Bollywood Celebs: ਸ਼ਾਹਰੁਖ ਖਾਨ ਤੋਂ ਲੈ ਕੇ ਮੌਨੀ ਰਾਏ ਤੱਕ, ਇਨ੍ਹਾਂ 10 ਬਾਲੀਵੁੱਡ ਹਸਤੀਆਂ ਨੇ ਟੀਵੀ ਨਾਲ ਕੀਤੀ ਸੀ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ
ਵਿਦਿਆ ਬਾਲਨ 90 ਦੇ ਦਹਾਕੇ ਦੇ ਮਸ਼ਹੂਰ ਸ਼ੋਅ 'ਹਮ ਪੰਚ' ਦਾ ਹਿੱਸਾ ਸੀ। ਉਹ ਫਿਲਮਾਂ ਵਿੱਚ ਆਪਣੀ ਦਮਦਾਰ ਅਦਾਕਾਰੀ ਲਈ ਜਾਣੀ ਜਾਂਦੀ ਹੈ।
Download ABP Live App and Watch All Latest Videos
View In App'ਸਲਾਮ ਬਾਂਬੇ' ਨਾਲ ਆਪਣੇ ਬਾਲੀਵੁੱਡ ਡੈਬਿਊ ਤੋਂ ਪਹਿਲਾਂ ਇਰਫਾਨ 'ਚੰਦਰਕਾਂਤਾ', 'ਬਨੇਗੀ ਅਪਨੀ ਬਾਤ', 'ਬਸ ਮੁਹੱਬਤ' ਵਰਗੇ ਕਈ ਸ਼ੋਅਜ਼ ਦਾ ਹਿੱਸਾ ਸਨ।
ਆਯੁਸ਼ਮਾਨ ਖੁਰਾਨਾ ਨੇ ਫਿਲਮਾਂ ਵਿੱਚ ਕਦਮ ਰੱਖਣ ਤੋਂ ਪਹਿਲਾਂ ਐਮਟੀਵੀ ਰੋਡੀਜ਼ ਨਾਲ ਆਪਣੀ ਸ਼ੁਰੂਆਤ ਕੀਤੀ।
ਆਦਿਤਿਆ ਰਾਏ ਕਪੂਰ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 'ਲੰਡਨ ਡ੍ਰੀਮਜ਼' ਨਾਲ ਕੀਤੀ ਸੀ। ਇਸ ਤੋਂ ਪਹਿਲਾਂ ਉਸਨੇ ਚੈਨਲ ਵੀ 'ਤੇ ਵੀਜੇ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।
ਆਰ ਮਾਧਵਨ ਨੇ 'ਬਨੇਗੀ ਅਪਨੀ ਬਾਤ', 'ਘਰ ਜਮਾਈ', 'ਸਾਇਆ' ਅਤੇ 'ਸੀ ਹਾਕਸ' ਵਰਗੇ ਟੀਵੀ ਸ਼ੋਅਜ਼ 'ਚ ਕੰਮ ਕੀਤਾ। ਉਸਨੇ ਹਿੰਦੀ ਅਤੇ ਤਾਮਿਲ ਫਿਲਮ ਇੰਡਸਟਰੀ ਵਿੱਚ ਆਪਣੇ ਆਪ ਨੂੰ ਸਥਾਪਿਤ ਕੀਤਾ।
ਯਾਮੀ ਗੌਤਮ 'ਵਿੱਕੀ ਡੋਨਰ' ਨਾਲ ਡੈਬਿਊ ਕਰਨ ਤੋਂ ਪਹਿਲਾਂ 'ਚਾਂਦ ਕੇ ਪਾਰ ਚਲੋ' ਅਤੇ 'ਯੇ ਪਿਆਰ ਨਾ ਹੋਗਾ ਕਮ' ਵਰਗੇ ਕਈ ਸ਼ੋਅਜ਼ ਦਾ ਹਿੱਸਾ ਸੀ।
'ਰਾਕ ਆਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਤੋਂ ਪਹਿਲਾਂ ਪ੍ਰਾਚੀ ਦੇਸਾਈ ਟੀਵੀ ਸ਼ੋਅ 'ਕਸਮ ਸੇ' ਨਾਲ ਦਰਸ਼ਕਾਂ ਦੇ ਦਿਲਾਂ 'ਚ ਵਸ ਗਈ ਸੀ।
ਮੌਨੀ ਰਾਏ ਇਨ੍ਹੀਂ ਦਿਨੀਂ 'ਬ੍ਰਹਮਾਸਤਰ' 'ਚ ਆਪਣੇ ਕਿਰਦਾਰ ਨੂੰ ਲੈ ਕੇ ਸੁਰਖੀਆਂ 'ਚ ਹੈ। ਉਹ 'ਸਾਸ ਭੀ ਕਭੀ ਬਹੂ ਥੀ', 'ਦੇਵੋਂ ਕੇ ਦੇਵ... ਮਹਾਦੇਵ' ਅਤੇ 'ਨਾਗਿਨ' ਵਰਗੇ ਕਈ ਹਿੱਟ ਸ਼ੋਅਜ਼ ਦਾ ਹਿੱਸਾ ਸੀ।
ਸ਼ਾਹਰੁਖ ਖਾਨ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ 1980 ਦੇ ਦਹਾਕੇ 'ਚ ਫੌਜੀ ਅਤੇ ਸਰਕਸ ਵਰਗੇ ਟੀਵੀ ਸੀਰੀਅਲਾਂ ਨਾਲ ਕੀਤੀ ਸੀ।
ਸੁਸ਼ਾਂਤ ਸਿੰਘ ਰਾਜਪੂਤ ਨੇ 'ਕਾਈ ਪੋ ਚੇ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਤੋਂ ਪਹਿਲਾਂ ਉਹ ਟੀਵੀ ਦੇ ਹਿੱਟ ਸ਼ੋਅ 'ਪਵਿਤਰ ਰਿਸ਼ਤਾ' 'ਚ ਨਜ਼ਰ ਆਏ ਸੀ।