ਬਲਾ ਦੀ ਖੂਬਸੂਰਤ ਦਿਖਣ ਲੱਗੀ ਹੈ 'ਬੰਟੀ ਤੇਰਾ ਸਾਬਣ ਸਲੋਅ ਹੈ ਕਯਾ?' ਦੀ ਅਵਨੀਤ ਕੌਰ, ਤਸਵੀਰਾਂ ਦੇਖਕੇ ਨਹੀਂ ਹੋਵੇਗਾ ਯਕੀਨ
ਬੰਟੀ ਤੇਰਾ ਸਾਬਣ ਸਲੋਅ ਹੈ ਕਯਾ? ਡੇਟੋਲ ਸਾਬਣ ਦੇ ਵਿਗਿਆਪਨ ਦਾ ਇਹ ਡਾਇਲੌਗ ਬੱਚੇ-ਬੱਚੇ ਨੂੰ ਰਟ ਗਿਆ। ਟੀਵੀ 'ਤੇ ਕਈ ਸਾਲ ਪਹਿਲਾਂ ਆਉਣ ਵਾਲੇ ਇਸ ਵਿਗਿਆਪਨ 'ਚ ਇਹ ਡਾਇਲੌਗ ਇਕ ਸਕੂਲ ਬੱਚੀ ਬੋਲਦੀ ਨਜ਼ਰ ਆਉਂਦੀ ਸੀ। ਇਸ ਬੱਚੀ ਦਾ ਨਾਂਅ ਹੈ ਅਵਨੀਤ ਕੌਰ।
Download ABP Live App and Watch All Latest Videos
View In Appਅਵਨੀਤ ਇਹ ਸਵਾਲ ਆਪਣੇ ਨਾਲ ਵਿਦਿਆਰਥੀਆਂ ਨੂੰ ਕਰਦੀ ਹੈ। ਟੀਵੀ 'ਤੇ ਦਿਖਣ ਵਾਲੀ ਇਹ ਕਿਊਟ ਬੱਚੀ ਹੁਣ ਵੱਡੀ ਹੋ ਗਈ ਹੈ ਤੇ ਏਨੀ ਖੂਬਸੂਰਤ ਹੈ ਕਿ ਉਸ ਦੀਆਂ ਤਸਵੀਰਾਂ ਦੇਖ ਕੇ ਤਹਾਨੂੰ ਯਕੀਨ ਨਹੀਂ ਹੋਵੇਗਾ।
ਇਹ ਤਸਵੀਰਾਂ ਉਸੇ ਵਿਗਿਆਪਨ ਦੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਵਨੀਤ ਕਾਫੀ ਕਿਊਟ ਦਿਖ ਰਹੀ ਹੈ। ਅਵਨੀਤ ਹੁਣ ਵੱਡੀ ਹੋ ਚੁੱਕੀ ਹੈ ਤੇ ਉਨ੍ਹਾਂ ਦਾ ਸਟਾਇਲ ਬਦਲ ਚੁੱਕਾ ਹੈ। ਇੰਸਟਾ ਅਕਾਊਂਟ 'ਤੇ ਪੋਸਟ ਉਨ੍ਹਾਂ ਦੀਆਂ ਤਸਵੀਰਾਂ 'ਚ ਉਹ ਕਾਫੀ ਗਲੈਮਰਸ ਲੱਗ ਰਹੀ ਹੈ।
ਅਵਨੀਤ ਕੌਰ ਪਹਿਲੀ ਵਾਰ ਟੀਵੀ 'ਤੇ ਜੀਟੀਵੀ ਦੇ ਡਾਂਸ ਰਿਐਲਿਟੀ ਸ਼ੋਅ ਡਾਂਸ ਇੰਡੀਆ ਡਾਂਸ 'ਚ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ ਵਿਗਿਆਪਨ ਤੋਂ ਇਲਾਵਾ ਕਈ ਟੀਵੀ ਸ਼ੋਅ 'ਚ ਦੇਖਿਆ ਗਿਆ।
ਅਵਨੀਤ ਆਪਣੀਆਂ ਲੇਟੈਸਟ ਤਸਵੀਰਾਂ 'ਚ ਕਾਫੀ ਖੂਬਸੂਰਤ ਨਜ਼ਰ ਆਉਂਦੀ ਹੈ। ਉਨ੍ਹਾਂ ਦਾ ਅੰਦਾਜ਼ ਕਾਫੀ ਦਿਲਕਸ਼ ਹੈ...ਜੋ ਕਿਸੇ ਨੂੰ ਵੀ ਆਪਣਾ ਫੈਨ ਬਣਾ ਲਵੇਗਾ।
ਅਵਨੀਤ ਨੇ ਸੀਰੀਅਲ ਮੇਰੀ ਮਾਂ ਤੋਂ ਐਕਟਿੰਗ 'ਚ ਡੈਬਿਊ ਕੀਤਾ ਸੀ। ਇਸ ਸ਼ੋਅ 'ਚ ਉਹ ਝਿਲਮਿਲ ਦੇ ਕਿਰਾਦਰ 'ਚ ਦਿਖਾਈ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸਵਿੱਤਰੀ ਤੇ ਇਕ ਮੁੱਠੀ ਆਸਮਾਨ ਜਿਹੇ ਸੀਰੀਅਲ ਦੇਖਿਆ ਗਿਆ। ਅਵਨੀਤ ਨੂੰ ਡਾਂਸ ਰਿਐਲਿਟੀ ਸ਼ੋਅ 'ਝਲਕ ਦਿਖਲਾ ਜਾ' 'ਚ ਵੀ ਦੇਖਿਆ ਗਿਆ।
ਅਵਨੀਤ ਫ਼ਿਲਮ ਮਰਦਾਨੀ 'ਚ ਵੀ ਰਾਣੀ ਮੁਖਰਜੀ ਦੇ ਨਾਲ ਦਿਖ ਚੁੱਕੀ ਹੈ। ਇਸ ਫ਼ਿਲਮ ਨੂੰ ਕਰਦਿਆਂ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 14 ਸਾਲ ਸੀ। ਤਹਾਨੂੰ ਜਾਣਕੇ ਹੈਰਾਨੀ ਹੋਵੇਗੀ ਕਿ ਉਹ 400 ਤੋਂ ਜ਼ਿਆਦਾ ਟੀਵੀ ਵਿਗਿਆਪਨਾਂ 'ਚ ਕੰਮ ਕਰ ਚੁੱਕੀ ਹੈ।
ਇਸ ਨੇਵੀ ਬਲੂ ਸਾਟਨ ਵਨ ਪੀਸ ਡ੍ਰੈਸ 'ਚ ਉਨ੍ਹਾਂ ਦੀ ਖੂਬਸੂਰਤੀ ਦੇਖਣ ਲਾਇਕ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਜ਼ਬਰਦਸਤ ਫੈਨ ਫੌਲੋਇੰਗ ਹੈ।
ਅਵਨੀਤ ਟਿਕਟੌਕ ਸਟਾਰ ਵੀ ਹੈ। ਟਿਕਟੌਕ 'ਤੇ ਉਨ੍ਹਾਂ 18 ਮਿਲੀਅਨ ਫੌਲੋਅਰਸ ਹਨ। ਜਦਕਿ ਇੰਸਟਾ 'ਤੇ 9 ਮਿਲੀਅਨ ਲੋਕ ਉਨ੍ਹਾਂ ਨੂੰ ਫੌਲੋ ਕਰਦੇ ਹਨ। ਅਵਨੀਤ ਦੇ ਇਸ ਅੰਦਾਜ਼ ਨੇ ਲੋਕਾਂ ਨੂੰ ਉਨ੍ਹਾਂ ਨੂੰ ਦੀਵਾਨਾ ਬਣਾ ਰੱਖਿਆ।