ਸ਼ਰਧਾ ਕਪੂਰ ਤੋਂ ਲੈ ਕੇ ਸੰਨੀ ਦਿਓਲ ਤੱਕ, ਬਾਲੀਵੁੱਡ ਪਾਰਟੀਆਂ ਤੋਂ ਦੂਰ ਰਹਿੰਦੇ ਇਹ ਸਿਤਾਰੇ, ਵੇਖੋ ਲਿਸਟ
ਸ਼ਰਧਾ ਕਪੂਰ ਤੋਂ ਲੈ ਕੇ ਸੰਨੀ ਦਿਓਲ ਤੱਕ, ਬਾਲੀਵੁੱਡ ਪਾਰਟੀਆਂ ਤੋਂ ਦੂਰ ਰਹਿੰਦੇ ਇਹ ਸਿਤਾਰੇ,
Download ABP Live App and Watch All Latest Videos
View In AppAkshay Kumar: ਬਾਲੀਵੁਡ ਸਟਾਰ ਅਕਸ਼ੇ ਕੁਮਾਰ ਫਿਟਨੈੱਸ ਫ੍ਰੀਕ ਇਨਸਾਨ ਹਨ। ਉਹ ਆਪਣੇ ਆਪ ਨੂੰ ਬਾਲੀਵੁੱਡ ਪਾਰਟੀਆਂ ਤੋਂ ਦੂਰ ਰੱਖਦੇ ਹਨ। ਇਸ ਤੋਂ ਇਲਾਵਾ ਅਕਸ਼ੇ ਕਾਫੀ ਸਖ਼ਤ ਰੁਟੀਨ ਫੌਲੋ ਕਰਦੇ ਹਨ। ਉਹ ਜਲਦੀ ਉੱਠਣਾ, ਜਲਦੀ ਸੌਣਾ ਤੇ ਸਿਹਤਮੰਦ ਖੁਰਾਕ ਲੈਣਾ ਪਸੰਦ ਕਰਦੇ ਹਨ। ਉਹ ਸ਼ਰਾਬ ਤੇ ਸਿਗਰਟ ਤੋਂ ਦੂਰ ਰਹਿੰਦੇ ਹਨ।
John Abraham : ਇਸ ਲਿਸਟ 'ਚ ਜਾਨ ਅਬ੍ਰਾਹਮ ਦਾ ਨਾਂ ਵੀ ਸ਼ਾਮਲ ਹੈ। ਉਨ੍ਹਾਂ ਨੂੰ ਵੀ ਪਾਰਟੀ ਕਰਨਾ ਪਸੰਦ ਨਹੀਂ ਹੈ। ਮੀਡੀਆ ਰਿਪੋਰਟਾਂ ਮੁਤਾਬਕ ਜਾਨ ਨੂੰ ਦੇਰ ਰਾਤ ਤੱਕ ਘਰ ਤੋਂ ਬਾਹਰ ਰਹਿਣਾ ਪਸੰਦ ਨਹੀਂ ਹੈ। ਨਾਲ ਹੀ, ਅਭਿਨੇਤਾ ਨੂੰ ਆਪਣੇ ਖਾਣ-ਪੀਣ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਪਸੰਦ ਨਹੀਂ।
Aamir Khan : ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਵੀ ਪਾਰਟੀਆਂ ਦੇ ਸ਼ੌਕੀਨ ਨਹੀਂ ਹਨ। ਇੰਨਾ ਹੀ ਨਹੀਂ ਉਹ ਐਵਾਰਡ ਫੰਕਸ਼ਨ 'ਚ ਵੀ ਨਜ਼ਰ ਨਹੀਂ ਆਉਂਦੇ। ਮੀਡੀਆ ਰਿਪੋਰਟਾਂ ਮੁਤਾਬਕ ਆਮਿਰ ਖਾਨ ਲਈ ਪਾਰਟੀ 'ਚ ਜਾਣਾ ਸਮੇਂ ਦੀ ਬਰਬਾਦੀ ਜਾਪਦੀ ਹੈ।
Shraddha Kapoor : ਅਭਿਨੇਤਰੀ ਸ਼ਰਧਾ ਕਪੂਰ ਨੂੰ ਸਿੰਪਲ ਲਾਈਫ਼ਸਟਾਈਲ ਪਸੰਦ ਹੈ। ਇਸ ਕਾਰਨ ਉਹ ਬਾਲੀਵੁੱਡ ਪਾਰਟੀਆਂ 'ਚ ਜਾਣਾ ਪਸੰਦ ਨਹੀਂ ਕਰਦੀ। ਮੀਡੀਆ ਰਿਪੋਰਟਸ ਮੁਤਾਬਕ ਕੰਮ ਤੋਂ ਇਲਾਵਾ ਸ਼ਰਧਾ ਆਪਣਾ ਸਾਰਾ ਸਮਾਂ ਪਰਿਵਾਰ ਨਾਲ ਬਿਤਾਉਣਾ ਪਸੰਦ ਕਰਦੀ ਹੈ।
Sunny Deol : ਸੁਪਰਸਟਾਰ ਸੰਨੀ ਦਿਓਲ ਵੀ ਖੁਦ ਨੂੰ ਪਾਰਟੀਆਂ ਤੋਂ ਦੂਰ ਰੱਖਦੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਸੰਨੀ ਸ਼ਰਾਬ ਨਹੀਂ ਪੀਂਦੇ। ਇਸ ਲਈ ਉਹ ਪਾਰਟੀਆਂ 'ਚ ਵੀ ਨਹੀਂ ਜਾਂਦਾ।