Jassie Gill: ਪੰਜਾਬੀ ਗਾਇਕ ਜੱਸੀ ਗਿੱਲ ਦੀ ਪਤਨੀ ਹੈ ਬੇਹੱਦ ਖੂਬਸੂਰਤ, ਦੇਖੋ ਗਾਇਕ ਦੇ ਪਰਿਵਾਰ ਦੀਆਂ ਖੂਬਸੂਰਤ ਤਸਵੀਰਾਂ
ਪੰਜਾਬੀ ਗਾਇਕ ਜੱਸੀ ਗਿੱਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਗਾਇਕ ਨੇ ਮੇਹਨਤ ਤੇ ਲਗਨ ਨਾਲ ਇਸ ਮੁਕਾਮ ਨੂੰ ਹਾਸਲ ਕੀਤਾ ਹੈ।
Download ABP Live App and Watch All Latest Videos
View In Appਅੱਜ ਅਸੀਂ ਤੁਹਾਨੂੰ ਜੱਸੀ ਗਿੱਲ ਦੀਆਂ ਖੂਬਸੂਰਤ ਫੈਮਿਲੀ ਫੋਟੋਜ਼ ਦਿਖਾਉਣ ਜਾ ਰਹੇ ਹਾਂ, ਜਿਨ੍ਹਾਂ ਨੂੰ ਦੇਖ ਤੁਹਾਡਾ ਦਿਲ ਖੁਸ਼ ਹੋ ਜਾਵੇਗਾ।
ਜੱਸੀ ਗਿੱਲ ਦਾ ਅਸਲੀ ਨਾਂ ਜਸਦੀਪ ਸਿੰਘ ਗਿੱਲ ਹੈ। ਉਸ ਦਾ ਜਨਮ 26 ਨਵੰਬਰ 1988 ਨੂੰ ਖੰਨਾ ਦੇ ਪਿੰਡ ਜੰਡਾਲੀ ਵਿਖੇ ਹੋਇਆ ਸੀ।
ਜੱਸੀ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2011 'ਚ ਕੀਤੀ ਸੀ। ਉਸ ਨੇ ਆਪਣੇ ਗਾਇਕੀ ਦੇ ਕਰੀਅਰ ਦੇ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਇਹੀ ਨਹੀਂ ਜੱਸੀ ਗਿੱਲ ਨੇ ਬਾਲੀਵੱੁਡ ਤੱਕ ਨਾਮ ਤੇ ਸ਼ੋਹਰਤ ਕਮਾਈ ਹੈ। ਉਹ ਕਈ ਹਿੰਦੀ ਫਿਲਮਾਂ 'ਚ ਨਜ਼ਰ ਆ ਚੁੱਕਿਆ ਹੈ।
ਗਿੱਲ ਦੀ ਫੈਮਿਲੀ ਬਾਰੇ ਗੱਲ ਕੀਤੀ ਜਾਏ ਤਾਂ ਉਸ ਦਾ ਵਿਆਹ 2016 'ਚ ਹੋਇਆ ਸੀ। ਲੋਕਾਂ ਨੂੰ ਜੱਸੀ ਗਿੱਲ ਦੀ ਪਤਨੀ ਬਾਰੇ ਸ਼ਾਇਦ ਹੀ ਪਤਾ ਹੋਵੇ। ਰਿਪੋਰਟਾਂ ਮੁਤਾਬਕ ਜੱਸੀ ਗਿੱਲ ਦੀ ਪਤਨੀ ਦਾ ਨਾਂ ਰੁਪਿੰਦਰ ਕੌਰ ਹੈ। ਦੋਵੇਂ ਕਾਲਜ ਤੋਂ ਇੱਕ ਦੂਜੇ ਨੂੰ ਪਿਆਰ ਕਰਦੇ ਸੀ। ਕਿਹਾ ਜਾਂਦਾ ਹੈ ਕਿ ਜੱਸੀ ਤੇ ਰੁਪਿੰਦਰ ਨੇ ਕਾਲਜ ਦੇ ਫਰਸਟ ਈਅਰ ਤੋਂ ਹੀ ਡੇਟ ਕਰਨਾ ਸ਼ੁਰੂ ਕਰ ਦਿੱਤਾ ਸੀ।
ਜੱਸੀ ਗਿੱਲ ਦੇ ਘਰ 2018 'ਚ ਧੀ ਰੂਜਸ ਕੌਰ ਨੇ ਜਨਮ ਲਿਆ। ਰੂਜਸ ਨਾਂ ਰੁਪਿੰਦਰ ਤੇ ਜੱਸੀ ਨੂੰ ਮਿਲਾ ਕੇ ਰੱਖਿਆ ਗਿਆ ਹੈ।
ਜੱਸੀ ਗਿੱਲ ਅਕਸਰ ਆਪਣੀ ਧੀ ਨਾਲ ਸੋਸ਼ਲ ਮੀਡੀਆ 'ਤੇ ਖੂਬਸੂਰਤ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਉਹ ਆਪਣੀ ਧੀ ਦੇ ਕਾਫੀ ਨੇੜੇ ਹਨ।
ਜੱਸੀ ਗਿੱਲ ਵੈਸੇ ਤਾਂ ਆਪਣੀ ਪਰਸਨਲ ਲਾਈਫ ਬਾਰੇ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ ਹਨ, ਪਰ ਉਨ੍ਹਾਂ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਤੇ ਧੀ ਕੈਨੇਡਾ 'ਚ ਰਹਿੰਦੇ ਹਨ। ਇਸ ਦੇ ਨਾਲ ਹੀ ਜੱਸੀ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੀ ਧੀ ਰੂਜਸ ਉਨ੍ਹਾਂ ਨੂੰ ਟੀਵੀ 'ਤੇ ਅਕਸਰ ਦੇਖਦੀ ਰਹਿੰਦੀ ਹੈ ਅਤੇ ਆਪਣੇ ਪਿਤਾ ਦੀ ਤਾਰੀਫ ਕਰਦੀ ਰਹਿੰਦੀ ਹੈ।
ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਜੱਸੀ ਗਿੱਲ ਸਲਮਾਨ ਖਾਨ ਦੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ 'ਚ ਸ਼ਹਿਨਾਜ਼ ਗਿੱਲ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।