ਹੁਣ ਹਰੇ ਲਹਿੰਗਾ 'ਚ ਰਾਧਿਕਾ ਮਰਚੈਂਟ ਦੀਆਂ ਤਸਵੀਰਾਂ ਵਾਇਰਲ, ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਲੱਗ ਰਹੀ ਸੀ ਬੇਹੱਦ ਖੂਬਸੂਰਤ
ਰਾਧਿਕਾ ਮਰਚੈਂਟ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਕਾਫੀ ਲਾਈਮਲਾਈਟ 'ਚ ਰਹਿੰਦੀ ਹੈ ਅਤੇ ਤੁਹਾਨੂੰ ਦੱਸ ਦੇਈਏ ਕਿ ਉਹ ਜਲਦ ਹੀ ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਨਾਲ ਵਿਆਹ ਕਰਨ ਜਾ ਰਹੀ ਹੈ ਅਤੇ ਅੰਬਾਨੀ ਪਰਿਵਾਰ ਦੀ ਛੋਟੀ ਨੂੰਹ ਬਣਨ ਜਾ ਰਹੀ ਹੈ।
Download ABP Live App and Watch All Latest Videos
View In Appਪਰ ਇਸ ਦੌਰਾਨ ਰਾਧਿਕਾ ਮਰਚੈਂਟ ਦੀ ਵੱਡੀ ਭੈਣ ਅੰਜਲੀ ਮਰਚੈਂਟ ਦੀਆਂ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਦੀਆਂ ਕੁਝ ਤਸਵੀਰਾਂ ਇੰਟਰਨੈੱਟ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਜਿਸ 'ਚ ਰਾਧਿਕਾ ਮਰਚੈਂਟ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਅਤੇ ਕਾਫੀ ਲਾਈਮਲਾਈਟ 'ਚ ਆਈਆਂ।
ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ 'ਚ ਰਾਧਿਕਾ ਮਰਚੈਂਟ ਦੀ ਮੇਕਅੱਪ ਆਰਟਿਸਟ ਲਵਲੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਰਾਧਿਕਾ ਮਰਚੈਂਟ ਬੇਹੱਦ ਖੂਬਸੂਰਤ ਲੱਗ ਰਹੀ ਸੀ।
ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ 'ਚ ਰਾਧਿਕਾ ਮਰਚੈਂਟ ਨੇ ਬਹੁਤ ਹੀ ਖੂਬਸੂਰਤ ਪੁਦੀਨੇ ਦਾ ਹਰੇ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ। ਇੰਨਾ ਹੀ ਨਹੀਂ ਇਸ 'ਤੇ ਫਲੋਰਲ ਡਿਜ਼ਾਈਨ ਵੀ ਨਜ਼ਰ ਆ ਰਿਹਾ ਸੀ।
ਰਾਧਿਕਾ ਮਰਚੈਂਟ ਦੀਆਂ ਇਨ੍ਹਾਂ ਤਸਵੀਰਾਂ 'ਤੇ ਕਮੈਂਟ ਕਰਦੇ ਹੋਏ ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਆਥੀਆ ਸ਼ੈੱਟੀ ਨੇ ਵੀ ਉਨ੍ਹਾਂ ਨੂੰ ਬੇਹੱਦ ਖੂਬਸੂਰਤ ਦੱਸਿਆ ਅਤੇ ਰਾਧਿਕਾ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੇ ਲੁੱਕ ਨੂੰ ਕਾਫੀ ਪਸੰਦ ਕੀਤਾ ਅਤੇ ਲਾਈਕ ਕਮੈਂਟ ਵੀ ਕੀਤੇ।
ਜਾਣਕਾਰੀ ਲਈ ਦੱਸ ਦੇਈਏ ਕਿ ਰਾਧਿਕਾ ਮਰਚੈਂਟ ਮਸ਼ਹੂਰ ਬਿਜ਼ਨੈੱਸਮੈਨ ਵੀਰੇਨ ਮਰਚੈਂਟ ਦੀ ਛੋਟੀ ਬੇਟੀ ਹੈ। ਇੰਨਾ ਹੀ ਨਹੀਂ ਰਾਧਿਕਾ ਮਰਚੈਂਟ ਇਨ੍ਹੀਂ ਦਿਨੀਂ ਆਪਣੇ ਪਿਤਾ ਦੀ ਕੰਪਨੀ 'ਚ ਕੰਮ ਕਰ ਰਹੀ ਹੈ। ਇਹ ਵੀ ਦੱਸ ਦੇਈਏ ਕਿ ਜਲਦ ਹੀ ਉਹ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਨਾਲ ਵਿਆਹ ਕਰਨ ਜਾ ਰਹੀ ਹੈ।