Sonakshi Sinha: ਨਾਨਾ ਬਣਨ ਵਾਲੇ ਸ਼ਤਰੂਗਨ ਸਿਨਹਾ, ਧੀ ਸੋਨਾਕਸ਼ੀ ਜਲਦ ਬਣੇਗੀ ਮਾਂ ? ਬੋਲੀ- 'ਮੈਂ ਹੁਣੇ ਦੂਜਾ ਬੱਚਾ ਡਿਲੀਵਰ...'
ਸੋਨਾਕਸ਼ੀ ਅਤੇ ਜ਼ਹੀਰ ਆਪਣੀ ਵਿਆਹੁਤਾ ਜ਼ਿੰਦਗੀ ਦਾ ਬਹੁਤ ਆਨੰਦ ਮਾਣ ਰਹੇ ਹਨ। ਵਿਆਹ ਤੋਂ ਬਾਅਦ ਸੋਨਾਕਸ਼ੀ ਦੇ ਗਰਭਵਤੀ ਹੋਣ ਦੀਆਂ ਖ਼ਬਰਾਂ ਕਈ ਵਾਰ ਸਾਹਮਣੇ ਆਈਆਂ ਹਨ।
Download ABP Live App and Watch All Latest Videos
View In Appਹਾਲਾਂਕਿ, ਅਦਾਕਾਰਾ ਨੇ ਇਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ। ਹੁਣ ਸੋਨਾਕਸ਼ੀ ਨੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਵਿੱਚ, ਉਨ੍ਹਾਂ ਨੇ ਬੱਚੇ ਨਾਲ ਸਬੰਧਤ ਇੱਕ ਕੈਪਸ਼ਨ ਲਿਖਿਆ ਹੈ। ਉਨ੍ਹਾਂ ਨੇ ਲਿਖਿਆ- 'ਮੈਂ ਹੁਣੇ ਦੂਜਾ ਬੱਚਾ ਡਿਲੀਵਰ ਕੀਤਾ ਹੈ'।
ਦੱਸ ਦੇਈਏ ਕਿ ਇਹ ਇੱਕ ਪ੍ਰਚਾਰਕ ਪੋਸਟ ਹੈ। ਇਸ ਵਿੱਚ ਸੋਨਾਕਸ਼ੀ ਇੱਕ ਪੋਸਟਪਾਰਟਮ ਕੇਅਰ ਬ੍ਰਾਂਡ ਦਾ ਪ੍ਰਚਾਰ ਕਰਦੀ ਦਿਖਾਈ ਦੇ ਰਹੀ ਹੈ। ਪ੍ਰਮੋਸ਼ਨ ਦੌਰਾਨ ਸੋਨਾਕਸ਼ੀ ਨੇ ਮਾਂ ਬਣਨ ਬਾਰੇ ਵੀ ਗੱਲ ਕੀਤੀ। ਦੱਸਣਯੋਗ ਹੈ ਕਿ ਸੋਨਾਕਸ਼ੀ ਸਿਨਹਾ ਦਾ ਪ੍ਰੇਮ ਵਿਆਹ ਹੋਇਆ ਹੈ। ਉਨ੍ਹਾਂ ਨੇ ਜੂਨ 2024 ਵਿੱਚ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ। ਸੋਨਾਕਸ਼ੀ ਨੇ ਆਪਣੇ ਵਿਆਹ ਨੂੰ ਬਹੁਤ ਹੀ ਗੁਪਤ ਰੱਖਿਆ।
ਉਨ੍ਹਾਂ ਨੇ ਆਪਣੇ ਘਰ ਵਿੱਚ ਹੀ ਰਜਿਸਟਰ ਵਿਆਹ ਕੀਤਾ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ। ਸੋਨਾਕਸ਼ੀ ਨੇ ਚਿੱਟੇ ਰੰਗ ਦੀ ਸਾੜੀ ਪਾਈ ਸੀ। ਵਿਆਹ ਤੋਂ ਬਾਅਦ ਉਨ੍ਹਾਂ ਨੇ ਇੱਕ ਸ਼ਾਨਦਾਰ ਰਿਸੈਪਸ਼ਨ ਦਿੱਤਾ। ਇਸ ਰਿਸੈਪਸ਼ਨ ਵਿੱਚ ਕਈ ਵੱਡੇ ਸਿਤਾਰੇ ਸ਼ਾਮਲ ਹੋਏ। ਵਿਆਹ ਤੋਂ ਬਾਅਦ ਸੋਨਾਕਸ਼ੀ ਕਈ ਵਾਰ ਹਨੀਮੂਨ 'ਤੇ ਗਈ ਹੈ।
ਉਹ ਜ਼ਹੀਰ ਇਕਬਾਲ ਨਾਲ ਖੁਸ਼ਹਾਲ ਵਿਆਹੁਤਾ ਜੀਵਨ ਦਾ ਆਨੰਦ ਮਾਣ ਰਹੀ ਹੈ। ਵਰਕਫਕੰਟ ਦੀ ਗੱਲ ਕਰਿਏ ਤਾਂ ਸੋਨਾਕਸ਼ੀ ਸਿਨਹਾ ਸੰਜੇ ਲੀਲਾ ਭੰਸਾਲੀ ਦੀ ਵੈੱਬ ਸੀਰੀਜ਼ ਹੀਰਾਮੰਡੀ ਵਿੱਚ ਨਜ਼ਰ ਆਈ ਸੀ। ਉਨ੍ਹਾਂ ਨੇ ਇਸ ਸੀਰੀਜ਼ ਵਿੱਚ ਫਰੀਦਨ ਦੀ ਭੂਮਿਕਾ ਨਿਭਾਈ ਸੀ। ਸੋਨਾਕਸ਼ੀ ਦੇ ਕਿਰਦਾਰ ਅਤੇ ਅਦਾਕਾਰੀ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ। ਉਨ੍ਹਾਂ ਨੇ Kakuda ਨਾਮ ਦੀ ਇੱਕ ਫਿਲਮ ਵੀ ਕੀਤੀ।