Shah Rukh Khan: ਦੀਪਿਕਾ ਪਾਦੂਕੋਣ ਤੋਂ ਲੈਕੇ ਆਲੀਆ ਭੱਟ ਤੱਕ, ਸ਼ਾਹਰੁਖ ਖਾਨ ਦੇ ਜਨਮਦਿਨ ਦੀ ਸ਼ਾਨਦਾਰ ਪਾਰਟੀ 'ਚ ਪਹੁੰਚੇ ਦਿੱਗਜ ਸਟਾਰਜ਼
ਸ਼ਾਹਰੁਖ ਖਾਨ ਦੀ ਜਨਮਦਿਨ ਪਾਰਟੀ ਦੀਆਂ ਤਸਵੀਰਾਂ ਫੈਬ ਐਂਟਰਟੇਨਮੈਂਟ ਦੀ ਨਿਰਮਾਤਾ ਅਤੇ ਸੀਈਓ ਫੋਜ਼ੀਆ ਅਦੀਲ ਬੱਟ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ।
Download ABP Live App and Watch All Latest Videos
View In Appਪਹਿਲੀ ਤਸਵੀਰ 'ਚ ਫੋਜ਼ੀਆ ਆਲੀਆ ਭੱਟ ਅਤੇ ਸ਼ਾਹੀਨ ਭੱਟ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਫੋਜ਼ੀਆ ਨੇ ਇਸ ਫੋਟੋ ਨਾਲ ਲਿਖਿਆ- ਲਵਲੀਜ਼
ਅਗਲੀ ਤਸਵੀਰ 'ਚ ਫੋਜ਼ੀਆ ਨਾਲ ਬਾਲੀਵੁੱਡ ਦੀ ਸ਼ਾਹੀ ਜੋੜੀ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨਜ਼ਰ ਆ ਰਹੇ ਹਨ। ਇਸ ਫੋਟੋ 'ਚ ਅਭਿਨੇਤਰੀ ਚਮਕਦਾਰ ਡਰੈੱਸ 'ਚ ਨਜ਼ਰ ਆ ਰਹੀ ਹੈ ਅਤੇ ਰਣਵੀਰ ਬਲੈਕ ਐਂਡ ਵ੍ਹਾਈਟ ਸੂਟ 'ਚ ਨਜ਼ਰ ਆ ਰਹੇ ਹਨ, ਜਦਕਿ ਫੌਜ਼ੀ ਨੇ ਗੁਲਾਬੀ ਰੰਗ ਦੀ ਡਰੈੱਸ ਪਾਈ ਹੋਈ ਹੈ।
ਫੋਜ਼ੀਆ ਨੇ ਮਹਿੰਦਰ ਸਿੰਘ ਧੋਨੀ ਨਾਲ ਅਗਲੀ ਫੋਟੋ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਧੋਨ ਕਾਲੇ ਸੂਟ 'ਚ ਕਾਫੀ ਹੈਂਡਸਮ ਲੱਗ ਰਹੇ ਹਨ।
ਫੋਜ਼ੀਆ ਨੇ ਨੌਜਵਾਨ ਨਿਰਦੇਸ਼ਕ ਐਟਲੀ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਫੋਟੋ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ 'ਦ ਰੀਅਲ ਚੇਨਈ ਸੁਪਰਕਿੰਗ'।
ਦੀਪਿਕਾ ਤੋਂ ਇਲਾਵਾ ਆਲੀਆ, ਰਣਵੀਰ, ਕਰੀਨਾ ਕਪੂਰ, ਕਰਿਸ਼ਮਾ ਕਪੂਰ ਅਤੇ ਅੰਮ੍ਰਿਤਾ ਅਰੋੜਾ ਨੇ ਵੀ ਕਿੰਗ ਖਾਨ ਦੀ ਪਾਰਟੀ 'ਚ ਸ਼ਿਰਕਤ ਕੀਤੀ।
ਸ਼ਾਹਰੁਖ ਖਾਨ ਦੇ ਜਨਮਦਿਨ 'ਤੇ ਉਨ੍ਹਾਂ ਦੀ ਮੋਸਟ ਅਵੇਟਿਡ ਫਿਲਮ 'ਡੰਕੀ' ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕਾਂ ਦਾ ਉਤਸ਼ਾਹ ਦੁੱਗਣਾ ਹੋ ਗਿਆ ਹੈ।