Devoleena Bhattacharjee Birthday: ਵਿਆਹ ਤੋਂ ਬਾਅਦ ਦੇਵੋਲੀਨਾ ਨੇ ਪਤੀ ਨਾਲ ਇਦਾਂ ਮਨਾਇਆ ਆਪਣਾ ਪਹਿਲਾ ਜਨਮਦਿਨ, ਵੇਖੋ ਤਸਵੀਰਾਂ
ਦੇਵੋਲੀਨਾ ਭੱਟਾਚਾਰਜੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਪੋਸਟ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਪਤੀ ਦੇ ਨਾਲ ਆਪਣਾ ਜਨਮਦਿਨ ਬਹੁਤ ਧੂਮਧਾਮ ਨਾਲ ਮਨਾਉਂਦੀ ਨਜ਼ਰ ਆ ਰਹੀ ਹੈ।
Download ABP Live App and Watch All Latest Videos
View In Appਤਸਵੀਰਾਂ 'ਚ ਦੇਵੋਲੀਨਾ ਯੈਲੋ ਬਲਾਊਜ਼ ਦੇ ਨਾਲ ਫਲੋਰਲ ਲਹਿੰਗਾ ਪਾ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਅਦਾਕਾਰਾ ਨੇ ਆਪਣਾ ਬਰਥਡੇ ਲੁੱਕ ਖੁੱਲ੍ਹੇ ਘੁੰਗਰਾਲੇ ਵਾਲਾਂ ਅਤੇ ਹਲਕੇ ਮੇਕਅਪ ਨਾਲ ਪੂਰਾ ਕੀਤਾ ਹੈ। ਨਾਲ ਹੀ, ਉਨ੍ਹਾਂ ਦੀ ਸਮਾਈਲ ਇਸ ਲੁੱਕ ਵਿੱਚ ਚਾਰ ਚੰਨ ਲਾ ਰਹੀ ਹੈ।
ਇਸ ਤਸਵੀਰ 'ਚ ਦੇਵੋਲੀਨਾ ਦੇ ਪਤੀ ਬਰਥਡੇ ਗਰਲ 'ਤੇ ਪਿਆਰ ਲੁਟਾਉਂਦੇ ਨਜ਼ਰ ਆ ਰਹੇ ਹਨ।
ਦੇਵੋਲੀਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਟੀਵੀ ਸ਼ੋਅ 'ਸਾਥ ਨਿਭਾਨਾ ਸਾਥੀਆ' ਨਾਲ ਕੀਤੀ ਸੀ। ਇਸ ਸ਼ੋਅ ਨੇ ਅਦਾਕਾਰਾ ਨੂੰ ਘਰ-ਘਰ ਵਿੱਚ ਫੇਮਸ ਕਰ ਦਿੱਤਾ। ਹਾਲਾਂਕਿ ਇਨ੍ਹੀਂ ਦਿਨੀਂ ਉਹ ਐਕਟਿੰਗ ਤੋਂ ਦੂਰ ਹੈ।
ਦੱਸ ਦਈਏ ਕਿ ਦੇਵੋਲੀਨਾ ਨੇ ਪਿਛਲੇ ਸਾਲ ਸ਼ਾਹਨਵਾਜ਼ ਸ਼ੇਖ ਨਾਲ ਕੋਰਟ ਮੈਰਿਜ ਕੀਤੀ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸਨ।