Shammi Kapoor B’day: ਸ਼ੰਮੀ ਕਪੂਰ ਨੇ ਇੱਕ ਜੂਨੀਅਰ ਕਲਾਕਾਰ ਵਜੋਂ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ, 150 ਰੁਪਏ ਸੀ ਉਨ੍ਹਾਂ ਦੀ ਪਹਿਲੀ ਤਨਖਾਹ
ਉਨ੍ਹਾਂ ਦਾ ਜਨਮ 1931 'ਚ ਪ੍ਰਿਥਵੀਰਾਜ ਕਪੂਰ ਦੇ ਘਰ ਹੋਇਆ ਸੀ। ਸ਼ੰਮੀ ਕਪੂਰ ਭਾਵੇਂ ਅੱਜ ਸਾਡੇ ਵਿੱਚ ਨਹੀਂ ਹਨ ਪਰ ਫਿਰ ਵੀ ਉਨ੍ਹਾਂ ਦੇ ਡਾਂਸ ਦਾ ਹਰ ਕੋਈ ਕਾਇਲ ਹੈ। ਤਾਂ ਆਓ ਅੱਜ ਇਸ ਖਾਸ ਮੌਕੇ 'ਤੇ ਸ਼ੰਮੀ ਕਪੂਰ ਦੀਆਂ ਕੁਝ ਖਾਸ ਗੱਲਾਂ ਦੱਸਦੇ ਹਾਂ
Download ABP Live App and Watch All Latest Videos
View In Appਸ਼ੰਮੀ ਕਪੂਰ ਦਾ ਪੂਰਾ ਪਰਿਵਾਰ ਫਿਲਮਾਂ ਨਾਲ ਜੁੜਿਆ ਹੋਇਆ ਹੈ, ਚਾਹੇ ਉਹ ਉਨ੍ਹਾਂ ਦੇ ਪਿਤਾ ਪ੍ਰਿਥਵੀਰਾਜ ਕਪੂਰ ਹੋਣ, ਜਾਂ ਨੌਜਵਾਨ ਪੀੜ੍ਹੀ ਦੇ ਰਣਬੀਰ ਕਪੂਰ, ਕਰੀਨਾ ਅਤੇ ਕਰਿਸ਼ਮਾ। ਉਨ੍ਹਾਂ ਦੇ ਪਰਿਵਾਰ ਨੂੰ ਕਪੂਰ ਪਰਿਵਾਰ ਦੇ ਨਾਂ ਨਾਲ ਬੁਲਾਇਆ ਜਾਂਦਾ ਹੈ।
ਸ਼ੰਮੀ ਕਪੂਰ ਦੇ ਘਰ ਵਿੱਚ ਬਚਪਨ ਤੋਂ ਹੀ ਫਿਲਮੀ ਮਾਹੌਲ ਸੀ, ਇਹੀ ਕਾਰਨ ਸੀ ਕਿ ਉਨ੍ਹਾਂ ਨੇ ਪ੍ਰਿਥਵੀ ਥੀਏਟਰ ਵਿੱਚ ਅਦਾਕਾਰੀ ਦੇ ਹੁਨਰ ਸਿੱਖੇ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਜੀਵਨ ਜੋਤੀ ਨਾਲ ਬਾਲੀਵੁੱਡ ਦੀ ਦੁਨੀਆ 'ਚ ਕਦਮ ਰੱਖਿਆ।
1948 ਵਿੱਚ, ਸ਼ੰਮੀ ਕਪੂਰ ਨੂੰ ਪਹਿਲੀ ਨੌਕਰੀ ਮਿਲੀ, ਜਿੱਥੇ ਉਹ ਇੱਕ ਜੂਨੀਅਰ ਕਲਾਕਾਰ ਵਜੋਂ ਕੰਮ ਕਰਦੇ ਸਨ। ਇਸ ਕੰਮ ਲਈ ਉਸ ਨੂੰ 150 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ। ਇਸ ਤੋਂ ਬਾਅਦ ਉਸਨੇ ਲੈਲਾ ਮਜਨੂੰ, ਨਕਾਬ, ਤੁਮਸਾ ਨਹੀਂ ਦੇਖਾ, ਰਾਤ ਕੀ ਰਾਣੀ ਅਤੇ ਬਸੰਤ ਵਰਗੀਆਂ ਕਈ ਬਲੈਕ ਐਂਡ ਵਾਈਟ ਫਿਲਮਾਂ ਵਿੱਚ ਕੰਮ ਕੀਤਾ।
ਜੰਗਲੀ ਸ਼ੰਮੀ ਕਪੂਰ ਦੀ ਪਹਿਲੀ ਰੰਗੀਨ ਫਿਲਮ ਸੀ। ਇਸ ਤੋਂ ਬਾਅਦ ਉਸਨੇ ਪ੍ਰੋਫੈਸਰ, ਰਾਜਕੁਮਾਰ, ਬ੍ਰਹਮਚਾਰੀ, ਪ੍ਰਿੰਸ ਅਤੇ ਅੰਦਾਜ਼ ਵਰਗੀਆਂ ਕਈ ਰੰਗੀਨ ਫਿਲਮਾਂ ਵਿੱਚ ਕੰਮ ਕੀਤਾ। ਸ਼ੰਮੀ ਕਪੂਰ ਨੂੰ ਆਖਰੀ ਵਾਰ ਅਭਿਨੇਤਾ ਰਣਬੀਰ ਕਪੂਰ ਦੀ ਰਾਕਸਟਾਰ ਵਿੱਚ ਦੇਖਿਆ ਗਿਆ ਸੀ। ਇਹ ਫਿਲਮ ਸਾਲ 2011 'ਚ ਰਿਲੀਜ਼ ਹੋਈ ਸੀ। ਫਿਲਮਾਂ ਤੋਂ ਇਲਾਵਾ ਸ਼ੰਮੀ ਕਪੂਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ 'ਚ ਰਹੇ ਹਨ।
ਸ਼ੰਮੀ ਕਪੂਰ ਦਾ ਪਹਿਲਾ ਵਿਆਹ 50-60 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਗੀਤਾ ਬਾਲੀ ਨਾਲ ਹੋਇਆ ਸੀ। ਦੋਵਾਂ ਨੇ ਇਹ ਵਿਆਹ ਪਰਿਵਾਰ ਵਾਲਿਆਂ ਨੂੰ ਦੱਸੇ ਬਿਨਾਂ ਕੀਤਾ ਸੀ। ਸ਼ੰਮੀ ਕਪੂਰ ਦੀ ਜੀਵਨੀ ਸ਼ੰਮੀ ਕਪੂਰ: ਦ ਗੇਮ ਚੇਂਜਰ ਦੇ ਅਨੁਸਾਰ, ਦੋਵਾਂ ਦੀ ਪਹਿਲੀ ਮੁਲਾਕਾਤ 1955 ਵਿੱਚ 'ਮਿਸ ਕੋਕਾ-ਕੋਲਾ' ਦੇ ਸੈੱਟ 'ਤੇ ਹੋਈ ਸੀ।
ਜਦੋਂ ਦੋਵਾਂ ਦੀ ਮੁਲਾਕਾਤ ਹੋਈ ਸੀ ਉਦੋਂ ਗੀਤਾ ਬਾਲੀ ਇੱਕ ਸਫਲ ਅਭਿਨੇਤਰੀ ਸੀ, ਜਦੋਂ ਕਿ ਸ਼ਸ਼ੀ ਕਪੂਰ ਸੰਘਰਸ਼ ਕਰ ਰਹੇ ਸਨ। ਗੀਤਾ ਉਸ ਤੋਂ ਇੱਕ ਸਾਲ ਵੱਡੀ ਸੀ, ਇਸ ਲਈ ਉਹ ਵਿਆਹ ਤੋਂ ਡਰਦੀ ਸੀ। ਆਖਿਰਕਾਰ 23 ਅਗਸਤ 1955 ਨੂੰ ਸ਼ੰਮੀ ਕਪੂਰ ਨੇ ਗੀਤਾ ਬਾਲੀ ਨੂੰ ਵਿਆਹ ਲਈ ਪ੍ਰਪੋਜ਼ ਕੀਤਾ। ਗੀਤਾ ਬਾਲੀ ਨੇ ਵੀ ਵਿਆਹ ਲਈ ਹਾਂ ਕਹਿ ਦਿੱਤੀ ਸੀ। ਗੀਤਾ ਨਹੀਂ ਚਾਹੁੰਦੀ ਸੀ ਕਿ ਸ਼ੰਮੀ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਠੇਸ ਪਹੁੰਚੇ। ਇਸ ਲਈ ਦੋਵਾਂ ਨੇ ਅੱਧੀ ਰਾਤ ਨੂੰ ਘਰੋਂ ਭੱਜ ਕੇ ਵਿਆਹ ਕਰਵਾ ਲਿਆ।
ਅੱਧੀ ਰਾਤ ਨੂੰ ਸ਼ੰਮੀ ਅਤੇ ਗੀਤਾ ਬਾਣਗੰਗਾ ਮੰਦਰ ਪਹੁੰਚੇ। ਹਾਲਾਂਕਿ ਉਸ ਸਮੇਂ ਪੁਜਾਰੀ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਸਵੇਰੇ ਮੰਦਰ 'ਚ ਵਿਆਹ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਸਨ। ਵਿਆਹ ਦੌਰਾਨ ਜਦੋਂ ਸ਼ੰਮੀ ਕਪੂਰ ਨੂੰ ਸਿੰਦੂਰ ਭਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਦੇ ਕੋਲ ਸਿੰਦੂਰ ਨਹੀਂ ਸੀ। ਅਜਿਹੇ 'ਚ ਸ਼ੰਮੀ ਕਪੂਰ ਲਿਪਸਟਿਕ ਨਾਲ ਗੀਤਾ ਬਾਲੀ ਦੀ ਮਾਂਗ ਭਰੀ। ਵਿਆਹ ਦੇ ਦਸ ਸਾਲ ਬਾਅਦ ਗੀਤਾ ਬਾਲੀ ਦੀ 1965 ਵਿੱਚ ਮੌਤ ਹੋ ਗਈ ਸੀ। ਦੋਵਾਂ ਦੇ ਦੋ ਬੱਚੇ ਹਨ- ਆਦਿਤਿਆ ਰਾਜ ਕਪੂਰ ਅਤੇ ਕੰਚਨ। ਗੀਤਾ ਬਾਲੀ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਨੀਲਾ ਦੇਵੀ ਨਾਲ 1969 'ਚ ਵਿਆਹ ਕੀਤਾ।