ਵਿਕਰਾਂਤ ਮੈਸੀ ਤੇ ਸਾਰਾ ਅਲੀ ਖਾਨ ਨੇ ਗੁਜਰਾਤ 'ਚ ਸ਼ੁਰੂ ਕੀਤੀ ਆਪਣੀ ਅਗਲੀ ਫ਼ਿਲਮ 'ਗੈਸਲਾਈਟ' ਦੀ ਸ਼ੂਟਿੰਗ, ਦੇਖੋ ਤਸਵੀਰਾਂ
'ਲਵ ਹੋਸਟਲ' ਦੀ ਸਫ਼ਲਤਾ ਤੋਂ ਬਾਅਦ ਵਿਕਰਾਂਤ ਮੈਸੀ ਹੁਣ ਸਾਰਾ ਅਲੀ ਖਾਨ ਨਾਲ ਆਪਣੀ ਅਗਲੀ ਫ਼ਿਲਮ 'ਗੈਸਲਾਈਟ' ਦੇ ਨਾਲ ਫ਼ੈਨਜ ਨੂੰ ਹੈਰਾਨ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਸਾਰਾ ਅਲੀ ਖਾਨ ਕੋਲ ਵੀ ਇਨ੍ਹੀਂ ਦਿਨੀਂ ਪ੍ਰੋਜੈਕਟਾਂ ਦੀ ਭਰਮਾਰ ਹੈ। ਖਾਸ ਤੌਰ 'ਤੇ ਅਤਰੰਗੀ ਰੇ ਤੋਂ ਬਾਅਦ ਅਦਾਕਾਰਾ ਕੋਲ ਕੰਮ ਦੀ ਕੋਈ ਕਮੀ ਨਹੀਂ ਹੈ। ਹੁਣ ਜੋ ਖਬਰ ਆਈ ਹੈ ,ਉਹ ਉਸ ਦੇ ਲੇਟੈਸਟ ਪ੍ਰੋਜੈਕਟ ਨਾਲ ਜੁੜੀ ਹੈ।
Download ABP Live App and Watch All Latest Videos
View In Appਅਭਿਨੇਤਾ ਦੇ ਕਰੀਬੀ ਸੂਤਰ ਮੁਤਾਬਕ, ਵਿਕਰਾਂਤ ਆਪਣੀ ਅਗਲੀ ਫ਼ਿਲਮ 'ਗੈਸਲਾਈਟ' ਦੀ ਸ਼ੂਟਿੰਗ ਸਾਰਾ ਅਲੀ ਖਾਨ ਨਾਲ ਰਾਜਕੋਟ 'ਚ ਕਰ ਰਹੇ ਹਨ। ਦੋਵੇਂ ਸ਼ੂਟਿੰਗ 'ਚ ਕਾਫੀ ਮਸਤੀ ਕਰ ਰਹੇ ਹਨ ਤੇ ਕੁਝ ਹਫਤਿਆਂ ਲਈ ਉੱਥੇ ਰਹਿਣ ਵਾਲੇ ਹਨ।
ਗੈਸਲਾਈਟ' ਸਾਰਾ ਅਲੀ ਖਾਨ ਤੇ ਵਿਕਰਾਂਤ ਮੈਸੀ ਦੋਵੇਂ ਪਹਿਲੀ ਵਾਰ ਸਕ੍ਰੀਨ 'ਤੇ ਇਕੱਠੇ ਨਜ਼ਰ ਆਉਣਗੇ। ਹਾਲਾਂਕਿ ਫ਼ੈਨਜ ਨਵੀਂ ਜੋੜੀ ਨੂੰ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ, ਓਥੇ ਸਾਰਾ ਤੇ ਵਿਕਰਾਂਤ ਦੋਵੇਂ ਪਿਛਲੇ ਕਾਫੀ ਸਮੇਂ ਤੋਂ ਫਿਲਮ ਦੀ ਤਿਆਰੀ ਕਰ ਰਹੇ ਹਨ।
ਸਾਰਾ ਅਲੀ ਖਾਨ ਕੋਲ ਇਨ੍ਹੀਂ ਦਿਨੀਂ ਬਹੁਤ ਸਾਰੇ ਪ੍ਰੋਜੈਕਟ ਹਨ। ਖਾਸ ਕਰਕੇ ਅਤਰੰਗੀ ਰੇ ਤੋਂ ਬਾਅਦ ਅਦਾਕਾਰਾ ਕੋਲ ਕੰਮ ਦੀ ਕੋਈ ਕਮੀ ਨਹੀਂ ਹੈ। ਫਿਲਮ 'ਚ ਵਿਕਰਾਂਤ ਤੋਂ ਇਲਾਵਾ ਅਭਿਨੇਤਰੀ ਚਿਤਰਾਂਗਦਾ ਸਿੰਘ ਦਾ ਨਾਂ ਵੀ ਨਜ਼ਰ ਆ ਰਿਹਾ ਹੈ। ਜੋ ਲੰਬੇ ਸਮੇਂ ਤੋਂ ਸਿਲਵਰ ਸਕ੍ਰੀਨ ਤੋਂ ਗੈਰਹਾਜ਼ਰ ਹੈ। ਜਲਦ ਹੀ ਸਾਰਾ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਕਰਨ ਜਾ ਰਹੀ ਹੈ।