21 ਸਾਲ ਦੀ ਉਮਰ 'ਚ ਕਰੋੜਾਂ ਦੀ ਮਾਲਕਣ ਹੈ ਸ਼ਾਹਰੁਖ ਖਾਨ ਦੀ ਲਾਡਲੀ ਸੁਹਾਨਾ ਖਾਨ , ਲਗਜ਼ਰੀ ਲਾਈਫ ਦੀ ਹੈ ਸ਼ੌਕੀਨ
ਸ਼ਾਹਰੁਖ ਖਾਨ ਦੀ ਬੇਟੀ ਸੁਹਾਨਾ ਖਾਨ ਮਸ਼ਹੂਰ ਸਟਾਰ ਕਿਡਸ ਵਿੱਚੋਂ ਇੱਕ ਹੈ। ਜੋ ਸੋਸ਼ਲ ਮੀਡੀਆ 'ਤੇ ਵੀ ਛਾਈ ਰਹਿੰਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸੁਹਾਨਾ ਨਾ ਸਿਰਫ ਫੇਮਸ ਹੈ ਸਗੋਂ ਛੋਟੀ ਉਮਰ 'ਚ ਕਰੋੜਾਂ ਦੀ ਮਾਲਕ ਵੀ ਹੈ।
Download ABP Live App and Watch All Latest Videos
View In Appਸੁਹਾਨਾ ਖਾਨ ਨੇ ਭਾਵੇਂ ਅਜੇ ਬਾਲੀਵੁੱਡ 'ਚ ਐਂਟਰੀ ਨਹੀਂ ਕੀਤੀ ਹੈ ਪਰ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਕਾਫੀ ਫੈਨ ਫਾਲੋਇੰਗ ਹੈ।
ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਹੈ ਕਿ ਸ਼ਾਹਰੁਖ ਦੀ ਇਕਲੌਤੀ ਧੀ ਸੁਹਾਨਾ ਰਾਜਕੁਮਾਰੀ ਦੀ ਜ਼ਿੰਦਗੀ ਜੀਉਂਦੀ ਹੈ।
ਪਰ ਕੀ ਤੁਸੀਂ ਜਾਣਦੇ ਹੋ ਕਿ ਸਿਰਫ 21 ਸਾਲ ਦੀ ਉਮਰ 'ਚ ਸੁਹਾਨਾ ਖਾਨ ਕਰੋੜਾਂ ਦੀ ਮਾਲਕਣ ਬਣ ਚੁੱਕੀ ਹੈ।
ਦਰਅਸਲ, ਸੁਹਾਨਾ ਖਾਨ ਨਿਊਯਾਰਕ ਵਿੱਚ ਇੱਕ ਆਲੀਸ਼ਾਨ ਘਰ ਵਿੱਚ ਰਹਿ ਕੇ ਪੜ੍ਹਾਈ ਕਰਦੀ ਹੈ ,ਜੋ ਉਸਦਾ ਖ਼ੁਦ ਹੈ। ਰਿਪੋਰਟਾਂ ਮੁਤਾਬਕ ਇਸ ਘਰ ਦੀ ਕੀਮਤ 35 ਕਰੋੜ ਰੁਪਏ ਹੈ।
ਇਸ ਤੋਂ ਇਲਾਵਾ ਸੁਹਾਨਾ ਕੋਲ ਕਈ ਲਗਜ਼ਰੀ ਕਾਰਾਂ ਦੀ ਕਲੈਕਸ਼ਨ ਵੀ ਹੈ। ਉਸ ਕੋਲ ਰੇਂਜ ਰੋਵਰ ਅਤੇ ਲੈਂਬੋਰਗਿਨੀ ਵਰਗੀਆਂ ਕਾਰਾਂ ਹਨ, ਜਿਨ੍ਹਾਂ ਦੀ ਕੀਮਤ ਕਰੋੜਾਂ ਰੁਪਏ ਹੈ।
ਦੱਸ ਦੇਈਏ ਕਿ ਸੁਹਾਨਾ ਜਲਦ ਹੀ ਜ਼ੋਇਆ ਅਖਤਰ ਦੀ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ।