ਦਿਲਜੀਤ ਦੋਸਾਂਝ ਤੋਂ ਗਿੱਪੀ ਗਰੇਵਾਲ ਘਿਰ ਚੁੱਕੇ ਵਿਵਾਦਾਂ 'ਚ, ਕਿਸੇ 'ਤੇ ਗਾਣਾ ਕਾਪੀ ਕਰਨ ਤਾਂ ਕਿਸੇ 'ਤੇ ਐਵਾਰਡ ਖਰੀਦਣ ਦੇ ਲੱਗੇ ਇਲਜ਼ਾਮ
ਬੱਬੂ ਮਾਨ ਪੰਜਾਬ ਦਾ 'ਮਾਣ ਹਨ'। ਪਰ ਬੱਬੂ ਮਾਨ ਦਾ ਨਾਮ ਜਿਨ੍ਹਾਂ ਵੱਡਾ ਹੈ, ਉਨ੍ਹਾਂ ਹੀ ਉਨ੍ਹਾਂ ਦੀ ਜ਼ਿੰਦਗੀ ਵਿਵਾਦਾਂ 'ਚ ਰਹੀ ਹੈ। ਬੱਬੂ ਮਾਨ 'ਤੇ ਕਿਸੇ ਸਮੇਂ ਪੰਜਾਬ 'ਚ ਗੰਨ ਕਲਚਰ ਵਾਲੇ ਗੀਤ ਸ਼ੁਰੂ ਕਰਨ ਦਾ ਇਲਜ਼ਾਮ ਲੱਗਿਆ ਸੀ। ਇਹ ਸਿਲਸਿਲਾ 'ਕਬਜ਼ਾ' ਗਾਣੇ ਤੋਂ ਸ਼ੁਰੂ ਹੋਇਆ ਸੀ। ਬੱਬੂ ਮਾਨ ਨੇ ਗੰਨ ਕਲਚਰ ਦਾ ਟਰੈਂਡ ਅਜਿਹਾ ਸ਼ੁਰੂ ਕੀਤਾ ਕਿ ਉਹ ਅੱਜ ਤੱਕ ਚੱਲ ਰਿਹਾ ਹੈ।
Download ABP Live App and Watch All Latest Videos
View In Appਇਸ ਦੇ ਨਾਲ ਨਾਲ ਗਾਇਕ 'ਤੇ ਇੱਕ ਐਵਰਡ ਫੰਕਸ਼ਨ 'ਚ ਐਵਾਰਡ ਖਰੀਦਣ ਦੇ ਇਲਜ਼ਾਮ ਵੀ ਲੱਗ ਚੁੱਕੇ ਹਨ। ਇਹ ਇਲਜ਼ਾਮ ਕਿਸੇ ਹੋਰ ਨੇ ਨਹੀਂ ਸਗੋਂ ਗੈਰੀ ਸੰਧੂ ਨੇ ਲਾਇਆ ਸੀ। ਹਾਲਾਂਕਿ ਬਾਅਦ 'ਚ ਗੈਰੀ ਦੀ ਕਾਫੀ ਆਲੋਚਨਾ ਹੋਈ ਸੀ।
ਗਾਇਕਾ ਰਣਜੀਤ ਬਾਵਾ ਨੂੰ ਆਪਣੀ ਸਾਫ ਸੁਥਰੀ ਗਾਇਕੀ ਦੇ ਲਈ ਜਾਣਿਆ ਜਾਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਰਣਜੀਤ ਬਾਵਾ ਦਾ ਨਾਂ ਵੀ ਵਿਵਾਦਾਂ 'ਚ ਫਸ ਚੁੱਕਿਆ ਹੈ।
ਉਸ ;ਤੇ ਗਾਣਾ ਕਾਪੀ ਕਰਨ ਦਾ ਦੋਸ਼ ਲੱਗਿਆ ਸੀ। ਜਾਣਕਾਰੀ ਮੁਤਾਬਕ ਪ੍ਰੀਤ ਹਰਪਾਲ ਨੇ ਬਾਵਾ 'ਤੇ ਇਲਜ਼ਾਮ ਲਗਾਇਆ ਸੀ ਕਿ ਉਸ ਨੇ ਹਰਪਾਲ ਦਾ ਗਾਣਾ ਬਿਨਾਂ ਉਸ ਦੀ ਇਜਾਜ਼ਤ ਦੇ ਗਾਇਆ ਹੈ।
ਪਰਮੀਸ਼ ਵਰਮਾ ਇੱਕ ਵਾਰ ਸ਼ੋਅ ਤੋਂ ਪਰਤ ਰਿਹਾ ਸੀ ਤਾਂ ਕਿਸੇ ਗੈਂਗਸਟਰ ਨੇ ਉਸ 'ਤੇ ਜਾਨਲੇਵਾ ਹਮਲਾ ਕਰ ਦਿੱਤਾ ਸੀ। ਕਿਸਮਤ ਨਾਲ ਪਰਮੀਸ਼ ਬਚ ਗਿਆ ਸੀ।
ਇਸ ਹਮਲੇ ਤੋਂ ਪਹਿਲਾਂ ਪਰਮੀਸ਼ ਦੀ ਉਸ ਦੇ ਹਮਲਾਵਰ ਗੁਰਜੰਟ ਸਿੰਘ ਨਾਲ ਕਾਫੀ ਬਹਿਸ ਹੋਈ ਸੀ, ਜੋ ਕਿ ਕਾਫੀ ਜ਼ਿਆਦਾ ਚਰਚਾ ਵਿੱਚ ਰਹੀ ਸੀ।
ਗਾਇਕੀ ਹੋਵੇ ਜਾਂ ਐਕਟਿੰਗ ਗਿੱਪੀ ਨੇ ਹਰ ਫੀਲਡ 'ਚ ਧਮਾਲਾਂ ਪਾਈਆਂ ਹਨ। ਗਿੱਪੀ ਦੀ ਫਿਲਮ 'ਕੈਰੀ ਆਨ ਜੱਟਾ 3' ਜਲਦ ਰਿਲੀਜ਼ ਹੋਣ ਵਾਲੀ ਹੈ। ਗਿੱਪੀ ਦਾ ਨਾਂ ਉਦੋਂ ਵਿਵਾਦਾਂ 'ਚ ਘਿਰ ਗਿਆ ਸੀ, ਜਦੋਂ ਉਸ ਦਾ ਗਾਣਾ 'ਜ਼ਾਲਮ' ਰਿਲੀਜ਼ ਹੋਇਆ ਸੀ।
ਗਿੱਪੀ 'ਤੇ ਇਲਜ਼ਾਮ ਲੱਗਿਆ ਸੀ ਕਿ ਉਸ ਨੇ ਆਪਣੇ ਗਾਣੇ 'ਚ ਅੱਤਵਾਦ ਨੂੰ 'ਗਲੋਰੀਫਾਈ' ਯਾਨਿ ਪ੍ਰਮੋਟ ਕੀਤਾ ਹੈ। ਗਿੱਪੀ ਨੇ ਉਦੋਂ ਆਪਣਾ ਬਚਾਅ ਕਰਦਿਆਂ ਕਿਹਾ ਸੀ ਕਿ ਹਾਲੇ ਤੱਕ ਗਾਣੇ ਨੂੰ ਸੈਂਸਰ ਬੋਰਡ ਤੋਂ ਹਰੀ ਝੰਡੀ ਨਹੀਂ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀਡੀਓ ਅਪਲੋਡ ਨਹੀਂ ਕੀਤਾ ਸੀ।
ਦਿਲਜੀਤ ਦੋਸਾਂਝ ਆਪਣੀਆਂ ਫਿਲਮਾਂ ਤੇ ਗਾਣਿਆਂ ਤੋਂ ਇਲਾਵਾ ਆਪਣੇ ਲਾਈਵ ਪਰਫਾਰਮੈਂਸ ਲਈ ਮਸ਼ਹੂਰ ਹਨ। ਪਰ ਸਟੇਜ ਪਰਫਾਰਮੈਂਸ ਦੌਰਾਨ ਜਦੋਂ ਦਿਲਜੀਤ ਹਨੀ ਸਿੰਘ ਨਾਲ ਪਰਫਾਰਮ ਕਰ ਰਹੇ ਸੀ, ਤਾਂ ਉੇਹ ਸਟੇਜ ਤੋਂ ਡਿੱਗ ਗਏ ਸੀ।
ਹਾਲਾਂਕਿ ਉਹ ਖੁਦ ਨੂੰ ਜਲਦੀ ਸੰਭਾਲਣ 'ਚ ਕਾਮਯਾਬ ਰਹੇ, ਪਰ ਉਨ੍ਹਾਂ ਦਾ ਵੀਡੀਓ ਵਾਇਰਲ ਹੋ ਗਿਆ ਸੀ। ਉਹ ਇਸ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕਰ ਇਸ ਦਾ ਜਵਾਬ ਵੀ ਦਿੱਤਾ ਸੀ, ਪਰ ਦਿਲਜੀਤ ਦੀ ਇਸ ਹਰਕਤ ਨਾਲ ਉਨ੍ਹਾਂ ਦੇ ਫੈਨਜ਼ ਨਾਰਾਜ਼ ਹੋ ਗਏ ਸੀ।