ਟੀਵੀ ਦੀਆਂ ਇਹ ਹਸੀਨਾਵਾਂ ਵਿਆਹ 'ਚ ਲੱਗੀਆਂ ਸੀ ਬਲਾ ਦੀਆਂ ਖੂਬਸੂਰਤ, ਵੈਡਿੰਗ ਲੁੱਕ ਦੀ ਤੁਸੀਂ ਵੀ ਕਰੋਗੇ ਤਾਰੀਫ
ਟੈਲੀਵਿਜ਼ਨ ਦੀਆਂ ਮਸ਼ਹੂਰ ਅਦਾਕਾਰਾਂ ਜਦੋਂ ਰਿਅਲ ਲਾਈਫ ਦੀਆਂ ਦੁਲਹਨ ਬਣੀਆਂ ਤਾਂ ਉਨ੍ਹਾਂ ਦੀ ਖੂਬਸੂਰਤੀ 'ਚ ਚਾਰ ਚੰਦ ਲੱਗ ਗਏ ਸੀ। ਹੁਣ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੀ ਦਯਾਬੇਨ ਯਾਨੀ ਦਿਸ਼ਾ ਵਕਾਨੀ ਨੂੰ ਹੀ ਲੈ ਲਓ। 2017 ਵਿੱਚ, ਉਹਨਾਂ ਨੇ ਗੁਜਰਾਤੀ ਕਾਰੋਬਾਰੀ ਮਯੂਰ ਪਾੜੀਆ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਦਿਸ਼ਾ ਲਾਲ-ਸਫੇਦ ਰੰਗ ਦੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।
Download ABP Live App and Watch All Latest Videos
View In Appਦਿਸ਼ਾ ਪਰਮਾਰ: ਦਿਸ਼ਾ ਨੇ 16 ਜੁਲਾਈ 2021 ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਰਾਹੁਲ ਵੈਦਿਆ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਦਿਸ਼ਾ ਲਾਲ ਰੰਗ ਦੇ ਲਹਿੰਗੇ 'ਚ ਬਹੁਤ ਹੀ ਪਿਆਰੀ ਲੱਗ ਰਹੀ ਸੀ, ਜਿਸ 'ਤੇ ਮਿਰਰ ਡਿਟੇਲਿੰਗ ਸੀ।
ਸ਼ਵੇਤਾ ਤਿਵਾਰੀ: ਸ਼ਵੇਤਾ ਤਿਵਾਰੀ ਨੇ 2013 ਵਿੱਚ ਅਦਾਕਾਰ ਅਭਿਨਵ ਕੋਹਲੀ ਨਾਲ ਦੂਜਾ ਵਿਆਹ ਕੀਤਾ ਸੀ। ਇਸ ਦੌਰਾਨ ਉਹਨਾਂ ਨੇ ਲਾਲ ਅਤੇ ਹਰੇ ਰੰਗ ਦੀ ਸਾੜੀ ਪਾਈ ਸੀ। ਸਿੰਪਲ ਲੁੱਕ 'ਚ ਵੀ ਸ਼ਵੇਤਾ ਦਾ ਅੰਦਾਜ਼ ਬਹੁਤ ਹੀ ਬਿਹਤਰੀਨ ਸੀ।
ਦਿਵਯੰਕਾ ਤ੍ਰਿਪਾਠੀ ਨੇ 2016 'ਚ ਟੀਵੀ ਐਕਟਰ ਵਿਵੇਕ ਦਹੀਆ ਨਾਲ ਵਿਆਹ ਕੀਤਾ ਸੀ। ਇਸ ਦੌਰਾਨ ਵਿਆਹ ਦੀ ਹਰ ਰਸਮ 'ਚ ਉਹਨਾਂ ਦਾ ਬੇਹੱਦ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ ਸੀ। ਵਿਆਹ ਦੇ ਦਿਨ ਦਿਵਯੰਕਾ ਨੇ ਲਾਲ ਲਹਿੰਗਾ-ਚੁਨਰੀ ਪਾਇਆ ਸੀ। ਫੇਰਿਆਂ ਦੇ ਸਮੇਂ ਪੀਲੇ ਰੰਗ ਦੀ ਸਾੜ੍ਹੀ ਅਤੇ ਮਹਿੰਦੀ ਦੌਰਾਨ ਪੀਲੇ ਲਹਿੰਗੇ ਉਹਨਾਂ ਦੀ ਖੂਬਸੂਰਤੀ 'ਚ ਚਾਰ ਚੰਦ ਲੱਗ ਗਏ ਸਨ।
ਰੁਬੀਨਾ ਦਿਲਾਇਕ: ਰੁਬੀਨਾ ਨੇ ਅਦਾਕਾਰ ਅਭਿਨਵ ਸ਼ੁਕਲਾ ਨਾਲ 2018 ਵਿੱਚ ਵਿਆਹ ਕੀਤਾ ਸੀ। ਰੁਬੀਨਾ ਨੇ ਵਿਆਹ ਵਿੱਚ ਲਾਲ ਲਹਿੰਗਾ ਜਾਂ ਸਾੜ੍ਹੀ ਦੀ ਬਜਾਏ ਹਲਕਾ ਲਾਈਟ ਪਿੰਕ ਫਲੋਰਲ ਲਹਿੰਗਾ-ਚੋਲੀ ਚੁਣਿਆ ਸੀ। ਉਹਨਾਂ ਨੇ ਇਸ ਦੇ ਨਾਲ ਹੈਵੀ ਜਿਊਲਰੀ ਕੈਰੀ ਕੀਤੀ ਸੀ , ਜਿਸ 'ਚ ਉਹਨਾਂ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਸੀ।
ਦੀਪਿਕਾ ਕੱਕੜ: ਦੀਪਿਕਾ ਨੇ 2018 'ਚ ਆਪਣੇ 'ਸਸੁਰਾਲ ਸਿਮਰ ਕਾ' ਦੇ ਕੋ-ਸਟਾਰ ਸ਼ੋਏਬ ਇਬਰਾਹਿਮ ਨਾਲ ਦੂਜਾ ਵਿਆਹ ਕੀਤਾ ਸੀ। ਇਸ ਦੌਰਾਨ ਉਹਨਾਂ ਨੇ ਆਪਣੇ ਵਿਆਹ 'ਚ ਪਿੰਕ ਕਲਰ ਦਾ ਸ਼ਰਾਰਾ ਪਾਇਆ ਸੀ, ਜਿਸ ਦੇ ਨਾਲ ਉਹਨਾਂ ਨੇ ਹੈਵੀ ਗਹਿਣੇ ਪਾਏ ਸਨ।