ਨਾ ਸਾੜ੍ਹੀ , ਨਾ ਹੀ ਲਹਿੰਗਾ , ਮਹਿਮਾਨਾਂ ਦੇ ਸਾਹਮਣੇ ਅਜਿਹੇ ਕੱਪੜਿਆਂ 'ਚ ਆਈਆਂ ਇਹ ਨਵ -ਵਿਆਹੁਤਾ ਹੀਰੋਇਨਾਂ
ਬਾਲੀਵੁੱਡ 'ਚ ਕਈ ਅਜਿਹੀਆਂ ਅਭਿਨੇਤਰੀਆਂ ਹਨ, ਜਿਨ੍ਹਾਂ ਨੇ ਬੜੇ ਧੂਮ-ਧਾਮ ਨਾਲ ਵਿਆਹ ਕੀਤਾ। ਕੁਝ ਹਸੀਨਾਂ ਅਜਿਹੀਆਂ ਹਨ ,ਜਿਨ੍ਹਾਂ ਨੇ ਸਾੜੀ ਅਤੇ ਲਹਿੰਗਾ ਛੱਡ ਕੇ ਆਪਣੀਆਂ ਰਿਸੈਪਸ਼ਨ ਪਾਰਟੀਆਂ ਵਿੱਚ ਵੈਸਟਰਨ ਆਊਟਫਿੱਟ ਪਹਿਨ ਲਿਆ।
Download ABP Live App and Watch All Latest Videos
View In Appਪ੍ਰਿਟੀ ਜ਼ਿੰਟਾ ਨੇ ਬਾਲੀਵੁੱਡ ਨੂੰ ਕਈ ਦਮਦਾਰ ਅਤੇ ਧਮਾਕੇਦਾਰ ਫਿਲਮਾਂ ਦਿੱਤੀਆਂ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਉਸਨੇ ਆਪਣੇ ਵਿਆਹ ਦੀ ਰਿਸੈਪਸ਼ਨ ਪਾਰਟੀ ਵਿੱਚ ਰੈਡ ਕਲਰ ਦਾ ਬਹੁਤ ਹੀ ਖੂਬਸੂਰਤ ਗਾਊਨ ਪਾਇਆ ਹੋਇਆ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਜਦੋਂ ਸ਼ਵੇਤਾ ਅਗਰਵਾਲ ਅਤੇ ਆਦਿਤਿਆ ਨਾਰਾਇਣ ਦਾ ਵਿਆਹ ਹੋਇਆ ਤਾਂ ਬਾਲੀਵੁੱਡ 'ਚ ਖੂਬ ਧੂਮ ਮਚ ਗਈ ਪਰ ਤੁਹਾਨੂੰ ਦੱਸ ਦੇਈਏ ਕਿ ਸ਼ਵੇਤਾ ਅਗਰਵਾਲ ਨੇ ਰਿਸੈਪਸ਼ਨ ਪਾਰਟੀ 'ਚ ਰੈਡ ਕਲਰ ਦਾ ਬੇਹੱਦ ਖੂਬਸੂਰਤ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਜਦੋਂ ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਰੁਬੀਨਾ ਦਿਲਾਇਕ ਦਾ ਵਿਆਹ ਹੋਇਆ ਸੀ ਤਾਂ ਉਸ ਦੀ ਰਿਸੈਪਸ਼ਨ ਪਾਰਟੀ ਦੋ ਥਾਵਾਂ 'ਤੇ ਰੱਖੀ ਗਈ ਸੀ। ਜਿਸ ਵਿੱਚੋਂ ਇੱਕ ਲੁਧਿਆਣਾ ਵਿੱਚ ਵੀ ਹੋਈ ਸੀ , ਜਿੱਥੇ ਅਭਿਨੇਤਰੀ ਨੇ ਗ੍ਰੇ ਰੰਗ ਦਾ ਬਾਡੀਕੋਨ ਗਾਊਨ ਪਾਇਆ ਹੋਇਆ ਸੀ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਸਨਾਇਆ ਇਰਾਨੀ ਅਤੇ ਅਦਾਕਾਰ ਮੋਹਿਤ ਸਹਿਗਲ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਗੋਆ ਵਿੱਚ ਹੋਈ। ਦੱਸ ਦੇਈਏ ਕਿ ਇਸ ਦੌਰਾਨ ਅਦਾਕਾਰਾ ਨੇ ਬਹੁਤ ਹੀ ਖੂਬਸੂਰਤ ਸਫੇਦ ਗਾਊਨ ਪਾਇਆ ਹੋਇਆ ਸੀ।
ਹਾਲ ਹੀ ਵਿੱਚ ਨਵੇਂ ਬਣੇ ਜੋੜੇ ਸਿਧਾਰਥ ਅਤੇ ਕਿਆਰਾ ਅਡਵਾਨੀ ਨੇ 12 ਫਰਵਰੀ 2023 ਨੂੰ ਇੱਕ ਰਿਸੈਪਸ਼ਨ ਪਾਰਟੀ ਰੱਖੀ ਸੀ। ਜਿੱਥੇ ਅਦਾਕਾਰਾ ਨੇ ਬੇਹੱਦ ਖੂਬਸੂਰਤ ਡਰੈੱਸ ਪਾਈ ਹੋਈ ਸੀ। ਦੱਸ ਦੇਈਏ ਕਿ ਕਿਆਰਾ ਅਡਵਾਨੀ ਨੇ ਬਲੈਕ ਐਂਡ ਵ੍ਹਾਈਟ ਬਾਡੀਕੋਨ ਗਾਊਨ ਪਾਇਆ ਹੋਇਆ ਸੀ।
image 7