ਸੈਫ ਅਲੀ ਖਾਨ ਤੋਂ ਲੈਕੇ ਅਕਸ਼ੇ-ਰਣਵੀਰ ਤਕ ਸਾਲੀਆਂ ਨਾਲ ਬੇਹੱਦ ਕਲੋਜ਼, ਕਈ ਤਾਂ ਤਲਾਕ ਤੋਂ ਬਾਅਦ ਵੀ ਰੱਖਦੇ ਸਾਲੀਆਂ ਦਾ ਪੂਰਾ ਖਿਆਲ
ਜੀਜਾ-ਸਾਲੀ ਦਾ ਰਿਸ਼ਤਾ ਬਹੁਤ ਹੀ ਨੋਕ-ਝੋਕ ਭਰਿਆ ਹੁੰਦਾ ਹੈ। ਇਸ ਰਿਸ਼ਤੇ 'ਚ ਪਿਆਰ ਵੀ ਹੁੰਦਾ ਹੈ ਤੇ ਗੁੱਸਾ ਵੀ ਹੁੰਦਾ ਹੈ। ਬਾਲੀਵੁੱਡ 'ਚ ਵੀ ਅਜਿਹੇ ਸਿਤਾਰੇ ਹਨ ਜੋ ਆਪਣੀਆਂ ਸਾਲੀਆਂ ਨਾਲ ਬਹੁਤ ਹੀ ਪਿਆਰ ਭਰਿਆ ਰਿਸ਼ਤਾ ਸ਼ੇਅਰ ਕਰਦੇ ਹਨ।
Download ABP Live App and Watch All Latest Videos
View In Appਰਣਵੀਰ ਸਿੰਘ ਆਪਣੀ ਪਤਨੀ ਦੀਪਿਕਾ ਨੂੰ ਤਾਂ ਬੇਸ਼ੁਮਾਰ ਪਿਆਰ ਕਰਦੇ ਹਨ ਤੇ ਨਾਲ ਹੀ ਆਪਣੀ ਸਾਲੀ ਅਨੀਸ਼ਾ ਪਾਦੂਕੋਨ ਨਾਲ ਵੀ ਉਨ੍ਹਾਂ ਦੀ ਚੰਗੀ ਬੌਂਡਿੰਗ ਹੈ।
ਅਜੇ ਦੇਵਗਨ ਦੀਆਂ ਫ਼ਿਲਮ ਇੰਡਸਟਰੀ 'ਚ ਦੋ ਸਾਲੀਆਂ ਹਨ। ਕਾਜੋਲ ਦੀ ਭੈਣ ਤਨੀਸ਼ਾ ਮੁਖਰਜੀ ਤੇ ਕਜ਼ਨ ਰਾਣੀ ਮੁਖਰਜੀ ਦੋਵਾਂ ਨਾਲ ਅਜੇ ਦੇਵਗਨ ਦੀ ਚੰਗੀ ਬੌਂਡਿੰਗ ਹੈ।
ਅਰਬਾਜ਼ ਖਾਨ ਤੇ ਮਲਾਇਕਾ ਅਰੋੜਾ ਦਾ ਤਲਾਕ ਹੋ ਚੁੱਕਾ ਹੈ ਪਰ ਅਰਬਾਜ਼ ਮਲਾਇਕਾ ਦੀ ਭੈਣ ਅਮ੍ਰਿਤਾ ਅਰੋੜਾ ਦੇ ਕਾਫੀ ਕਰੀਬ ਹੈ ਤੇ ਅਕਸਰ ਉਨ੍ਹਾਂ ਨਾਲ ਮੁਲਾਕਾਤ ਕਰਦੇ ਰਹਿੰਦੇ ਹਨ। ਅਰਬਾਜ਼ ਆਪਣੀ ਸਾਲੀ ਅਮ੍ਰਿਤਾ ਦੇ ਨਾਲ-ਨਾਲ ਮਲਾਇਕਾ ਦੇ ਮੰਮੀ-ਪਾਪਾ ਦੇ ਵੀ ਬੇਹੱਦ ਕਲੋਜ਼ ਹਨ।
ਰਿਤਿਕ ਰੌਸ਼ਨ ਤੇ ਸੁਜੈਨ ਖਾਨ ਦਾ ਤਲਾਕ ਹੋ ਚੁੱਕਾ ਹੈ। ਪਰ ਅੱਜ ਵੀ ਉਹ ਸੁਜੈਨ ਦੀ ਭੈਣ ਫਰਾਹ ਖਾਨ ਦੇ ਕਾਫੀ ਕਰੀਬ ਹੈ ਤੇ ਦੋਵੇਂ ਚੰਗੇ ਦੋਸਤ ਹਨ।
ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਦੀ ਸਾਲੀ ਰਿੰਕੀ ਖੰਨਾ ਹੈ। ਅਕਸ਼ੇ ਰਿੰਕੀ ਦੇ ਕਾਫੀ ਕਰੀਬ ਹਨ ਤੇ ਉਸ ਨੂੰ ਹਰ ਚੀਜ਼ 'ਚ ਸਪੋਰਟ ਕਰਦੇ ਹਨ।
ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਾਸ ਵੀ ਆਪਣੀ ਸਾਲੀ ਪਰਿਨਤੀ ਚੋਪੜਾ ਨਾਲ ਬਹੁਤ ਫ੍ਰੈਂਡਲੀ ਹਨ। ਪ੍ਰਿਯੰਕਾ ਤੇ ਨਿਕ ਦੋਵੇਂ ਹੀ ਪਰਿਨਿਤੀ ਦੀ ਕਾਫੀ ਕੇਅਰ ਕਰਦੇ ਹਨ।
ਸੈਫ ਅਲੀ ਖਾਨ ਆਪਣੀ ਸਾਲੀ ਤੇ ਫੇਮਸ ਅਦਾਕਾਰਾ ਕ੍ਰਿਸ਼ਮਾ ਕਪੂਰ ਨਾਲ ਕਈ ਫ਼ਿਲਮਾਂ ਚ ਰੋਮਾਂਸ ਕਰ ਚੁੱਕੇ ਹਨ। ਜੀਜਾ ਸਾਲੀ ਹੋਣ ਤੋਂ ਕਾਫੀ ਪਹਿਲਾਂ ਤੋਂ ਹੀ ਦੋਵੇਂ ਚੰਗੇ ਦੋਸਤ ਹਨ।