Tabu Love Life : 10 ਸਾਲ ਤੱਕ ਸਾਊਥ ਸਟਾਰ ਨਾਲ ਰਿਹਾ ਤੱਬੂ ਦਾ ਰਿਸ਼ਤਾ ... ਪਰ ਨਹੀਂ ਹੋ ਸਕਿਆ ਵਿਆਹ , ਅੱਜ ਉਸਦੇ ਬੇਟੇ ਨਾਲ ਰੱਖਦੀ ਹੈ ਅਜਿਹੀ ਬਾਂਡਿੰਗ
Tabu Nagarjuna Story: ਬਾਲੀਵੁੱਡ ਦੀ ਬਿਹਤਰੀਨ ਅਦਾਕਾਰਾ ਤੱਬੂ 51 ਸਾਲ ਦੀ ਉਮਰ ਵਿੱਚ ਵੀ ਕੁਆਰੀ ਹੈ। ਦੱਸਿਆ ਜਾਂਦਾ ਹੈ ਕਿ ਅਦਾਕਾਰਾ ਸਾਊਥ ਸਟਾਰ ਨਾਗਾਰਜੁਨ ਨਾਲ 10 ਸਾਲਾਂ ਤੋਂ ਰਿਲੇਸ਼ਨਸ਼ਿਪ 'ਚ ਸੀ ਪਰ ਉਨ੍ਹਾਂ ਦਾ ਵਿਆਹ ਨਹੀਂ ਹੋ ਸਕਿਆ।
Download ABP Live App and Watch All Latest Videos
View In Appਬਾਲੀਵੁੱਡ ਅਭਿਨੇਤਰੀ ਤੱਬੂ ਨੇ ਭਾਵੇਂ ਅਜੇ ਤੱਕ ਵਿਆਹ ਨਹੀਂ ਕੀਤਾ ਹੈ ਪਰ ਇੱਕ ਸਮਾਂ ਅਜਿਹਾ ਵੀ ਸੀ ਜਦੋਂ ਅਦਾਕਾਰਾ ,ਸਾਊਥ ਸਟਾਰ ਨਾਗਾਰਜੁਨ ਦੇ ਪਿਆਰ ਵਿੱਚ ਦੀਵਾਨੀ ਸੀ। ਇਸ ਦੇ ਨਾਲ ਹੀ ਨਾਗਾਰਜੁਨ ਵੀ ਤੱਬੂ 'ਤੇ ਜਾਨ ਛਿੜਕਦੇ ਸੀ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਤੱਬੂ ਅਤੇ ਨਾਗਾਰਜੁਨ 10 ਸਾਲ ਤੱਕ ਸੀਰੀਅਲ ਅਫੇਅਰ ਵਿੱਚ ਰਹੇ ਪਰ ਫਿਰ ਵੀ ਉਨ੍ਹਾਂ ਦਾ ਰਿਸ਼ਤਾ ਵਿਆਹ ਤੱਕ ਨਹੀਂ ਪਹੁੰਚ ਸਕਿਆ।
ਦਰਅਸਲ, ਜਦੋਂ ਤੱਬੂ ਅਤੇ ਨਾਗਾਰਜੁਨ ਦਾ ਰਿਸ਼ਤਾ ਹੋਇਆ ਤਾਂ ਐਕਟਰ ਪਹਿਲਾਂ ਹੀ ਅਮਲਾ ਨਾਲ ਵਿਆਹੇ ਹੋਏ ਸੀ। ਇਸ ਦੇ ਨਾਲ ਹੀ ਉਹ ਤੱਬੂ ਲਈ ਕਦੇ ਵੀ ਆਪਣੀ ਪਤਨੀ ਨੂੰ ਛੱਡਣਾ ਨਹੀਂ ਚਾਹੁੰਦੇ ਸਨ। ਇਹੀ ਕਾਰਨ ਸੀ ਕਿ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
ਹਾਲਾਂਕਿ, ਬ੍ਰੇਕਅੱਪ ਤੋਂ ਬਾਅਦ ਵੀ ਤੱਬੂ ਅਤੇ ਨਾਗਾਰਜੁਨ ਦੀ ਦੋਸਤੀ ਖਤਮ ਨਹੀਂ ਹੋਈ ਅਤੇ ਉਹ ਅਜੇ ਵੀ ਸੰਪਰਕ ਵਿੱਚ ਹਨ। ਅਦਾਕਾਰ ਦੀ ਪਤਨੀ ਵੀ ਇਸ ਗੱਲ ਤੋਂ ਜਾਣੂ ਹੈ। ਇੱਕ ਵਾਰ ਤੱਬੂ ਬਾਰੇ ਗੱਲ ਕਰਦਿਆਂ ਅਮਲ ਅਕੀਨੇਨੀ ਨੇ ਕਿਹਾ ਸੀ, ਉਹ ਮੁੰਬਈ 'ਚ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੇ ਮੈਂ ਟੱਚ ਵਿੱਚ ਹਾਂ ਅਤੇ ਅਜੇ ਵੀ ਉਹ ਸਾਡੇ ਹੈਦਰਾਬਾਦ ਦੇ ਘਰ ਆਉਂਦੀ ਹੈ।
ਇਸ ਤੋਂ ਇਲਾਵਾ ਨਾਗਾਰਜੁਨ ਦੇ ਬੇਟੇ ਨਾਗਾ ਚੈਤਨਿਆ ਨੇ ਵੀ ਆਪਣੀ ਇੱਕ ਫਿਲਮ ਦੇ ਪ੍ਰਮੋਸ਼ਨ ਵਿੱਚ ਤੱਬੂ ਬਾਰੇ ਗੱਲ ਕੀਤੀ। ਉਸ ਨੇ ਕਿਹਾ ਸੀ ਕਿ ਤੱਬੂ ਇਕ ਬੇਹਤਰੀਨ ਇਨਸਾਨ ਹੈ ਅਤੇ ਮੇਰਾ ਉਨ੍ਹਾਂ ਨਾਲ ਬਹੁਤ ਚੰਗਾ ਰਿਸ਼ਤਾ ਹੈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਤੱਬੂ ਆਖਰੀ ਵਾਰ ਅਜੇ ਦੇਵਗਨ ਦੇ ਨਾਲ ਫਿਲਮ 'ਭੋਲਾ' ਵਿੱਚ ਨਜ਼ਰ ਆਈ ਸੀ। ਬਹੁਤ ਜਲਦ ਉਹ ਕਈ ਵੱਡੇ ਪ੍ਰੋਜੈਕਟਾਂ ਵਿੱਚ ਨਜ਼ਰ ਆਉਣ ਵਾਲੀ ਹੈ।