Devdas Turns 19: 20 ਕਰੋੜ ਦਾ ਬਣਿਆ ਸੀ ਸੈਟ, ਐਸ਼ਵਰੀਆ ਨੇ ਪਾਈਆਂ ਸੀ 600 ਸਾੜੀਆਂ, ਜਾਣੋ ਦੇਵਦਾਸ ਦੇ ਸ਼ਾਨਦਾਰ ਕਿੱਸੇ
ਸੰਜੇ ਲੀਲਾ ਭੰਸਾਲੀ ਦੀ ਸੁਪਰਹਿੱਟ ਫਿਲਮ 'ਦੇਵਦਾਸ' ਨੇ ਰਿਲੀਜ਼ ਦੇ 19 ਸਾਲ ਪੂਰੇ ਕਰ ਲਏ ਹਨ। ਸੰਜੇ ਲੀਲਾ ਭੰਸਾਲੀ ਦੇ ਨਾਲ ਫਿਲਮ ਨੂੰ ਸ਼ਾਹਰੁਖ ਖਾਨ, ਐਸ਼ਵਰਿਆ ਰਾਏ ਅਤੇ ਮਾਧੁਰੀ ਦੀਕਸ਼ਿਤ ਦੇ ਕਰੀਅਰ ਦੀ ਸਭ ਤੋਂ ਸ਼ਾਨਦਾਰ ਫਿਲਮ ਵੀ ਮੰਨਿਆ ਜਾਂਦਾ ਹੈ।
Download ABP Live App and Watch All Latest Videos
View In Appਇਸ ਫਿਲਮ ਦੇ ਹਰ ਇਕ ਸੀਨ ਨੂੰ ਸੰਪੂਰਨ ਬਣਾਉਣ ਲਈ ਸੰਜੇ ਲੀਲਾ ਭੰਸਾਲੀ ਨੇ ਸਖ਼ਤ ਮਿਹਨਤ ਦੇ ਨਾਲ ਵੱਡੀ ਰਕਮ ਵੀ ਲਗਾ ਦਿੱਤੀ ਸੀ। ਦੇਵਦਾਸ ਉਸ ਸਮੇਂ ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਫਿਲਮ ਬਣ ਕੇ ਉੱਭਰੀ ਸੀ।
2002 ਤੱਕ ਰਿਲੀਜ਼ ਹੋਈ ਸਭ ਤੋਂ ਮਹਿੰਗੀ ਫਿਲਮ - ਜਦੋਂ ਦੇਵਦਾਸ ਨੂੰ ਰਿਲੀਜ਼ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਕਿਸੇ ਵੀ ਫਿਲਮ ਦਾ ਬਜਟ ਇਸ ਤੋਂ ਵੱਡਾ ਨਹੀਂ ਹੁੰਦਾ ਸੀ।ਇਹ ਫਿਲਮ ਉਸ ਸਮੇਂ ਹਿੰਦੀ ਸਿਨੇਮਾ ਦੀ ਸਭ ਤੋਂ ਮਹਿੰਗੀ ਫਿਲਮ ਸੀ। ਇਹ ਫਿਲਮ ਕਰੀਬ 50 ਕਰੋੜ ਰੁਪਏ ਦੇ ਵੱਡੇ ਬਜਟ ਵਿੱਚ ਬਣੀ ਸੀ।
ਇਹ ਇੰਨਾ ਵੱਡਾ ਬਜਟ ਸੀ ਕਿ ਫਿਲਮ ਦੇ ਨਿਰਮਾਤਾ ਭਰਤ ਸ਼ਾਹ ਨੂੰ ਸਾਲ 2001 ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਦਰਅਸਲ, ਇਕ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਉਸ ਦੀ ਇਕ ਫਿਲਮ ਨੂੰ ਅੰਡਰਵਰਲਡ ਤੋਂ ਪੈਸਾ ਦਿੱਤਾ ਗਿਆ ਹੈ। ਹਾਲਾਂਕਿ ਉਸ ਸਮੇਂ ਦੇਵਦਾਸ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੀ।
20 ਕਰੋੜ 'ਚ ਤਿਆਰ ਹੋਇਆ ਸੀ ਸੈਟ- ਫਿਲਮ ਦਾ ਸੈੱਟ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਸੀ। ਇਸ ਨੂੰ ਤਿਆਰ ਕਰਨ ਵਿੱਚ ਫਿਲਮ ਨਿਰਮਾਤਾਵਾਂ ਨੂੰ ਲਗਭਗ 7-9 ਮਹੀਨੇ ਲੱਗ ਗਏ ਸੀ। ਇੰਨਾ ਹੀ ਨਹੀਂ ਇਸ ਸੈੱਟ ਨੂੰ ਤਿਆਰ ਕਰਨ ਵਿਚ 20 ਕਰੋੜ ਰੁਪਏ ਖਰਚ ਕੀਤੇ ਗਏ। ਦਿਲਚਸਪ ਗੱਲ ਇਹ ਹੈ ਕਿ ਸਭ ਤੋਂ ਵੱਡੀ ਰਕਮ ਚੰਦਰਮੁਖੀ ਦੇ ਕੋਠੇ ਤਿਆਰ ਕਰਨ ਵਿਚ ਖਰਚ ਕੀਤੀ ਗਈ ਸੀ।
ਇਸ ਦੀ ਤਿਆਰੀ ਵਿਚ 12 ਕਰੋੜ ਰੁਪਏ ਖਰਚ ਕੀਤੇ ਗਏ। ਪਾਰੋ ਦੇ ਘਰ ਦੀ ਗੱਲ ਕਰੀਏ ਤਾਂ, ਇਹ ਸਟੈਂਡ ਗਲਾਸ ਦੀ ਸਹਾਇਤਾ ਨਾਲ ਤਿਆਰ ਕੀਤਾ ਗਿਆ ਸੀ। ਕਿਉਂਕਿ ਫਿਲਮ ਦੀ ਸ਼ੂਟਿੰਗ ਦੌਰਾਨ ਬਾਰਸ਼ ਹੋ ਰਹੀ ਸੀ, ਇਸ ਗਿਲਾਸ ਨੂੰ ਬਾਰ ਬਾਰ ਪੇਂਟ ਕਰਨਾ ਪੈ ਰਿਹਾ ਸੀ।ਇਸ ਸੈੱਟ ਨੂੰ ਬਣਾਉਣ ਲਈ 1.2 ਲੱਖ ਸਟੈਂਡ ਗਲਾਸ ਵਰਤੇ ਗਏ ਸੀ।ਜਿਸਦੀ ਕੀਮਤ ਲਗਭਗ 3 ਕਰੋੜ ਰੁਪਏ ਸੀ।
700 ਲਾਈਟਮੈਨ ਨੇ ਕੀਤਾ ਸੀ ਕੰਮ-ਉਨ੍ਹਾਂ ਦਿਨਾਂ ਵਿੱਚ, ਫਿਲਮਾਂ ਦੇ ਸੈੱਟ ਤੇ ਬਿਜਲੀ ਲਈ 2 ਜਾਂ 3 ਜਰਨੇਟਰਾਂ ਦੀ ਜ਼ਰੂਰਤ ਸੀ। ਪਰ ਇਸ ਫਿਲਮ ਦੇ ਸੈੱਟ 'ਤੇ ਰਿਕਾਰਡ 42 ਜਰਨੇਟਰ ਵਰਤੇ ਗਏ ਸਨ।ਦਰਅਸਲ, ਫਿਲਮ ਵਿੱਚ ਬਹੁਤ ਸਾਰੀਆਂ ਵੱਖਰੀਆਂ ਲਾਈਟਾਂ ਦੀ ਵਰਤੋਂ ਕੀਤੀ ਗਈ ਸੀ, ਜਿਸ ਦੇ ਕਾਰਨ ਬਹੁਤ ਪਾਵਰ ਦੀ ਜ਼ਰੂਰਤ ਸੀ।ਸਿਨੇਮਟੋਗ੍ਰਾਫਰ ਬਿਨੋਦ ਪ੍ਰਧਾਨ ਨੇ ਸ਼ਾਨਦਾਰ ਵਿਜ਼ੁਅਲਜ਼ ਲਈ 2500 ਲਾਈਟਾਂ ਦੀ ਵਰਤੋਂ ਕੀਤੀ ਜਿਸ ਲਈ 700 ਲਾਈਟਮੇਨ ਕੰਮ ਕਰਦੇ ਸਨ।