮੋਸ਼ਨ ਦੌਰਾਨ ਬੇਹੱਦ ਹੀ ਸਟਾਈਲਿਸ਼ ਆਉਟਫਿਟ 'ਚ ਕਿਲਰ ਅਵਤਾਰ ਨਜ਼ਰ ਆ ਰਹੇ ਹਨ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਪੂਜਾ ਹੇਗੜੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੇ ਪ੍ਰਸ਼ੰਸਕ ਉਸ ਦੀ ਹਰ ਤਸਵੀਰ 'ਤੇ ਲਾਈਕਸ ਅਤੇ ਕਮੈਂਟਸ ਰਾਹੀਂ ਆਪਣੀ ਪ੍ਰਤੀਕਿਰਿਆ ਦਿੰਦੇ ਹਨ।