Priya Banerjee Photos : 'ਰਾਣਾ ਨਾਇਡੂ' 'ਚ 'ਮੰਦਿਰਾ ' ਦਾ ਕਿਰਦਾਰ ਨਿਭਾਉਣ ਵਾਲੀ ਪ੍ਰਿਆ ਬੈਨਰਜੀ ਨੇ ਢਾਹਿਆ ਕਹਿਰ
Priya Banerjee Pics : Netflix ਦੀ ਵੈੱਬ ਸੀਰੀਜ਼ 'ਰਾਣਾ ਨਾਇਡੂ' 'ਚ ' ਮੰਦਿਰਾ ' ਦਾ ਕਿਰਦਾਰ ਨਿਭਾਉਣ ਵਾਲੀ ਪ੍ਰਿਆ ਬੈਨਰਜੀ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ 'ਚ ਹੈ। ਅਦਾਕਾਰਾ ਅਸਲ ਜ਼ਿੰਦਗੀ 'ਚ ਵੀ ਬੇਹੱਦ ਗਲੈਮਰਸ ਅਤੇ ਖੂਬਸੂਰਤ ਹੈ।
Download ABP Live App and Watch All Latest Videos
View In App'ਰਾਣਾ ਨਾਇਡੂ' 'ਚ ਮੰਦਿਰਾ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੀ ਪ੍ਰਿਆ ਬੈਨਰਜੀ ਇਸ ਤੋਂ ਪਹਿਲਾਂ ਵੀ ਕਈ ਸ਼ੋਅਜ਼ 'ਚ ਗਲੈਮਰਸ ਅਵਤਾਰ 'ਚ ਨਜ਼ਰ ਆ ਚੁੱਕੀ ਹੈ। ਅਭਿਨੇਤਰੀ ਨੇ ਅਲਟ ਬਾਲਾਜੀ ਦੀ 'ਬੇਕਾਬੂ' ਸੀਰੀਜ਼ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਸ ਸੀਰੀਜ਼ 'ਚ ਵੀ ਪ੍ਰਿਆ ਨੇ ਕਾਫੀ ਬੋਲਡ ਸੀਨ ਕੀਤੇ ਸਨ।
ਪ੍ਰਿਆ ਬੈਨਰਜੀ ਪੱਛਮੀ ਬੰਗਾਲ ਨਾਲ ਸਬੰਧਤ ਹੈ ਅਤੇ ਉਸ ਦੇ ਪਿਤਾ ਇੱਕ ਵਪਾਰੀ ਹਨ।
ਪ੍ਰਿਆ ਨੇ ਕੈਨੇਡਾ 'ਚ ਪੜ੍ਹਾਈ ਕਰਨ ਤੋਂ ਬਾਅਦ ਐਕਟਿੰਗ ਸ਼ੁਰੂ ਕੀਤੀ ਸੀ। ਉਨ੍ਹਾਂ ਨੇ ਦੱਖਣ ਦੀ ਫਿਲਮ 'ਕਿਸ ਸੇ' 'ਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ।
ਪ੍ਰਿਆ ਨੇ ਐਸ਼ਵਰਿਆ ਰਾਏ ਤੋਂ ਲੈ ਕੇ ਇਰਫਾਨ ਖਾਨ ਅਤੇ ਸ਼ਬਾਨਾ ਆਜ਼ਮੀ ਵਰਗੇ ਬਾਲੀਵੁੱਡ ਦੇ ਦਿੱਗਜ ਸਿਤਾਰਿਆਂ ਨਾਲ ਵੀ ਕੰਮ ਕੀਤਾ ਹੈ।
ਪ੍ਰਿਆ ਨੇ ਐਸ਼ਵਰਿਆ ਨਾਲ ਫਿਲਮ ਜਜ਼ਬਾ 'ਚ ਸਕ੍ਰੀਨ ਸ਼ੇਅਰ ਕੀਤੀ ਸੀ।
ਪ੍ਰਿਆ ਬੈਨਰਜੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਇਕ ਤੋਂ ਵਧ ਇਕ ਤਸਵੀਰਾਂ ਸ਼ੇਅਰ ਕਰਕੇ ਇੰਟਰਨੈੱਟ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ।