Pollywood News: ਤਸਵੀਰ 'ਚ ਨਜ਼ਰ ਆ ਰਹੀ ਬੱਚੀ 90 ਦੇ ਦਹਾਕਿਆਂ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ 'ਤੇ ਕਰਦੀ ਸੀ ਰਾਜ, 200 ਤੋਂ ਜ਼ਿਆਦਾ ਗਾਣਿਆਂ 'ਚ ਆਈ ਨਜ਼ਰ, ਕੀ ਤੁਸੀਂ ਪਛਾਣਿਆ?
ਤਸਵੀਰ 'ਚ ਜੋ ਬੱਚੀ ਤੁਸੀਂ ਦੇਖ ਰਹੇ ਹੋ, ਇਹ 90 ਦੇ ਦਹਾਕਿਆਂ 'ਚ ਪੰਜਾਬੀ ਇੰਡਸਟਰੀ 'ਤੇ ਰਾਜ ਕਰਦੀ ਸੀ। ਇਹੀ ਨਹੀਂ ਇਸ ਮਾਡਲ/ਅਦਾਕਾਰਾ ਦੇ ਸਿਰ ਮਿਸ ਪਟਿਆਲਾ ਦਾ ਤਾਜ ਵੀ ਸੱਜ ਚੁੱਕਿਆ ਹੈ। ਇਹੀ ਨਹੀਂ ਇਸ ਅਦਾਕਾਰਾ ਤੇ ਮਾਡਲ ਦੀ ਤੁਲਨਾ ਰਾਣੀ ਮੁਖਰਜੀ ਨਾਲ ਹੁੰਦੀ ਸੀ। ਇਹ ਮਾਡਲ ਆਪਣੇ ਸਮੇਂ 'ਚ 200 ਤੋਂ ਵੱਧ ਪੰਜਾਬੀ ਗਾਣਿਆਂ 'ਚ ਨਜ਼ਰ ਆਈ ਸੀ। ਕੀ ਤੁਸੀਂ ਪਛਾਣਿਆ? ਜੇ ਨਹੀਂ ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਕੌਣ ਹੈ।
Download ABP Live App and Watch All Latest Videos
View In Appਇਹ ਪੰਜਾਬੀ ਮਾਡਲ ਕੋਈ ਹੋਰ ਨਹੀਂ, ਬਲਕਿ ਹਰ ਕਿਸੇ ਦੀ ਮਨਪਸੰਦ ਕਮਲ ਖੰਗੂੜਾ ਹੈ। ਕਮਲਦੀਪ ਕੌਰ ਖੰਗੂੜਾ ਨੂੰ ਤੁਸੀਂ ਪੁਰਾਣੇ ਪੰਜਾਬੀ ਗਾਣਿਆਂ `ਚ ਕਾਫ਼ੀ ਦੇਖਿਆ ਹੋਵੇਗਾ। ਇੱਕ ਸਮਾਂ ਸੀ ਜਦੋਂ ਇਹ ਮਾਡਲ ਪੰਜਾਬੀ ਇੰਡਸਟਰੀ ਤੇ ਰਾਜ ਕਰਦੀ ਸੀ।
ਖੰਗੂੜਾ ਨੇ ਆਪਣੀ ਖੂਬਸੂਰਤੀ ਤੇ ਟੈਲੇਂਟ ਨਾਲ ਲੱਖਾਂ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਸੀ। ਇਹ ਗੱਲ ਨਹੀਂ ਕਿ ਅੱਜ ਇਨ੍ਹਾਂ ਲਈ ਲੋਕਾਂ ਦੀ ਦੀਵਾਨਗੀ ਘਟ ਗਈ ਹੈ। ਕਮਲਦੀਪ ਦੀ ਖੂਬਸੂਰਤੀ ਦਾ ਜਾਦੂ ਅੱਜ ਵੀ ਬਰਕਰਾਰ ਹੈ।
ਕਮਲ ਖੰਗੂੜਾ ਦਾ ਜਨਮ 17 ਦਸੰਬਰ ਨੂੰ ਪਟਿਆਲਾ `ਚ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਮਾਡਲਿੰਗ ਤੇ ਐਕਟਿੰਗ ਦਾ ਸ਼ੌਕ ਰਿਹਾ ਹੈ। 2008 `ਚ ਉਸ ਦੇ ਸਿਰ ਤੇ ਮਿਸ ਪਟਿਆਲਾ ਦਾ ਤਾਜ ਸਜਿਆ। ਇਸ ਦੇ ਨਾਲ ਨਾਲ ਉਹ 200 ਤੋਂ ਵੱਧ ਪੰਜਾਬੀ ਗਾਣਿਆਂ `ਚ ਮਾਡਲਿੰਗ ਕਰਦੀ ਨਜ਼ਰ ਆਈ ਹੈ। ਛੁੱਟੀਆਂ, ਵਿਆਹ ਕਰਤਾ, ਹਿੱਕ ਠੋਕ ਕੇ ਤੇ ਹੋਰ ਕਈ ਗੀਤ ਉਨ੍ਹਾਂ ਦੇ ਯਾਦਗਾਰੀ ਗਾਣੇ ਹਨ।
ਕਮਲਦੀਪ ਬੇਹੱਦ ਖੂਬਸੂਰਤ ਹੈ। ਖਾਸ ਕਰਕੇ ਉਨ੍ਹਾਂ ਦੀਆਂ ਕਾਤਲ ਅੱਖਾਂ ਸਭ ਨੂੰ ਦੀਵਾਨਾ ਬਣਾਉਂਦੀਆਂ ਹਨ। ਕਮਲਦੀਪ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਨ੍ਹਾਂ ਦੀ ਸ਼ਕਲ ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨਾਲ ਕਾਫ਼ੀ ਮਿਲਦੀ ਹੈ। ਉਨ੍ਹਾਂ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ।
ਕਮਲਦੀਪ ਦੇ ਪਰਿਵਾਰ `ਚ ਉਨ੍ਹਾਂ ਦੇ ਮਾਤਾ ਪਿਤਾ ਤੇ ਦੋ ਭਰਾ ਹਨ। ਕਮਲਦੀਪ ਦੀ ਆਪਣੀ ਮੰਮੀ ਨਾਲ ਬਹੁਤ ਖਾਸ ਬਾਂਡਿੰਗ ਹੈ। ਉਹ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਅਕਸਰ ਆਪਣੀ ਮੰਮੀ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਕਮਲਦੀਪ ਆਪਣੇ ਕਰੀਅਰ ਦੀ ਚੋਟੀ ਤੇ ਸੀ। ਜਦੋਂ ਉਨ੍ਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਲਿਆ। ਦਸ ਦਈਏ ਕਿ ਕਮਲਦੀਪ ਨੇ ਵਿੱਕੀ ਸ਼ੇਰਗਿੱਲ ਨਾਲ 19 ਅਕਤੂਬਰ 2014 `ਚ ਵਿਆਹ ਕੀਤਾ ਸੀ। ਇਸ ਤੋਂ ਬਾਅਦ ਉਹ ਕੈਨੇਡਾ `ਚ ਸੈਟਲ ਹੋ ਗਈ।
ਕਮਲਦੀਪ ਅੱਜ ਵੀ ਪੰਜਾਬੀ ਇੰਡਸਟਰੀ `ਚ ਮਾਡਲ ਤੇ ਸਿੰਗਰ ਵਜੋਂ ਸਰਗਰਮ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਵੀ ਡਾਇਰੈਕਟ ਕੀਤੇ ਹਨ। ਉਹ ਕਈ ਨਵੇਂ ਗੀਤਾਂ `ਚ ਮਾਡਲ ਦੇ ਰੂਪ `ਚ ਨਜ਼ਰ ਆ ਚੁੱਕੀ ਹੈ।