John Abhrahm ਤੋਂ Nora Fatehi ਤੱਕ ਇਹ Celebs ਹਾਲ ਹੀ 'ਚ ਹੋਏ ਕੋਰੋਨਾ ਦਾ ਸ਼ਿਕਾਰ
Bollywood Celebs Covid Positive: ਕੋਰੋਨਾ ਮਹਾਮਾਰੀ ਦਾ ਕਹਿਰ ਦੇਸ਼ ਭਰ 'ਚ ਛਾਇਆ ਹੋਇਆ ਹੈ। ਰੋਜ਼ਾਨਾ ਲੱਖਾਂ ਲੋਕ ਇਸ ਵਾਇਰਸ ਦੀ ਲਪੇਟ ‘ਚ ਆ ਰਹੇ ਹਨ। ਬੀਤੇ ਕੁਝ ਦਿਨਾਂ ‘ਚ ਕਈ ਸੈਲੇਬਸ (Celebs) ਵੀ ਇਸ ਵਾਇਰਸ ਦਾ ਸ਼ਿਕਾਰ ਬਣ ਚੁੱਕੇ ਹਨ। ਇਨ੍ਹਾਂ ਸੈਲੈਬਸ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਆਪਣੇ ਕੋਰੋਨਾ ਪੌਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ । ਇਸ ਲਿਸਟ ‘ਚ ਪ੍ਰੇਮ ਚੋਪੜਾ (Prem Chopra) ਤੋਂ ਲੈ ਕੇ ਜੌਹਨ ਅਬਰਾਹਮ (John Abhrahm) ਕਈ ਸੈਲੀਬ੍ਰਿਟੀਜ਼ ਸ਼ਾਮਲ ਹਨ। ਫੋਟੋਆਂ---ਸੋਸ਼ਲ ਮੀਡੀਆ
Download ABP Live App and Watch All Latest Videos
View In Appਐਕਟ੍ਰੈੱਸ ਸਵਰਾ ਭਾਸਕਰ (Swara Bhaskar ) ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ‘ਚ ਵੀ ਕੋਰੋਨਾ ਰਿਪੋਰਟ ਪੌਜ਼ੇਟਿਵ ਪਾਈ ਗਈ ਹੈ। ਸਵਰਾ ਨੇ 5 ਜਨਵਰੀ ਨੂੰ ਪੋਸਟ ਸ਼ੇਅਰ ਕਰਕੇ ਫੈਨਜ਼ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ। ਉਹ ਤੇ ਉਨ੍ਹਾਂ ਦਾ ਪਰਿਵਾਰ ਇਸ ਸਮੇਂ ਘਰ ‘ਚ ਹੀ ਏਕਾਂਤਵਾਸ ਹਨ।
ਕ੍ਰਿਸਮਸ ਸੈਲੀਬ੍ਰੇਟ ਕਰਕੇ ਆਏ ਅਰਜੁਨ ਕਪੂਰ (Arjun Kapoor) ਤੇ ਉਨ੍ਹਾਂ ਦੀ ਭੈਣ ਅੰਸ਼ੁਲਾ ਦੀ ਵੀ ਕੋਰੋਨਾ ਰਿਪੋਰਟ ਪੌਜ਼ੇਟਿਵ ਪਾਈ ਗਈ ਸੀ।
ਦਿੱਗਜ ਐਕਟਰ ਪ੍ਰੇਮ ਚੋਪੜਾ ਤੇ ਉਨ੍ਹਾਂ ਦੀ ਪਤਨੀ ਉਮਾ ਚੋਪੜਾ ਕੋਰੋਨਾ ਪੌਜ਼ੇਟਿਵ ਹੋ ਗਏ ਹਨ ਜਿਸ ਦੇ ਬਾਅਦ ਦੋਨਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਦੋਨਾਂ ਦੀ ਸਿਹਤ ਹੁਣ ਬਿਹਤਰ ਹੈ ਤੇ ਉਨ੍ਹਾਂ ਨੂੰ ਡਿਸਚਾਰਜ ਕੀਤਾ ਜਾ ਚੁੱਕਿਆ ਹੈ।
ਦਸੰਬਰ ਦੇ ਆਖਰੀ ਹਫਤੇ ‘ਚ ਨੋਰਾ ਫਤੇਹੀ (Nora Fatehi) ਕੋਰੋਨਾ ਪੌਜ਼ੇਟਿਵ ਹੋ ਗਈ ਸੀ। ਆਪਣੀ ਸਿਹਤ ਅਪਡੇਟ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਸੀ ਕਿ ਉਹ ਕੋਰੋਨਾ ਪੌਜ਼ੇਟਿਵ ਹੋ ਗਈ ਹੈ ਹਾਲਾਂਕਿ ਇਸ ਹੁਣ ਨੋਰਾ ਇਸ ਵਾਇਰਸ ਨੂੰ ਮਾਤ ਦੇ ਚੁੱਕੀ ਹੈ।
ਬਾਲੀਵੁੱਡ ਐਕਟਰ ਜੌਹਨ ਅਬਰਾਹਮ (John Abhrahm) ਇਸ ਵਾਇਰਸ ਦੀ ਲਪੇਟ ‘ਚ ਆ ਗਏ ਸਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰਕੇ ਆਪਣੇ ਕੋਰੋਨਾ ਪੌਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ। ਜੌਹਨ ਤੇ ਉਨ੍ਹਾਂ ਦੀ ਪਤਨੀ ਘਰ ‘ਚ ਹੀ ਕੁਆਰੰਟੀਨ ਹਨ।
ਫਿਲਮਮੇਕਰ ਏਕਤਾ ਕਪੂਰ (Ekta Kapoor) ਵੀ ਕੋਰੋਨਾ ਦੀ ਲਪੇਟ ‘ਚ ਆ ਚੁੱਕੀ ਹੈ, ਉਨ੍ਹਾਂ ਨੇ ਹਾਲ ਹੀ ‘ਚ ਸਟੇਟਮੈਂਟ ਸ਼ੇਅਰ ਕਰਕੇ ਆਪਣੇ ਕੋਰੋਨਾ ਪੌਜ਼ੇਟਿਵ ਹੋਣ ਦੀ ਜਾਣਕਾਰੀ ਦਿੱਤੀ ਸੀ ਤੇ ਆਪਣੇ ਸੰਪਰਕ ‘ਚ ਆਏ ਲੋਕਾਂ ਨੂੰ ਟੈਸਟ ਕਰਾਉਣ ਲਈ ਕਿਹਾ ਸੀ।