Rekha: ਬਾਲੀਵੁੱਡ ਅਦਾਕਾਰਾ ਰੇਖਾ 67 ਦੀ ਉਮਰ 'ਚ ਕਿਵੇਂ ਦਿਖਦੀ ਹੈ ਇੰਨੀਂ ਜਵਾਨ, ਇਹ ਹੈ ਫਿੱਟਨੈੱਸ ਦਾ ਰਾਜ਼
ਰੇਖਾ ਦੀ ਫਿਟਨੈੱਸ ਦਾ ਰਾਜ਼ ਉਨ੍ਹਾਂ ਦਾ ਵਰਕਆਊਟ ਹੈ। ਹਰ ਰੋਜ਼ ਸਵੇਰੇ ਉੱਠਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ 10 ਤੋਂ 15 ਮਿੰਟ ਤੱਕ ਕਸਰਤ ਅਤੇ ਮੈਡੀਟੇਸ਼ਨ ਕਰਦੀ ਹੈ। ਉਹ ਫਿੱਟ ਰਹਿਣ ਲਈ ਜਿਮ ਨਹੀਂ ਜਾਂਦੀ, ਸਗੋਂ ਡਾਂਸ ਅਤੇ ਗਾਰਡਨਿੰਗ ਰਾਹੀਂ ਵਰਕਆਊਟ ਕਰਦੀ ਹੈ।
Download ABP Live App and Watch All Latest Videos
View In Appਰੇਖਾ ਪੂਰੀ 8 ਘੰਟੇ ਦੀ ਨੀਂਦ ਲੈਣਾ ਯਕੀਨੀ ਬਣਾਉਂਦੀ ਹੈ ਅਤੇ ਆਪਣੀ ਸਵੇਰ ਦੀ ਸ਼ੁਰੂਆਤ ਵੀ ਜਲਦੀ ਕਰਦੀ ਹੈ। ਰਾਤ ਨੂੰ ਜਲਦੀ ਸੌਣਾ ਅਤੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਉਨ੍ਹਾਂ ਦੀ ਸਿਹਤਮੰਦ ਚਮੜੀ ਅਤੇ ਸਰੀਰ ਦਾ ਰਾਜ਼ ਹੈ।
ਚਮਕਦਾਰ ਸਕਿਨ ਲਈ, ਰੇਖਾ ਦਿਨ ਭਰ ਵਿਚ ਘੱਟੋ-ਘੱਟ 12 ਗਲਾਸ ਪਾਣੀ ਪੀਂਦੀ ਹੈ, ਤਾਂ ਜੋ ਉਨ੍ਹਾਂ ਦਾ ਸਰੀਰ ਅਤੇ ਚਮੜੀ ਹਾਈਡਰੇਟ ਹੋਣ ਦੇ ਨਾਲ-ਨਾਲ ਡੀਟੌਕਸ ਵੀ ਰਹੇ।
ਰੇਖਾ ਫਾਸਟ ਫੂਡ ਅਤੇ ਜੰਕ ਫੂਡ ਤੋਂ ਦੂਰੀ ਬਣਾ ਕੇ ਰੱਖਦੀ ਹੈ।ਉਹ ਆਪਣੀ ਡਾਈਟ ਵਿੱਚ ਦੁੱਧ ਤੋਂ ਬਣੇ ਪਦਾਰਥ ਅਤੇ ਹਰੀਆਂ ਸਬਜ਼ੀਆਂ ਨੂੰ ਸ਼ਾਮਲ ਕਰਦੀ ਹੈ। ਉਨ੍ਹਾਂ ਨੂੰ ਚੌਲ ਖਾਣਾ ਪਸੰਦ ਨਹੀਂ, ਉਹ ਰੋਟੀ ਖਾਂਦੀ ਹੈ।
ਉਹ ਆਪਣੀ ਸਕਿਨ ਦੀ ਕਲੰਿਿਜ਼ੰਗ ਕਰਾਉਂਦੀ ਹੈ। ਇਸ ਦੇ ਨਾਲ ਨਾਲ ਉਹ ਸਕਿਨ ਦੀ ਟੋਨਿੰਗ ਵੀ ਕਰਾਉਂਦੀ ਹੈ। ਇਸ ਤੋਂ ਇਲਾਵਾ ਉਹ ਅਰੋਮਾਥੈਰਪੀ ਤੇ ਸਪਾ ਰਾਹੀਂ ਵੀ ਸਕਿਨ ਨੂੰ ਟੋਨਡ ਰੱਖਦੀ ਹੈ।
ਰੇਖਾ ਦੀ ਡਾਈਟ 'ਚ ਦਹੀ ਜ਼ਰੂਰ ਸ਼ਾਮਲ ਹੈ। ਉਹ ਕਦੇ ਵੀ ਮੌਸਮੀ ਫਲਾਂ ਤੋਂ ਪਰਹੇਜ਼ ਨਹੀਂ ਕਰਦੀ।ਰੇਖਾ ਸ਼ਾਮ 7:30 ਵਜੇ ਤੋਂ ਪਹਿਲਾਂ ਡਿਨਰ ਕਰਦੀ ਹੈ।ਇਸ ਤੋਂ ਬਾਅਦ ਉਹ ਕੁਝ ਵੀ ਖਾਣਾ ਪਸੰਦ ਨਹੀਂ ਕਰਦੀ।
ਵਾਲਾਂ ਦੀ ਸੁੰਦਰਤਾ ਬਣਾਈ ਰੱਖਣ ਲਈ ਉਹ ਸ਼ਹਿਦ, ਦਹੀਂ ਅਤੇ ਅੰਡੇ ਦਾ ਪੈਕ ਆਪਣੇ ਵਾਲਾਂ 'ਤੇ ਲਗਾਉਂਦੀ ਹੈ।ਹਫ਼ਤੇ 'ਚ ਚਾਰ ਵਾਰ ਵਾਲਾਂ 'ਤੇ ਪੈਕ ਲਗਾਉਂਦੀ ਹੈ।