Rasha Thadani: ਪੀਲੇ ਰੰਗ ਦੇ ਲਹਿੰਗਾ 'ਚ ਨਜ਼ਰ ਆਈ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ, ਦੇਖੋ ਖੂਬਸੂਰਤ ਤਸਵੀਰਾਂ
ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਦੀ ਬੇਟੀ ਰਾਸ਼ਾ ਥਡਾਨੀ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਬਣੀ ਹੋਈ ਹੈ। ਰਾਸ਼ਾ ਅਕਸਰ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
Download ABP Live App and Watch All Latest Videos
View In Appਹਾਲ ਹੀ 'ਚ ਉਸ ਨੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਪੀਲੇ ਰੰਗ ਦੇ ਲਹਿੰਗਾ 'ਚ ਨਜ਼ਰ ਆ ਰਹੀ ਹੈ।
ਹੱਥ ਦੀ ਕਢਾਈ ਵਾਲੇ ਇਸ ਲਹਿੰਗੇ 'ਚ ਰਾਸ਼ਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਪਹਿਰਾਵੇ ਦੇ ਨਾਲ ਰਾਸ਼ਾ ਨੇ ਆਪਣੇ ਗਲੇ ਵਿੱਚ ਇੱਕ ਗੋਲਡਨ ਚੋਕਰ ਅਤੇ ਕੰਨਾਂ ਵਿੱਚ ਗੋਲਡਨ ਈਅਰਰਿੰਗਸ ਪਾਏ ਹੋਏ ਹਨ।
ਮੱਥੇ 'ਤੇ ਬਿੰਦੀ ਅਤੇ ਪਤਲੇ ਨੀਵੇਂ ਪੋਨੀਟੇਲ ਹੇਅਰ ਸਟਾਈਲ ਦੇ ਨਾਲ ਰਾਸ਼ਾ ਦੀ ਦਿੱਖ ਕਾਫ਼ੀ ਐਥਨਿਕ ਲਗ ਰਹੀ ਹੈ।
ਰਾਸ਼ਾ ਨਾ ਸਿਰਫ ਆਪਣੀ ਮਾਂ ਰਵੀਨਾ ਟੰਡਨ ਵਰਗੀ ਖੂਬਸੂਰਤ ਹੈ, ਸਗੋਂ ਉਹ ਆਪਣੀ ਮਾਂ ਦੀ ਨਕਲ ਵੀ ਲੱਗਦੀ ਹੈ।
ਕੁਝ ਦਿਨ ਪਹਿਲਾਂ ਰਾਸ਼ਾ ਬਾਰੇ ਖ਼ਬਰ ਆਈ ਸੀ ਕਿ ਉਹ ਤੇਲਗੂ ਸਿਨੇਮਾ ਤੋਂ ਐਕਟਿੰਗ ਦੀ ਦੁਨੀਆ 'ਚ ਐਂਟਰੀ ਕਰ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਸਾਊਥ ਐਕਟਰ ਰਾਮ ਚਰਨ ਦੀ ਫਿਲਮ ਨਾਲ ਡੈਬਿਊ ਕਰੇਗੀ।