'ਇਸ਼ਕਬਾਜ਼' ਦੀ ਇਸ ਅਦਾਕਾਰਾ ਨੇ ਟ੍ਰੇਡਿਸ਼ਨਲ ਲੁੱਕ 'ਚ ਢਾਹਿਆ ਕਹਿਰ
ਅਭਿਨੇਤਰੀ ਸ਼ਰੇਨੂ ਪਰੀਖ (Shrenu Parikh) ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ, ਜੋ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਲਈ ਵੀ ਜਾਣੀ ਜਾਂਦੀ ਹੈ।
Download ABP Live App and Watch All Latest Videos
View In Appਹਾਲ ਹੀ 'ਚ ਸ਼ਰੇਨੂ ਪਰੀਖ ਨੇ ਆਪਣੀਆਂ ਤਾਜ਼ਾ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਅੱਗ ਲਗਾ ਦਿੱਤੀ ਹੈ, ਉਹ ਵੀ ਆਪਣੇ ਟ੍ਰੇਡਿਸ਼ਨਲ ਲੁੱਕ ਨਾਲ।
ਸ਼ਰੇਨੂ ਪਰੀਖ ਨੇ ਨੀਲੇ ਅਤੇ ਮਰੂਨ ਕਲਰ ਦਾ ਲਹਿੰਗਾ-ਚੋਲੀ ਪਹਿਨ ਕੇ ਫੋਟੋਸ਼ੂਟ ਕਰਵਾਇਆ ਹੈ। ਅਦਾਕਾਰਾ ਨੇ ਭਾਰੀ ਗਹਿਣਿਆਂ ਨਾਲ ਆਪਣੇ ਲੁੱਕ ਨੂੰ ਸਟਾਈਲ ਕੀਤਾ।
ਸ਼ਰੇਨੂ ਦੀਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਉਸ ਦੇ ਫੈਨਜ਼ ਕਾਫੀ ਦੀਵਾਨੇ ਹੋ ਰਹੇ ਹਨ। ਉਸ ਦੇ ਫ਼ੈਨਜ ਅਦਾਕਾਰਾ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ।
ਸ਼ਰੇਨੂ ਪਾਰਿਖ ਨੇ ਇਸ ਤੋਂ ਪਹਿਲਾਂ ਆਲ ਵ੍ਹਾਈਟ ਲੁੱਕ 'ਚ ਫੋਟੋਸ਼ੂਟ ਕਰਵਾਇਆ ਸੀ, ਜਿਸ 'ਚ ਉਹ ਕਿਸੇ ਨਿੰਫ ਤੋਂ ਘੱਟ ਨਹੀਂ ਲੱਗ ਰਹੀ ਸੀ।
ਸ਼ਰੇਨੂ ਪਾਰਿਖ ਵਾਈਟ ਕਲਰ ਦੇ ਸਟ੍ਰੈਪਲੈੱਸ ਗਾਊਨ 'ਚ ਨਜ਼ਰ ਆਈ। ਉਸ ਨੇ ਖੁੱਲ੍ਹੇ ਵਾਲਾਂ ਨਾਲ ਸਫੈਦ ਹੇਅਰਬੈਂਡ ਪਹਿਨਿਆ ਹੋਇਆ ਸੀ।
'ਇਸ਼ਕਬਾਜ਼' ਅਭਿਨੇਤਰੀ ਨੇ ਮੋਤੀਆਂ ਦੇ ਹਾਰ ਨਾਲ ਆਪਣੀ ਦਿੱਖ ਨੂੰ ਕੰਪਲੀਟ ਕੀਤਾ। ਇਹ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸਨ।