Urvashi Rautela 'ਮਰ ਜਾਏਂਗੇ' 'ਚ ਗੁਰੂ ਰੰਧਾਵਾ ਨਾਲ ਫਲਰਟ ਕਰਦੀ ਆਵੇਗੀ ਨਜ਼ਰ, ਐਕਟਰਸ ਨੇ ਸ਼ੇਅਰ ਦੀਆਂ ਕਈ ਤਸਵੀਰਾਂ
ਗਾਇਕ ਗੁਰੂ ਰੰਧਾਵਾ ਅਤੇ ਉਰਵਸ਼ੀ ਰਾਉਤੇਲਾ ਜਲਦੀ ਹੀ ਸੋਂਗ 'ਡੂਬ ਗਏ' ਵਿੱਚ ਨਜ਼ਰ ਆਉਣ ਵਾਲੇ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰੂ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ 'ਤੇ ਕਈ ਫੋਟੋਆਂ ਸ਼ੇਅਰ ਕੀਤੀਆਂ ਹਨ।
Download ABP Live App and Watch All Latest Videos
View In Appਬਾਲੀਵੁੱਡ ਐਕਟਰਸ ਉਰਵਸ਼ੀ ਰਾਉਟੇਲਾ ਇਨ੍ਹਾਂ ਦਿਨੀਂ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਹਾਲ ਹੀ ਵਿਚ ਉਰਵਸ਼ੀ ਨੇ ਆਪਣੀਆਂ ਕੁਝ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ ਵਿਚ ਉਹ ਇੱਕ ਅਣਜਾਣ ਵਿਅਕਤੀ ਦੇ ਨਾਲ ਸਮੁੰਦਰ ਦੇ ਕਿਨਾਰੇ ਇੱਕ ਪੱਥਰ 'ਤੇ ਖੜੀ ਹੈ।
ਗੁਲਾਬੀ ਰੰਗ ਦੀ ਸ਼ਾਰਟ ਡਰੈੱਸ 'ਚ ਉਸ ਦੀ ਬੈਕ ਨਜ਼ਰ ਆਈ ਹੈ। ਉਹ ਦੋਵੇਂ ਇੱਕ ਦੂਜੇ ਦੇ ਮੋਢਿਆਂ 'ਤੇ ਹੱਥ ਰੱਖ ਖੜ੍ਹੇ ਨਜ਼ਰ ਆ ਰਹੇ ਹਨ। ਇਹ ਕੋਈ ਹੋਰ ਨਹੀਂ ਸਗੋਂ ਉਰਵਸ਼ੀ ਅਤੇ ਗੁਰੂ ਰੰਧਾਵਾ ਹਨ।
ਦੂਸਰੀ ਤਸਵੀਰ ਵਿੱਚ ਦੋਵਾਂ ਨੇ ਬਲੈਕ ਕਲਰ ਦੀ ਡ੍ਰੈੱਸ ਪਾਈ ਹੋਈ ਹੈ। ਉਰਵਸ਼ੀ ਗੁਰੂ ਦੀ ਗੋਦ ਵਿਚ ਪਈ ਹੈ। ਉਰਵਸ਼ੀ ਨੇ ਇਨ੍ਹਾਂ ਤਸਵੀਰਾਂ 'ਤੇ ਇੱਕ ਦਿਲਚਸਪ ਕੈਪਸ਼ਨ ਦਿੱਤਾ- ਅਸੀਂ ਤੁਹਾਡੇ ਵਿਚ ਇੰਨੇ ਡੁੱਬੇ ਹੋਏ ਹਾਂ …….
ਦੱਸ ਦੇਈਏ ਕਿ ਉਰਵਸ਼ੀ ਰਾਉਤੇਲਾ ਦਾ ਇੱਕ ਰੋਮਾਂਟਿਕ ਗਾਣਾ ਰਿਲੀਜ਼ ਹੋਣ ਜਾ ਰਿਹਾ ਹੈ ਜਿਸ ਵਿੱਚ ਉਹ ਪੰਜਾਬੀ ਗਾਇਕਾ ਗੁਰੂ ਰੰਧਾਵਾ ਨਾਲ ਨਜ਼ਰ ਆਉਣ ਵਾਲੀ ਹੈ। ਖਬਰਾਂ ਨੇ ਕਿ ਇਹ ਦੋਵੇਂ 'ਮਰ ਜਾਏਂਗੇ' ਮਿਊਜ਼ਿਕ ਐਲਬਮ ਵਿੱਚ ਇਕੱਠੇ ਵੇਖੇ ਜਾ ਸਕਦੇ ਹਨ।
ਉਰਵਸ਼ੀ ਨੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ- “ਬੀਚ ਉੱਤੇ ਬੈਲੇ ਡਾਂਸ”। ਤੁਹਾਨੂੰ ਦੱਸ ਦੇਈਏ ਕਿ ਉਰਵਸ਼ੀ ਆਪਣੀ ਫਿਟਨੈਸ ਅਤੇ ਫੈਸ਼ਨ ਸੈਂਸ ਦਾ ਬਹੁਤ ਧਿਆਨ ਰੱਖਦੀ ਹੈ।
ਇੱਕ ਤਸਵੀਰ ਵਿੱਚ ਆਪਣੇ ਪ੍ਰਸ਼ੰਸਕਾਂ ਨੂੰ ਟੀ ਜ਼ ਕਰਦੇ ਹੋਏ ਗੁਰੂ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਲੜਕੀ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਹੈ। ਇਸਦੇ ਨਾਲ ਉਸਨੇ ਕੈਪਸ਼ਨ ਵੀ ਲਿਖਿਆ - ਅਸੀਂ ਤਹਾਡੇ 'ਚ ਇੰਨਾ ਡੁੱਬ ਗਏ ਹਾਂ ਜਿਵੇਂ ਨਦੀ ਵਿੱਚ ਮੱਛੀਆਂ।
ਇਸ ਤੋਂ ਬਾਅਦ ਗੁਰੂ ਜੀ ਨੇ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਜਿਸ ਵਿਚ ਗੁਰੂ ਦੇ ਨਾਲ ਉਰਵਸ਼ੀ ਸਮੁੰਦਰੀ ਕੰਢੇ ਇੱਕ ਦੂਜੇ ਦੇ ਹੱਥ ਫੜੇ ਨਜ਼ਰ ਆ ਰਹੇ ਹਮ। ਇਸ ਤਸਵੀਰ ਵਿੱਚ ਉਹ ਦੋਵੇਂ ਬਲੈਕ ਆਉਟਫਿੱਟ 'ਚ ਨਜ਼ਰ ਆ ਰਹੇ ਹਨ।
ਉਰਵਸ਼ੀ ਨੇ ਬਲੈਕ ਸਕਰਟ ਦੇ ਨਾਲ ਬਲੈਕ ਕ੍ਰੋਪ ਟੌਪ ਪਾਇਆ ਹੈ ਜਦੋਂ ਕਿ ਗੁਰੂ ਬਲੈਕ ਸ਼ਰਟ ਅਤੇ ਪੈਂਟ ਵਿੱਚ ਦਿਖਾਈ ਦਿੱਤੇ। ਉਰਵਸ਼ੀ ਨੇ ਇਸ ਤਸਵੀਰ ਨੂੰ ਕੈਪਸ਼ਨ ਕੀਤਾ ਹੈ - ਹੱਸ ਤਾਂ ਰਹੇ ਹਾਂ ਪਰ ਜੋਕ ਕੀ ਸੀ @urvashirautela
ਇਸ ਤੋਂ ਬਾਅਦ ਉਰਵਸ਼ੀ ਨੇ ਇੱਕ ਹੋਰ ਤਸਵੀਰ ਸਾਂਝੀ ਕੀਤੀ ਜਿਸ ਵਿਚ ਦੋਵੇਂ ਇੱਕ ਦੂਜੇ ਦੇ ਪਿੱਛੇ ਖੜੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਗੁਰੂ ਨੇ ਇਸ ਮਿਊਜ਼ਿਕ ਵੀਡੀਓ ਦੀ ਰਿਲੀਜ਼ ਤਾਰੀਕ ਦਾ ਐਲਾਨ ਵੀ ਕੀਤਾ। ਉਸਨੇ ਕੈਪਸ਼ਨ ਵਿੱਚ ਲਿਖਿਆ - 30 ਅਪ੍ਰੈਲ ਨੂੰ ਡੁੱਬ ਗਿਆ।