Urfi Javed ਨੇ ਖੋਲ੍ਹੇ ਆਪਣੀ ਜ਼ਿੰਦਗੀ ਦੇ ਕਈ ਰਾਜ਼, ਖੁਦਕੁਸ਼ੀ ਬਾਰੇ ਜਾਣ ਹੋ ਜਾਓਗੇ ਹੈਰਾਨ
ਬਿੱਗ ਬੌਸ ਓਟੀਟੀ ਨਾਲ ਲਾਈਮਲਾਈਟ ਵਿੱਚ ਆਈ Urfi Javed ਅਕਸਰ ਆਪਣੇ ਆਊਟਫਿਟਸ ਤੇ ਬੇਬਾਕ ਬਿਆਨਾਂ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਉਰਫੀ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਸਵਾਲਾਂ 'ਤੇ ਪਰਦਾ ਹਟਾਇਆ ਹੈ। ਆਓ ਜਾਣਦੇ ਹਾਂ ਉਰਫੀ ਜਾਵੇਦ ਨੇ ਕੀ ਕਿਹਾ ਹੈ।
Download ABP Live App and Watch All Latest Videos
View In Appਹਾਲ ਹੀ 'ਚ ਸੋਸ਼ਲ ਮੀਡੀਆ ਪੋਸਟ ਰਾਹੀਂ ਉਰਫੀ ਨੇ ਕਿਹਾ ਹੈ, 'ਕੀ ਤੁਸੀਂ ਜਾਣਦੇ ਹੋ ਕਿ ਮੈਂ ਕਿੰਨੀ ਵਾਰ ਫੇਲ ਹੋਈ ਹਾਂ? ਮੈਨੂੰ ਹੁਣ ਇਸ ਦੀ ਗਿਣਨੀ ਵੀ ਯਾਦ ਨਹੀਂ ਹੈ! ਮੈਨੂੰ ਕਈ ਵਾਰੀ ਮਹਿਸੂਸ ਹੁੰਦਾ ਸੀ ਕਿ ਇਹਨਾਂ ਮੁਸੀਬਤਾਂ ਤੋਂ ਬਚਣ ਦਾ ਇੱਕੋ ਇੱਕ ਰਸਤਾ ਹੈ ਆਪਣੀ ਜ਼ਿੰਦਗੀ ਨੂੰ ਖਤਮ ਕਰਨਾ। ਜੀ ਹਾਂ ਤੁਸੀਂ ਸਹੀ ਪੜ੍ਹਿਆ, ਉਰਫੀ ਦੇ ਦਿਲ ' ਇੱਕ ਸਮੇਂ ਸੁਸਾਈਡ ਕਰਨ ਦਾ ਖਿਆਲ ਆਇਆ ਸੀ।
ਉਰਫੀ ਕਹਿੰਦੀ ਹੈ, 'ਮੇਰੀ ਜ਼ਿੰਦਗੀ ਸੱਚਮੁੱਚ ਬਰਬਾਦ ਹੋ ਗਈ ਸੀ। ਅਸਫਲ ਕਰੀਅਰ, ਅਸਫਲ ਰਿਸ਼ਤੇ ਅਤੇ ਖਾਲੀ ਜੇਬਾਂ ਮੈਨੂੰ ਇਹ ਮਹਿਸੂਸ ਕਰਾਉਂਦੀਆਂ ਸੀ ਕਿ ਮੈਂ ਹਾਰਨ ਵਾਲੀ ਹਾਂ ਅਤੇ ਮੈਨੂੰ ਜੀਣ ਦਾ ਕੋਈ ਹੱਕ ਨਹੀਂ ਹੈ।
ਉਰਫੀ ਜਾਵੇਦ ਅੱਗੇ ਕਹਿੰਦੀ ਹੈ, 'ਮੇਰੇ ਕੋਲ ਅੱਜ ਵੀ ਜ਼ਿਆਦਾ ਪੈਸਾ ਨਹੀਂ ਹੈ, ਕੋਈ ਵੱਡਾ ਸਫਲ ਕਰੀਅਰ ਨਹੀਂ ਹੈ। ਮੈਂ ਅਜੇ ਵੀ ਸਿੰਗਲ ਹਾਂ ਪਰ ਮੇਰੇ ਵਿੱਚ ਅਜੇ ਵੀ ਉਮੀਦ ਹੈ। ਇਹੀ ਕਾਰਨ ਹੈ ਕਿ ਮੈਂ ਅਜੇ ਵੀ ਜਿਉਂਦੀ ਹਾਂ ਅਤੇ ਚਲਦੀ ਹਾਂ।
ਉਰਫੀ ਨੇ ਇਸ ਪੋਸਟ 'ਚ ਇਹ ਵੀ ਕਿਹਾ ਹੈ, 'ਮੈਂ ਅਜੇ ਤੱਕ ਉੱਥੇ ਨਹੀਂ ਪਹੁੰਚr ਜਿੱਥੇ ਮੈਂ ਪਹੁੰਚਣਾ ਸੀ ਪਰ ਚੰਗੀ ਗੱਲ ਇਹ ਹੈ ਕਿ ਮੈਂ ਉਸ ਰਸਤੇ 'ਤੇ ਚੱਲ ਰਹੀ ਹਾਂ।'
ਦੱਸ ਦੇਈਏ ਕਿ ਉਰਫੀ ਜਾਵੇਦ ਬਾਰੇ ਕਿਹਾ ਜਾਂਦਾ ਹੈ ਕਿ ਉਹ ਘਰ ਤੋਂ ਭੱਜ ਕੇ ਗਲੈਮਰ ਦੀ ਦੁਨੀਆ ਵਿੱਚ ਆਈ ਸੀ। ਇਸ ਦੇ ਨਾਲ ਹੀ ਟੀਵੀ ਸੀਰੀਅਲ 'ਅਨੁਪਮਾ' 'ਚ ਨਜ਼ਰ ਆ ਚੁੱਕੇ ਅਦਾਕਾਰ ਪਾਰਸ ਕਾਲਨਾਵਤ ਨਾਲ ਅਭਿਨੇਤਰੀ ਦੇ ਅਫੇਅਰ ਨੇ ਵੀ ਇੱਕ ਸਮੇਂ ਕਾਫੀ ਸੁਰਖੀਆਂ ਬਟੋਰੀਆਂ ਸੀ।
Urfi Javed ਨੇ ਖੋਲ੍ਹੇ ਆਪਣੀ ਜ਼ਿੰਦਗੀ ਦੇ ਕਈ ਰਾਜ਼, ਖੁਦਕੁਸ਼ੀ ਬਾਰੇ ਜਾਣ ਹੋ ਜਾਓਗੇ ਹੈਰਾਨ