Shalini Divorce Photoshoot : ਤਲਾਕ ਤੋਂ ਬਾਅਦ ਇਸ ਅਦਾਕਾਰਾ ਨੇ ਫੋਟੋਸ਼ੂਟ ਕਰਵਾ ਕੇ ਮਨਾਇਆ ਆਜ਼ਾਦੀ ਦਾ ਜਸ਼ਨ, ਯੂਜ਼ਰਸ ਬੋਲੇ -ਇਹ ਨਵਾਂ ਟ੍ਰੈਂਡ ਨਾ ਚਲਾਓ
ਤੁਸੀਂ ਅਭਿਨੇਤਰੀਆਂ ਨੂੰ ਵਿਆਹ ਜਾਂ ਗਰਭ ਅਵਸਥਾ ਦਾ ਫੋਟੋਸ਼ੂਟ ਕਰਵਾਉਂਦੇ ਦੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਤਮਿਲ ਸੀਰੀਅਲ ਦੀ ਉਸ ਅਦਾਕਾਰਾ ਨਾਲ ਮਿਲਵਾ ਰਹੇ ਹਾਂ, ਜਿਸ ਨੇ ਤਲਾਕ ਦਾ ਫੋਟੋਸ਼ੂਟ ਕਰਵਾਇਆ ਹੈ।
Download ABP Live App and Watch All Latest Videos
View In Appਅਭਿਨੇਤਰੀ ਸ਼ਾਲਿਨੀ ਨੇ ਟੀਵੀ ਸੀਰੀਅਲ 'ਮੁੱਲਮ ਮਲਰੂਮ' ਨਾਲ ਹਰ ਘਰ 'ਚ ਆਪਣੀ ਪਛਾਣ ਬਣਾਈ ਹੈ। ਜੋ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।
ਸ਼ਾਲਿਨੀ ਨੇ ਰਿਆਜ਼ ਨਾਂ ਦੇ ਵਿਅਕਤੀ ਨਾਲ ਵਿਆਹ ਕੀਤਾ ਸੀ। ਜਿਸ ਨਾਲ ਉਨ੍ਹਾਂ ਦੀ ਇੱਕ ਬੇਟੀ ਰੀਆ ਵੀ ਹੈ ਪਰ ਹੁਣ ਇਹ ਜੋੜਾ ਵੱਖ ਹੋ ਗਿਆ ਹੈ। ਸ਼ਾਲਿਨੀ ਨੇ ਆਪਣੇ ਪਤੀ 'ਤੇ ਮਾਨਸਿਕ ਅਤੇ ਸਰੀਰਕ ਤੌਰ 'ਤੇ ਤਸ਼ੱਦਦ ਕਰਨ ਦਾ ਵੀ ਦੋਸ਼ ਲਗਾਇਆ ਹੈ।
ਸ਼ਾਲਿਨੀ ਨੇ ਰਿਆਜ਼ ਤੋਂ ਤਲਾਕ ਲੈ ਲਿਆ ਹੈ ਅਤੇ ਉਹ ਆਪਣੇ ਇਸ ਫੈਸਲੇ ਤੋਂ ਇੰਨੀ ਖੁਸ਼ ਹੈ ਕਿ ਉਸ ਨੇ ਇਕ ਖਾਸ ਫੋਟੋਸ਼ੂਟ ਵੀ ਕਰਵਾਇਆ ਹੈ।
ਇਸ ਦੀਆਂ ਤਸਵੀਰਾਂ ਅਦਾਕਾਰਾ ਨੇ ਖੁਦ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਵਿਆਹ ਦੀਆਂ ਤਸਵੀਰਾਂ ਨੂੰ ਫਾੜਦੀ ਨਜ਼ਰ ਆ ਰਹੀ ਸੀ।
ਦੂਜੇ ਪਾਸੇ ਸ਼ਾਲਿਨੀ ਦੇ ਇਸ ਫੋਟੋਸ਼ੂਟ ਨੂੰ ਦੇਖ ਕੇ ਯੂਜ਼ਰਸ ਹੈਰਾਨ ਹਨ ਅਤੇ ਉਨ੍ਹਾਂ ਦੀ ਪੋਸਟ 'ਤੇ ਤਰ੍ਹਾਂ-ਤਰ੍ਹਾਂ ਦੇ ਕਮੈਂਟ ਕਰ ਰਹੇ ਹਨ। ਕੁਝ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ ਅਤੇ ਕੁਝ ਉਸ ਦੀ ਤਾਰੀਫ ਕਰ ਰਹੇ ਹਨ।
ਸ਼ਾਲਿਨੀ ਦੀਆਂ ਤਸਵੀਰਾਂ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ- ਤੁਸੀਂ ਇਹ ਨਵਾਂ ਟ੍ਰੈਂਡ ਨਾ ਚਲਾਓ.. ਕਿਉਂਕਿ ਇਹ ਸਮਾਜ ਲਈ ਗਲਤ ਹੈ.. ਕਿਰਪਾ ਕਰਕੇ ਤਸਵੀਰਾਂ ਨੂੰ ਡਿਲੀਟ ਕਰ ਦਿਓ.. ਇਸ ਤੋਂ ਬਾਅਦ ਦੂਜੇ ਨੇ ਲਿਖਿਆ ਕਿ - 'ਇਹ ਖੁਸ਼ੀ ਤਲਾਕ ਦੀ ਨਹੀਂ, ਉਸ ਤੋਂ ਬਾਅਦ ਮਿਲੇ ਪੈਸਿਆਂ ਦੀ ਹੈ..'