Miss Universe 2024: ਮਿਸ ਯੂਨੀਵਰਸ ਮੁਕਾਬਲੇ 'ਚ ਰੂਮੀ ਅਲਕਾਹਤਾਨੀ ਲਏਗੀ ਹਿੱਸਾ, ਸਾਊਦੀ ਅਰਬ ਦੀ 27 ਸਾਲਾਂ ਮਾਡਲ ਢਾਏਗੀ ਕਹਿਰ
ਇਸਲਾਮਿਕ ਦੇਸ਼ ਹੋਣ ਕਾਰਨ ਸਾਊਦੀ ਅਰਬ ਨੇ ਹੁਣ ਤੱਕ ਅਜਿਹੇ ਮੁਕਾਬਲਿਆਂ ਵਿੱਚ ਹਿੱਸਾ ਨਹੀਂ ਲਿਆ ਸੀ। 27 ਸਾਲਾ ਮਾਡਲ ਰੂਮੀ ਅਲਕਾਹਤਾਨੀ ਨੇ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਇੱਕ ਪੋਸਟ 'ਚ ਇਹ ਜਾਣਕਾਰੀ ਦਿੱਤੀ, ਉਸ ਨੇ ਲਿਖਿਆ ਕਿ 'ਉਹ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ 'ਚ ਦੇਸ਼ ਦੀ ਪਹਿਲੀ ਪ੍ਰਤੀਭਾਗੀ ਹੋਵੇਗੀ।'
Download ABP Live App and Watch All Latest Videos
View In Appਦ ਖਲੀਜ ਟਾਈਮਜ਼ ਅਤੇ ਏਬੀਸੀ ਨਿਊਜ਼ ਦੀਆਂ ਰਿਪੋਰਟਾਂ ਦੇ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਸਾਊਦੀ ਅਰਬ ਮਿਸ ਯੂਨੀਵਰਸ ਸੁੰਦਰਤਾ ਮੁਕਾਬਲੇ ਵਿੱਚ ਹਿੱਸਾ ਲਵੇਗਾ। ਮਿਸ ਯੂਨੀਵਰਸ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀ ਰੂਮੀ ਅਲਕਾਹਤਾਨੀ ਨੂੰ ਸਾਊਦੀ ਅਰਬ ਦੀ ਮਾਡਲ ਵਜੋਂ ਜਾਣਿਆ ਜਾਂਦਾ ਹੈ।
ਅਲਕਾਹਤਾਨੀ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਦੀ ਰਹਿਣ ਵਾਲੀ ਹੈ। ਉਹ ਅਕਸਰ ਸੁੰਦਰਤਾ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਹੈ। ਕੁਝ ਹਫ਼ਤੇ ਪਹਿਲਾਂ ਮਲੇਸ਼ੀਆ ਵਿੱਚ ਆਯੋਜਿਤ ਮਿਸ ਐਂਡ ਮਿਸਿਜ਼ ਗਲੋਬਲ ਏਸ਼ੀਅਨ ਵਿੱਚ ਵੀ ਅਲਕਾਹਤਾਨੀ ਨੇ ਹਿੱਸਾ ਲਿਆ ਸੀ।
ਅਰਬ ਨਿਊਜ਼ ਦੀ ਰਿਪੋਰਟ ਮੁਤਾਬਕ ਰੂਮੀ ਅਲਕਾਹਤਾਨੀ ਨੇ ਕਿਹਾ, 'ਮੈਂ ਦੁਨੀਆ ਦੇ ਸੱਭਿਆਚਾਰਾਂ ਬਾਰੇ ਜਾਣਨਾ ਚਾਹੁੰਦੀ ਹਾਂ ਅਤੇ ਸਾਊਦੀ ਸੱਭਿਆਚਾਰ ਨੂੰ ਦੁਨੀਆ 'ਚ ਫੈਲਾਉਣਾ ਚਾਹੁੰਦੀ ਹਾਂ।' ਮਿਸ ਸਾਊਦੀ ਅਰਬ ਦਾ ਤਾਜ ਪਹਿਨਣ ਤੋਂ ਇਲਾਵਾ, ਅਲਕਾਹਤਾਨੀ ਕੋਲ ਮਿਸ ਮਿਡਲ ਈਸਟ (ਸਾਊਦੀ ਅਰਬ), ਮਿਸ ਅਰਬ ਵਰਲਡ ਪੀਸ 2021 ਅਤੇ ਮਿਸ ਵੂਮੈਨ (ਸਾਊਦੀ ਅਰਬ) ਦੇ ਖਿਤਾਬ ਵੀ ਹਨ।
ਰੂਮੀ ਅਲਕਾਹਤਾਨੀ ਦੇ ਇੰਸਟਾਗ੍ਰਾਮ 'ਤੇ ਇਕ ਮਿਲੀਅਨ ਫਾਲੋਅਰਜ਼ ਹਨ ਅਤੇ ਐਕਸ 'ਤੇ ਲਗਭਗ ਦੋ ਹਜ਼ਾਰ ਫਾਲੋਅਰਜ਼ ਹਨ। ਅਲਕਾਹਤਾਨੀ ਮਿਸ ਯੂਨੀਵਰਸ 2024 ਮੁਕਾਬਲੇ ਵਿੱਚ ਸਾਊਦੀ ਅਰਬ ਦੀ ਤਰਫੋਂ ਹਿੱਸਾ ਲੈਣ ਲਈ ਬਹੁਤ ਉਤਸ਼ਾਹਿਤ ਹੈ।
ਇਸ ਬਾਰੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਪੋਸਟ ਵੀ ਕੀਤਾ ਹੈ। ਅਲਕਾਹਤਾਨੀ ਨੇ ਇਕ ਪੋਸਟ 'ਚ ਕਿਹਾ, 'ਮਲੇਸ਼ੀਆ 'ਚ ਆਯੋਜਿਤ ਮਿਸ ਏਸ਼ੀਆ ਇੰਟਰਨੈਸ਼ਨਲ 2024 ਮੁਕਾਬਲੇ 'ਚ ਹਿੱਸਾ ਲੈ ਕੇ ਮੈਂ ਮਾਣ ਮਹਿਸੂਸ ਕਰ ਰਹੀ ਹਾਂ।'
ਦਰਅਸਲ, ਸਾਊਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਦੇਸ਼ ਤੋਂ ਇਸਲਾਮਿਕ ਕੱਟੜਵਾਦ ਦੇ ਦਾਗ ਨੂੰ ਹਟਾਉਣਾ ਚਾਹੁੰਦੇ ਹਨ। ਇਸ ਨੂੰ ਲੈ ਕੇ ਦੇਸ਼ 'ਚ ਕਈ ਤਰ੍ਹਾਂ ਦੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਮੁਹੰਮਦ ਬਿਨ ਸਲਮਾਨ ਨੇ ਹਾਲ ਹੀ ਦੇ ਸਾਲਾਂ 'ਚ ਔਰਤਾਂ ਨੂੰ ਲੈ ਕੇ ਕਈ ਛੋਟਾਂ ਦਿੱਤੀਆਂ ਹਨ। ਹਾਲ ਹੀ 'ਚ ਸਾਊਦੀ 'ਚ ਸ਼ਰਾਬ ਦੀ ਵਿਕਰੀ ਨੂੰ ਵੀ ਸ਼ਰਤਾਂ ਨਾਲ ਕਾਨੂੰਨੀ ਮਾਨਤਾ ਦਿੱਤੀ ਗਈ ਹੈ।