ਸ਼ਰਾਬ ਦੇ ਨਸ਼ੇ 'ਚ ਧੁੱਤ ਹੋ ਕੇ ਇਸ ਮਸ਼ਹੂਰ ਅਦਾਕਾਰਾ ਦਾ ਪਤੀ ਕਰਦਾ ਸੀ ਕੁੱਟਮਾਰ, ਆਪਣੀ ਬੱਚੀ ਦੀ ਖ਼ਾਤਰ ਜਾਇਦਾਦ 'ਚੋਂ ਵੀ ਦਿੱਤਾ ਸੀ ਹਿੱਸਾ
ਮਸ਼ਹੂਰ ਟੈਲੀਵਿਜ਼ਨ ਅਦਾਕਾਰਾ ਸ਼ਵੇਤਾ ਤਿਵਾਰੀ ਦਾ ਕਰੀਅਰ ਕਾਫੀ ਚੰਗਾ ਦੇਖਣ ਨੂੰ ਮਿਲਿਆ ਪਰ ਤੁਹਾਨੂੰ ਦੱਸ ਦੇਈਏ ਕਿ ਅਭਿਨੇਤਰੀ ਦੀ ਨਿੱਜੀ ਜ਼ਿੰਦਗੀ ਬਹੁਤ ਦੁਖ ਭਰੀ ਰਹੀ ਹੈ।
Download ABP Live App and Watch All Latest Videos
View In Appਟੀਵੀ ਦੀ ਮਸ਼ਹੂਰ ਅਦਾਕਾਰਾ ਕਹੀ ਜਾਣ ਵਾਲੀ ਸ਼ਵੇਤਾ ਤਿਵਾਰੀ ਨੇ ਟੈਲੀਵਿਜ਼ਨ ਨੂੰ ਕਈ ਹਿੱਟ ਸੀਰੀਅਲ ਦਿੱਤੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਉਹ ਆਪਣੀ ਨਿੱਜੀ ਜ਼ਿੰਦਗੀ 'ਚ ਕਾਫੀ ਠੋਕਰ ਖਾ ਚੁੱਕੀ ਹੈ। ਦੱਸ ਦੇਈਏ ਕਿ ਅਦਾਕਾਰਾ ਨੇ ਦੋ ਵਿਆਹ ਕੀਤੇ ਸਨ।
ਉਸ ਦਾ ਪਹਿਲਾ ਵਿਆਹ ਰਾਜਾ ਚੌਧਰੀ ਨਾਲ ਹੋਇਆ ਸੀ, ਜੋ ਪਰਿਵਾਰ ਦੇ ਕਿਸੇ ਮੈਂਬਰ ਦੀ ਸਹਿਮਤੀ ਤੋਂ ਬਿਨਾਂ ਹੋਇਆ ਸੀ ਪਰ ਬਾਅਦ 'ਚ ਦੋਵਾਂ ਦਾ ਰਿਸ਼ਤਾ ਠੀਕ ਤਰੀਕੇ ਨਾਲ ਚੱਲ ਨਹੀਂ ਰਿਹਾ ਸੀ ਅਤੇ ਅਦਾਕਾਰਾ ਨੇ ਆਪਣੇ ਪਤੀ 'ਤੇ ਇਹ ਦੋਸ਼ ਵੀ ਲਗਾਇਆ ਸੀ ਕਿ ਉਹ ਸ਼ਰਾਬ ਪੀ ਕੇ ਆਉਂਦਾ ਹੈ ਅਤੇ ਉਸ 'ਤੇ ਹੱਥ ਚੁੱਕਦਾ ਹੈ।
ਪਰ ਜਦੋਂ ਸ਼ਵੇਤਾ ਤਿਵਾਰੀ ਦੀ ਵੱਡੀ ਬੇਟੀ ਪਲਕ ਤਿਵਾਰੀ ਦਾ ਜਨਮ ਹੋਇਆ ਤਾਂ ਉਸ ਤੋਂ ਬਾਅਦ ਉਨ੍ਹਾਂ ਦੀ ਲੜਾਈ ਹੋਰ ਵੀ ਵਧ ਗਈ। ਦੱਸ ਦੇਈਏ ਕਿ ਅਦਾਕਾਰਾ ਆਪਣੇ ਪਹਿਲੇ ਪਤੀ ਤੋਂ ਤਲਾਕ ਲੈਣਾ ਚਾਹੁੰਦੀ ਸੀ ਪਰ ਰਾਜਾ ਚੌਧਰੀ ਨੇ ਉਸ ਦੇ ਸਾਹਮਣੇ ਇੱਕ ਸ਼ਰਤ ਰੱਖੀ ਸੀ।
ਦੱਸ ਦੇਈਏ ਕਿ ਸ਼ਰਤ ਇਹ ਸੀ ਕਿ ਜੇਕਰ ਸ਼ਵੇਤਾ ਤਿਵਾਰੀ ਆਪਣੀ ਜਾਇਦਾਦ 'ਚ ਆਪਣੇ ਪਹਿਲੇ ਪਤੀ ਨੂੰ ਹਿੱਸਾ ਦਿੰਦੀ ਹੈ ਤਾਂ ਉਹ ਆਪਣੀ ਬੇਟੀ ਦੀ ਕਸਟਡੀ ਉਸ ਨੂੰ ਦੇ ਦੇ ਦੇਣਗੇ। ਜਿਸ ਤੋਂ ਬਾਅਦ ਆਪਣੀ ਬੇਟੀ ਦੇ ਭਵਿੱਖ ਨੂੰ ਬਚਾਉਣ ਲਈ ਅਦਾਕਾਰਾ ਨੇ ਮਲਾਡ ਵਿੱਚ ਸਥਿਤ 93 ਲੱਖ ਦੀ ਕੀਮਤ ਦਾ ਵਨ ਬੀਐਚਕੇ ਘਰ ਉਨ੍ਹਾਂ ਦੇ ਨਾਮ ਕਰ ਦਿੱਤਾ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਸ਼ਵੇਤਾ ਤਿਵਾਰੀ ਨੇ ਬੇਟੀ ਦੀ ਕਸਟਡੀ 'ਚ ਲਿਖਵਾ ਲਿਆ ਸੀ ਕਿ ਉਸ ਦੇ ਪਿਤਾ ਉਸ ਨੂੰ ਨਹੀਂ ਮਿਲਣਗੇ। ਹਾਲਾਂਕਿ ਪਲਕ ਤਿਵਾਰੀ ਨੂੰ ਆਪਣੇ ਪਿਤਾ ਨੂੰ ਦੇਖਣ ਅਤੇ ਮਿਲਣ ਦਾ ਪੂਰਾ ਅਧਿਕਾਰ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਸ਼ਵੇਤਾ ਤਿਵਾਰੀ ਤੇ ਰਾਜਾ ਚੌਧਰੀ ਦਾ ਵਿਆਹ 1998 ਵਿੱਚ ਹੋਇਆ ਸੀ ਅਤੇ ਸਾਲ 2012 ਵਿੱਚ ਉਨ੍ਹਾਂ ਦਾ ਰਿਸ਼ਤਾ ਪੂਰੀ ਤਰ੍ਹਾਂ ਟੁੱਟ ਗਿਆ ਸੀ।