Sunny Deol: ਇਸ ਬੀਮਾਰੀ ਨਾਲ ਜੂਝ ਰਹੇ ਸੰਨੀ ਦਿਓਲ, ਐਕਟਰ ਨੇ ਕੀਤਾ ਖੁਲਾਸਾ, ਬੋਲੇ- 'ਲੋਕ ਬੇਵਕੂਫ ਕਹਿੰਦੇ ਸੀ, ਥੱਪੜ ਮਾਰਦੇ ਸੀ...'
ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਅਜਿਹਾ ਖੁਲਾਸਾ ਕੀਤਾ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ।ਸੰਨੀ ਨੇ ਦੱਸਿਆ ਕਿ ਉਹ ਬਚਪਨ ਤੋਂ ਹੀ ਬੀਮਾਰੀ ਨਾਲ ਜੂਝ ਰਹੇ ਹਨ।
Download ABP Live App and Watch All Latest Videos
View In Appਹੈਰਾਨੀ ਦੀ ਗੱਲ ਇਹ ਹੈ ਕਿ ਉਸ ਸਮੇਂ ਲੋਕਾਂ ਨੂੰ ਇਸ ਬੀਮਾਰੀ ਬਾਰੇ ਜਾਣਕਾਰੀ ਨਹੀਂ ਸੀ, ਇਸ ਲਈ ਅਦਾਕਾਰ ਨੂੰ ਵੀ ਇਹ ਸਮਝ ਨਹੀਂ ਆ ਰਿਹਾ ਸੀ ਕਿ ਉਸ ਨਾਲ ਕੀ ਸਮੱਸਿਆ ਹੈ। ਕਈ ਸਾਲਾਂ ਬਾਅਦ ਉਸ ਨੂੰ ਇਸ ਬੀਮਾਰੀ ਬਾਰੇ ਪਤਾ ਲੱਗਾ।
ਅਭਿਨੇਤਾ ਨੇ ਦੱਸਿਆ ਕਿ ਬੀਮਾਰੀ ਕਾਰਨ ਸਕੂਲ 'ਚ ਉਨ੍ਹਾਂ ਦੀ ਬਹੁਤ ਕੁੱਟਮਾਰ ਹੁੰਦੀ ਸੀ, ਲੋਕ ਉਨ੍ਹਾਂ ਨੂੰ ਤਾਅਨੇ ਮਾਰਦੇ ਸਨ ਅਤੇ ਡਫਰ ਕਹਿ ਕੇ ਬੁਲਾਉਂਦੇ ਸਨ।ਦਰਅਸਲ, ਐਕਟਰ ਨੂੰ ਡਿਸਲੈਕਸੀਆ ਨਾਂ ਦੀ ਬੀਮਾਰੀ ਸੀ।
ਰਣਵੀਰ ਅਲਾਹਬਾਦੀਆ ਦੇ ਨਾਲ ਇੱਕ ਇੰਟਰਵਿਊ ਵਿੱਚ, ਅਦਾਕਾਰ ਨੇ ਖੁਲਾਸਾ ਕੀਤਾ, 'ਮੈਂ ਡਿਸਲੈਕਸਿਕ ਸੀ, ਉਸ ਸਮੇਂ ਸਾਨੂੰ ਨਹੀਂ ਪਤਾ ਸੀ ਕਿ ਡਿਸਲੈਕਸਿਕ ਕੀ ਹੁੰਦਾ ਹੈ। ਹਰ ਕੋਈ ਮੇਰੇ ਥੱਪੜ ਮਾਰਦਾ ਸੀ ਤੇ ਕਹਿੰਦਾ ਸੀ ਕਿ ਉਹ ਪੜ੍ਹਾਈ ਨਹੀਂ ਕਰਦਾ।
'ਹੁਣ ਵੀ ਮੈਨੂੰ ਪੜ੍ਹਨ ਲਿਖਣ 'ਚ ਕਾਫੀ ਤਕਲੀਫ ਹੁੰਦੀ ਹੈ, ਸ਼ਬਦ ਮੈਨੂੰ ਵੱਖਰੇ-ਵੱਖਰੇ ਲੱਗਦੇ ਹਨ, ਮੈਨੂੰ ਕਿੰਨੀ ਵਾਰ ਟੈਲੀਪ੍ਰੋਂਪਟਰ 'ਤੇ ਲਿਖਣ ਲਈ ਕਿਹਾ ਜਾਂਦਾ ਹੈ, ਤਾਂ ਮੈਂ ਇਹ ਕਹਿ ਕੇ ਇਨਕਾਰ ਕਰ ਦਿੰਦਾ ਹਾਂ ਕਿ ਨਹੀਂ, ਮੈਨੂੰ ਨਾ ਲਿਖੋ, ਮੈਨੂੰ ਦੱਸੋ ਕਿ ਕੀ ਕਹਿਣਾ ਹੈ? .'
ਅਭਿਨੇਤਾ ਨੇ ਕਿਹਾ, 'ਹੁਣ ਉਮਰ ਹੋ ਗਈ ਹੈ ਅਤੇ ਤਜਰਬੇਕਾਰ ਹੋ ਗਿਆ ਹਾਂ ਤਾਂ ਮੈਂ ਇੰਨਾ ਬੋਲਣਾ ਸ਼ੁਰੂ ਕਰ ਦਿੱਤਾ ਹੈ, ਨਹੀਂ ਤਾਂ ਕਈ ਸਾਲਾਂ ਤੋਂ ਲੋਕ ਮੈਨੂੰ ਮਾਈਕ ਫੜਾ ਦਿੰਦੇ ਸਨ ਅਤੇ ਮੈਨੂੰ ਸਮਝ ਨਹੀਂ ਆਉਂਦੀ ਸੀ ਕਿ ਕੀ ਕਹਾਂ।'
ਤੁਹਾਨੂੰ ਦੱਸ ਦੇਈਏ ਕਿ ਡਿਸਲੈਕਸੀਆ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਵਿਅਕਤੀ ਕਿਸੇ ਵੀ ਭਾਸ਼ਾ ਦੇ ਕੁਝ ਸ਼ਬਦਾਂ ਨੂੰ ਪਛਾਣ ਨਹੀਂ ਪਾਉਂਦਾ। ਇਸ ਬੀਮਾਰੀ 'ਤੇ ਆਮਿਰ ਖਾਨ ਦੀ ਫਿਲਮ ਤਾਰੇ ਜ਼ਮੀਨ ਪਰ ਵੀ ਰਿਲੀਜ਼ ਹੋ ਚੁੱਕੀ ਹੈ।