ਸੰਨੀ ਦਿਓਲ ਦੀ 'ਗਦਰ 2' ਨੇ ਦੁਨੀਆ ਭਰ 'ਚ ਮਚਾਇਆ ਗਦਰ, ਫਿਲਮ ਦੀ ਕਮਾਈ 500 ਕਰੋੜ ਤੋਂ ਹੋਈ ਪਾਰ
ਸੰਨੀ ਦਿਓਲ ਦੀ ਫਿਲਮ 'ਗਦਰ 2' ਸਿਰਫ ਭਾਰਤ 'ਚ ਹੀ ਨਹੀਂ, ਬਲਕਿ ਪੂਰੀ ਦੁਨੀਆ 'ਚ ਧਮਾਲਾਂ ਪਾ ਰਹੀ ਹੈ। ਹਰ ਕੋਈ ਇਸ ਫਿਲਮ ਨੂੰ ਦੇਖਣ ਦੀ ਯੋਜਨਾ ਬਣਾ ਰਿਹਾ ਹੈ। ਤਾਰਾ ਸਿੰਘ ਨੂੰ ਪੂਰੀ ਦੁਨੀਆ 'ਚ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਾਰਨ ਉਨ੍ਹਾਂ ਦੀ ਹਰ ਪਾਸੇ ਚਰਚਾ ਹੈ।
Download ABP Live App and Watch All Latest Videos
View In Appਤਾਰਾ ਸਿੰਘ ਅਤੇ ਸਕੀਨਾ ਦੀ ਕਹਾਣੀ ਨੇ ਦੁਨੀਆ ਭਰ ਵਿੱਚ ਕਰੋੜਾਂ ਦਾ ਕਾਰੋਬਾਰ ਕੀਤਾ ਹੈ। 'ਗਦਰ 2' ਦਾ ਦੁਨੀਆ ਭਰ ਦਾ ਕਲੈਕਸ਼ਨ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਇਹ ਫਿਲਮ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।
'ਗਦਰ 2' ਨੂੰ ਰਿਲੀਜ਼ ਹੋਏ ਦੋ ਹਫ਼ਤਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਫਿਲਮ ਆਪਣੀ ਰਿਲੀਜ਼ ਦੇ ਤਿੰਨ ਹਫਤੇ ਪੂਰੇ ਕਰਨ ਵਾਲੀ ਹੈ ਅਤੇ ਹੁਣ ਤੱਕ ਇਸ ਨੇ ਬਾਕਸ ਆਫਿਸ 'ਤੇ ਆਪਣੀ ਪਕੜ ਬਣਾਈ ਹੋਈ ਹੈ। ਅੱਜ ਅਸੀਂ ਤੁਹਾਨੂੰ ਫਿਲਮ ਦੇ ਵਰਲਡਵਾਈਡ ਕਲੈਕਸ਼ਨ ਬਾਰੇ ਦੱਸਦੇ ਹਾਂ।
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਮੁਤਾਬਕ ਗਦਰ 2 ਨੇ ਦੁਨੀਆ ਭਰ 'ਚ 500 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੇ 525.14 ਕਰੋੜ ਦਾ ਕਾਰੋਬਾਰ ਕੀਤਾ ਹੈ। ਇਹ ਕਲੈਕਸ਼ਨ ਜਲਦੀ ਹੀ 600 ਕਰੋੜ ਵੀ ਹੋ ਸਕਦਾ ਹੈ।
'ਗਦਰ 2' ਨੂੰ ਰਿਲੀਜ਼ ਹੋਏ 13 ਦਿਨ ਹੋ ਚੁੱਕੇ ਹਨ। 'ਗਦਰ 2' ਨੇ 13 ਦਿਨਾਂ 'ਚ ਭਾਰਤ 'ਚ 411.10 ਕਰੋੜ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ 'ਗਦਰ 2' ਦਾ ਟੀਚਾ 500 ਕਰੋੜ ਹੈ, ਜਿਸ ਨੂੰ ਵੀਕੈਂਡ ਤੱਕ ਪੂਰਾ ਕੀਤਾ ਜਾ ਸਕਦਾ ਹੈ। ਹਾਲਾਂਕਿ, ਹੁਣ ਭਾਰਤ ਵਿੱਚ ਗਦਰ 2 ਦੀ ਰਫ਼ਤਾਰ ਥੋੜ੍ਹੀ ਹੌਲੀ ਹੋ ਗਈ ਹੈ।
ਗਦਰ 2' ਦੀ ਗੱਲ ਕਰੀਏ ਤਾਂ ਇਹ 2001 ਦੀ ਫਿਲਮ ਦਾ ਸੀਕਵਲ ਹੈ। ਇਸ ਦੇ ਸੀਕਵਲ 'ਚ ਸਿਰਫ ਗਦਰ ਦੀ ਸਟਾਰਕਾਸਟ ਨਜ਼ਰ ਆਈ ਹੈ। ਸੰਨੀ ਦਿਓਲ, ਅਮੀਸ਼ਾ ਪਟੇਲ ਅਤੇ ਉਤਕਰਸ਼ ਸ਼ਰਮਾ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਚੁੱਕੇ ਹਨ।
ਇਸ ਦੇ ਨਾਲ ਹੀ ਫਿਲਮ 'ਚ ਮਨੀਸ਼ ਵਾਧਵਾ ਨੇ ਵਿਲਨ ਦੀ ਭੂਮਿਕਾ ਨਿਭਾਈ ਹੈ। ਫਿਲਮ ਦਾ ਨਿਰਦੇਸ਼ਨ ਅਨਿਲ ਸ਼ਰਮਾ ਨੇ ਕੀਤਾ ਹੈ। 'ਗਦਰ 2' ਦੀ ਸਫਲਤਾ ਤੋਂ ਬਾਅਦ ਹੁਣ 'ਗਦਰ 3' ਦੀਆਂ ਖਬਰਾਂ ਆ ਰਹੀਆਂ ਹਨ। ਹਾਲਾਂਕਿ ਸੰਨੀ ਦਿਓਲ ਨੇ ਇਸ ਖਬਰ ਦਾ ਖੰਡਨ ਕੀਤਾ ਹੈ।