Lock Upp: ਕਰਨ ਕੁੰਦਰਾ ਨਾਲ ਸ਼ੋਅ 'ਚ ਪਹੁੰਚੀ ਤੇਜਸਵੀ ਪ੍ਰਕਾਸ਼ ਦਾ ਵਾਰਡਨ ਲੁੱਕ ਵਾਇਰਲ
ਕੰਗਨਾ ਰਣੌਤ ਦਾ ਸ਼ੋਅ ਲੌਕ ਅੱਪ OTT ਪਲੇਟਫਾਰਮ 'ਤੇ ਧੂਮ ਮਚਾ ਰਿਹਾ ਹੈ। ਇਸ ਸ਼ੋਅ 'ਚ ਕੰਟੈਸਟੈਂਟਸ ਨੇ ਆਪਣੇ ਕਈ ਰਾਜ਼ ਖੋਲ੍ਹੇ ਹਨ। ਸ਼ੋਅ ਵਿੱਚ ਕਰਨ ਕੁੰਦਰਾ ਇੱਕ ਜੇਲ੍ਹਰ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਹੁਣ ਇਸ ਸ਼ੋਅ 'ਚ ਕਰਨ ਨਾਲ ਤੇਜਸਵੀ ਵੀ ਨਜ਼ਰ ਆਉਣ ਵਾਲੀ ਹੈ।
Download ABP Live App and Watch All Latest Videos
View In Appਕਰਨ ਕੁੰਦਰਾ ਲੌਕਅੱਪ 'ਚ ਜੇਲਰ ਬਣ ਗਏ ਤਾਂ ਹੁਣ ਤੇਜਸਵੀ ਵਾਰਡਨ ਬਣ ਸ਼ੋਏ 'ਚ ਨਜ਼ਰ ਆਉਣ ਵਾਲੀ ਹੈ। ਤੇਜਸਵੀ ਦੇ ਵਾਰਡਨ ਲੁੱਕ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਵਾਰਡਨ ਲੁੱਕ 'ਚ ਤੇਜਸਵੀ ਪ੍ਰਕਾਸ਼ ਕਾਫੀ ਖੂਬਸੂਰਤ ਲੱਗ ਰਹੀ ਹੈ। ਉਹ ਬਲੈਕ ਐਂਡ ਵ੍ਹਾਈਟ ਸ਼ਾਰਟ ਡਰੈੱਸ 'ਚ ਨਜ਼ਰ ਆਈ। ਉਸ ਦਾ ਹੇਅਰ ਸਟਾਈਲ ਤੇ ਮੇਕਅੱਪ ਉਸਦੀ ਲੁੱਕ ਨੂੰ ਪੂਰਾ ਕਰ ਰਹੇ ਹਨ।
ਫੈਨਸ ਨੂੰ ਤੇਜਸਵੀ ਤੇ ਕਰਨ ਕੁੰਦਰਾ ਨੂੰ ਇੱਕ ਵਾਰ ਇਕੱਠੇ ਦੇਖਣ ਦਾ ਮੌਕਾ ਮਿਲੇਗਾ। ਜਿਸ ਤੋਂ ਬਾਅਦ ਤੇਜਰਾਨ ਦੇ ਪ੍ਰਸ਼ੰਸਕ ਕਾਫੀ ਖੁਸ਼ ਹਨ।
ਤੇਜਸਵੀ ਤੇ ਕਰਨ ਦੀ ਪ੍ਰੇਮ ਕਹਾਣੀ ਬਿੱਗ ਬੌਸ 15 ਤੋਂ ਸ਼ੁਰੂ ਹੋਈ ਸੀ। ਸ਼ੋਅ ਤੋਂ ਬਾਅਦ ਵੀ ਦੋਵੇਂ ਇਕੱਠੇ ਹਨ ਤੇ ਅਕਸਰ ਇਕੱਠੇ ਨਜ਼ਰ ਆਉਂਦੇ ਹਨ।
ਕਰਨ ਕੁੰਦਰਾ ਲਾਕਅੱਪ 'ਚ ਜੇਲਰ ਬਣਦੇ ਨਜ਼ਰ ਆ ਰਹੇ ਹਨ। ਉਹ ਮੁਕਾਬਲੇਬਾਜ਼ਾਂ ਨੂੰ ਕਈ ਟਾਸਕ ਕਰਵਾਉਂਦਾ ਹੈ। ਇੰਨਾ ਹੀ ਨਹੀਂ, ਪ੍ਰਤੀਯੋਗੀ ਨੂੰ ਗਲਤੀ ਕਰਨ 'ਤੇ ਕਰਨ ਵਲੋਂ ਝਾੜ ਵੀ ਪੈਂਦੀ ਹੈ।