Sonam Kapoor: ਸੋਨਮ ਕਪੂਰ ਬਣੀ ਡਿਜ਼ਨੀ ਪ੍ਰਿੰਸੇਸ, ਆਫ-ਸ਼ੋਲਡਰ ਮਿਡੀ ਡਰੈੱਸ 'ਚ ਦਿਖੀ ਬੇੱਹਦ ਖੂਬਸੂਰਤ
ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੂੰ ਫੈਸ਼ਨ ਆਈਕਨ ਵਜੋਂ ਜਾਣਿਆ ਜਾਂਦਾ ਹੈ। ਅਦਾਕਾਰਾ ਦੀ ਸਟਾਈਲਿੰਗ ਸੈਂਸ ਨੂੰ ਲੋਕ ਕਾਫੀ ਪਸੰਦ ਕਰਦੇ ਹਨ।
Download ABP Live App and Watch All Latest Videos
View In Appਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੇ ਫੈਨਜ਼ ਨਾਲ ਆਪਣੀਆਂ ਸਟਾਈਲਿਸ਼ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ 'ਚ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਫ ਸ਼ੋਲਡਰ ਮਿਡੀ ਡਰੈੱਸ 'ਚ ਨਜ਼ਰ ਆ ਰਹੀ ਹੈ।
ਇਸ ਨੀਲੇ ਰੰਗ ਦੇ ਪਹਿਰਾਵੇ ਵਿੱਚ, ਅਭਿਨੇਤਰੀ ਬਿਲਕੁਲ ਡਿਜ਼ਨੀ ਪ੍ਰਿੰਸੇਸ ਵਾਂਗ ਲੱਗ ਰਹੀ ਹੈ।
ਇਸ ਪਹਿਰਾਵੇ ਦੇ ਨਾਲ, ਅਦਾਕਾਰਾ ਨੇ ਆਪਣੇ ਹੱਥਾਂ 'ਤੇ ਲੈਦਰ ਦੇ ਦਸਤਾਨੇ ਅਤੇ ਪੈਰਾਂ 'ਤੇ ਲੈਦਰ ਦੇ ਬੂਟ ਪਾਏ ਹੋਏ ਹਨ।
ਅਭਿਨੇਤਰੀ ਨੇ ਸਮੋਕੀ ਮੇਕਅੱਪ ਅਤੇ ਖੁੱਲ੍ਹੇ ਹੇਅਰਸਟਾਈਲ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।
ਅਦਾਕਾਰਾ ਦੇ ਇਸ ਲੁੱਕ ਨੂੰ ਉਸ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ। ਪੋਸਟ ਦੇ ਕਮੈਂਟ ਸੈਕਸ਼ਨ 'ਚ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਕਾਫੀ ਤਾਰੀਫ ਕਰ ਰਹੇ ਹਨ।