Ranbir-Alia Wedding Updates: ਰਣਬੀਰ ਕਪੂਰ-ਆਲੀਆ ਭੱਟ ਦਾ ਵਿਆਹ ਅੱਜ, ਸਿਤਾਰੇ ਪਹੁੰਚ ਰਹੇ ਆਰਕੇ ਹਾਊਸ
ਰਣਬੀਰ ਕਪੂਰ ਤੇ ਆਲੀਆ ਭੱਟ ਅੱਜ ਯਾਨੀ ਕਿ 14 ਅਪ੍ਰੈਲ ਨੂੰ ਵਿਆਹ ਕਰ ਰਹੇ ਹਨ। ਬੀਤੇ ਦਿਨ ਲਾੜੇ ਦੀ ਮਾਂ ਨੀਤੂ ਕਪੂਰ ਤੇ ਭੈਣ ਰਿਧੀਮਾ ਕਪੂਰ ਸਾਹਨੀ ਨੇ ਪੁਸ਼ਟੀ ਕੀਤੀ ਹੈ ਕਿ ਅੱਜ ਦੋਵੇਂ ਸੱਤ ਫੇਰੇ ਲੈਣਗੇ। ਅੱਜ ਸ਼ਾਮ ਨੂੰ ਹਲਦੀ, ਚੂੜੇ ਦੀ ਰਸਮ ਤੇ ਵਿਆਹ ਹੋਵੇਗਾ।
Download ABP Live App and Watch All Latest Videos
View In Appਰਣਬੀਰ ਕਪੂਰ ਤੇ ਆਲੀਆ ਭੱਟ ਦੀ ਹਲਦੀ ਦੀ ਰਸਮ ਪੂਰੀ ਹੋ ਚੁੱਕੀ ਹੈ ਤੇ ਹੁਣ ਕੁਝ ਸਮੇਂ ਬਾਅਦ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਜਾਣਗੀਆਂ। ਦੱਸ ਦੇਈਏ ਕਿ ਅੱਜ ਦੁਪਹਿਰ 2-3 ਵਜੇ ਜੋੜਾ ਗੇੜਾ ਲਵੇਗਾ।
ਹਲਦੀ ਸਮਾਰੋਹ ਦੌਰਾਨ ਰਣਬੀਰ ਦੀ ਮਾਂ ਨੀਤੂ ਕਪੂਰ, ਭੈਣ ਰਿਧੀਮਾ ਕਪੂਰ ਦੇ ਨਾਲ-ਨਾਲ ਪੂਜਾ ਭੱਟ, ਅਯਾਨ ਮੁਖਰਜੀ, ਮਹੇਸ਼ ਭੱਟ, ਸੋਨੀ ਰਾਜ਼ਦਾਨ, ਕਰੀਨਾ ਕਪੂਰ ਖ਼ਾਨ, ਆਧਾਰ ਜੈਨ, ਕਰਨ ਜੌਹਰ ਅਤੇ ਕਰਿਸ਼ਮਾ ਕਪੂਰ ਸਮੇਤ ਕਈ ਕਰੀਬੀ ਲੋਕ ਮੌਜੂਦ ਸੀ।
ਆਲੀਆ ਭੱਟ ਤੇ ਰਣਬੀਰ ਕਪੂਰ 14 ਅਪ੍ਰੈਲ ਨੂੰ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਨੀਤੂ ਕਪੂਰ ਅਤੇ ਰਿਧੀਮਾ ਕਪੂਰ ਨੇ ਪੁਸ਼ਟੀ ਕੀਤੀ ਹੈ ਕਿ ਵਿਆਹ ਭਲਕੇ ਵਾਸਤੂ ਵਿੱਚ ਹੋਣ ਜਾ ਰਿਹਾ ਹੈ।
ਨੀਤੂ ਕਪੂਰ ਅਤੇ ਰਿਧੀਮਾ ਕਪੂਰ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਮਹਿੰਦੀ ਫੰਕਸ਼ਨ ਵਿੱਚ ਪਹੁੰਚੀਆਂ ਹਨ। ਦੋਵਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਨੀਤੂ ਕਪੂਰ ਅਤੇ ਰਿਧੀਮਾ ਦੋਵੇਂ ਸਾੜੀ ਵਿੱਚ ਪਹੁੰਚੀਆਂ।
ਕੁਝ ਘੰਟਿਆਂ ਬਾਅਦ ਰਣਬੀਰ ਕਪੂਰ ਤੇ ਆਲੀਆ ਭੱਟ ਇਕ-ਦੂਜੇ ਦੇ ਨਾਲ ਹੋਣਗੇ। ਨੀਤੂ ਕਪੂਰ ਅਤੇ ਰਿਧੀਮਾ ਕਪੂਰ ਵਿਆਹ ਵਾਲੀ ਥਾਂ 'ਤੇ ਪਹੁੰਚ ਚੁੱਕੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਰਣਬੀਰ ਤੇ ਆਲੀਆ ਦੀ ਬਾਰਾਤ ਜਲੂਸ ਕ੍ਰਿਸ਼ਨ ਰਾਜ ਬੰਗਲੇ ਤੋਂ ਸ਼ੁਰੂ ਹੋਵੇਗਾ, ਜੋ ਕਿ ਰਣਬੀਰ ਅਤੇ ਆਲੀਆ ਦਾ ਨਵਾਂ ਘਰ ਹੈ।
ਬਾਰਾਤ ਵਿੱਚ ਕਪੂਰ ਪਰਿਵਾਰ ਸ਼ਾਮਲ ਹੋਵੇਗਾ ਤੇ ਪੂਰਾ ਕਪੂਰ ਪਰਿਵਾਰ ਵਾਸਤੂ ਤੱਕ ਨੱਚੇਗਾ ਅਤੇ ਗਾਏਗਾ ਜਿੱਥੇ ਆਲੀਆ ਤੇ ਰਣਬੀਰ ਸੱਤ ਫੇਰੇ ਲੈਣਗੇ।
ਰਣਬੀਰ ਕਪੂਰ ਤੇ ਆਲੀਆ ਭੱਟ ਅੱਜ ਯਾਨੀ ਕਿ 14 ਅਪ੍ਰੈਲ ਨੂੰ ਵਿਆਹ ਕਰ ਰਹੇ ਹਨ। ਬੀਤੇ ਦਿਨ ਲਾੜੇ ਦੀ ਮਾਂ ਨੀਤੂ ਕਪੂਰ ਤੇ ਭੈਣ ਰਿਧੀਮਾ ਕਪੂਰ ਸਾਹਨੀ ਨੇ ਪੁਸ਼ਟੀ ਕੀਤੀ ਹੈ ।