ਕਦੇ 40 ਕਰੋੜ ਤੇ ਕਦੇ 60 ਲੱਖ ਦੀ ਸਾੜ੍ਹੀ 'ਚ ਨਜ਼ਰ ਆਈ ਉਰਵਸ਼ੀ ਰੌਤੇਲਾ, ਦੇਖੋ ਅਦਾਕਾਰਾ ਦਾ ਸ਼ਾਨਦਾਰ ਲੁੱਕ
Urvashi Rautela Photos : ਉਰਵਸ਼ੀ ਰੌਤੇਲਾ ਬਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਹੈ। ਅੱਜ ਇਸ ਰਿਪੋਰਟ 'ਚ ਅਸੀਂ ਤੁਹਾਨੂੰ ਉਨ੍ਹਾਂ ਦੇ ਕੁਝ ਮਹਿੰਗੇ ਲੁੱਕਸ ਦਿਖਾਉਣ ਜਾ ਰਹੇ ਹਾਂ...
Download ABP Live App and Watch All Latest Videos
View In AppMost Expensive Looks Of Urvashi Rautela : ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਆਪਣੀ ਖੂਬਸੂਰਤੀ ਦੇ ਨਾਲ-ਨਾਲ ਸਟਾਈਲ ਲਈ ਵੀ ਜਾਣੀ ਜਾਂਦੀ ਹੈ। ਅਦਾਕਾਰਾ ਦੇ ਗਲੈਮਰਸ ਲੁੱਕ ਦੇ ਲੱਖਾਂ ਲੋਕ ਦੀਵਾਨੇ ਹਨ।ਅੱਜ ਇਸ ਰਿਪੋਰਟ ਵਿੱਚ ਅਸੀਂ ਤੁਹਾਨੂੰ ਉਰਵਸ਼ੀ ਦਾ ਸਭ ਤੋਂ ਮਹਿੰਗਾ ਲੁੱਕ ਦਿਖਾਉਣ ਜਾ ਰਹੇ ਹਾਂ। ਜਿਸ ਨੂੰ ਦੇਖ ਕੇ ਤੁਹਾਡੀਆਂ ਅੱਖਾਂ ਖੁੱਲੀਆਂ ਰਹਿ ਜਾਣਗੀਆਂ।
ਉਰਵਸ਼ੀ ਦੀਆਂ ਇਹ ਤਸਵੀਰਾਂ ਵੀ ਕਾਫੀ ਮਸ਼ਹੂਰ ਹੋਈਆਂ ਸਨ। ਜਿਸ 'ਚ ਉਹ ਸ਼ਿਮਰੀ ਗੋਲਡਨ ਡਰੈੱਸ 'ਚ ਬੌਸ ਲੇਡੀ ਵਾਈਬਸ ਦੇ ਰਹੀ ਹੈ। ਇਸ ਨੂੰ ਅਲੈਗਜ਼ੈਂਡਰ ਵੌਥੀਅਰ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ। ਜਿਸ ਦੀ ਕੀਮਤ 3 ਲੱਖ ਰੁਪਏ ਸੀ।
ਉਰਵਸ਼ੀ ਨੇ ਇਹ ਬਲੂ ਬਾਡੀਕਨ ਡਰੈੱਸ ਫਿਲਮ ਫੇਅਰ ਲਈ ਪਹਿਨੀ ਸੀ। ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਡਰੈੱਸ ਨੂੰ ਵੀ ਮਾਈਕਲ ਸਿੰਕੋ ਨੇ ਡਿਜ਼ਾਈਨ ਕੀਤਾ ਸੀ। ਇਸ ਦੀ ਕੀਮਤ 60 ਲੱਖ ਰੁਪਏ ਸੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਰਬ ਫੈਸ਼ਨ ਵੀਕ 'ਚ ਉਰਵਸ਼ੀ ਨੇ ਰੀਅਲ ਗੋਲਡ ਅਤੇ ਅਸਲੀ ਹੀਰਿਆਂ ਵਾਲਾ ਗੋਲਡਨ ਗਾਊਨ ਪਾਇਆ ਸੀ। ਜਿਸ ਨੂੰ ਦੁਬਈ ਦੇ ਡਿਜ਼ਾਈਨਰ ਫਰਨੇ ਵਨ ਅਮਾਂਟੋ ਨੇ ਬਣਾਇਆ ਸੀ। ਇਸ ਦੀ ਲਾਗਤ 40 ਕਰੋੜ ਰੁਪਏ ਸੀ।
ਉਰਵਸ਼ੀ ਦੇ ਇਸ ਸਾੜ੍ਹੀ ਲੁੱਕ ਨੇ ਵੀ ਕਾਫੀ ਲਾਈਮਲਾਈਟ ਬਟੋਰੀ ਸੀ। ਉਸਨੇ ਇਹ ਸਾੜ੍ਹੀ ਆਪਣੀ ਦੋਸਤ ਮੁਸਕਾਨ ਗੋਸਵਾਮੀ ਦੇ ਵਿਆਹ ਵਿੱਚ ਪਹਿਨੀ ਸੀ। ਇਸ ਸਾੜੀ ਦੀ ਕੀਮਤ 58 ਲੱਖ ਰੁਪਏ ਸੀ।
ਇਸ ਤੋਂ ਇਲਾਵਾ ਉਰਵਸ਼ੀ ਦਾ ਇਹ ਲੁੱਕ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਅਦਾਕਾਰਾ ਦੀ ਇਸ ਸਾੜੀ ਦੀ ਕੀਮਤ 58 ਲੱਖ ਰੁਪਏ ਸੀ।
ਉਰਵਸ਼ੀ ਨੇ ਬਾਲ ਰੈਂਪ ਵਾਕ ਲਈ ਇਹ ਖੂਬਸੂਰਤ ਗੁਲਾਬੀ ਗਾਊਨ ਪਾਇਆ ਸੀ। ਜਿਸ ਨੂੰ ਮਸ਼ਹੂਰ ਡਿਜ਼ਾਈਨਰ ਮਾਈਕਲ ਸਿੰਕੋ ਨੇ ਡਿਜ਼ਾਈਨ ਕੀਤਾ ਸੀ। ਇਸ ਦੀ ਕੀਮਤ 40 ਲੱਖ ਰੁਪਏ ਸੀ।