ਧਰਮ ਲਈ ਐਕਟਿੰਗ ਛੱਡਣ ਵਾਲੀ Zaira Wasim ਨੇ ਕੀਤਾ ਹਿਜਾਬ ਦਾ ਸਮਰਥਨ, ਸੋਸ਼ਲ ਮੀਡੀਆ 'ਤੇ ਪਾਇਆ ਲੰਬਾ ਨੋਟ
Zaira Wasim Note: ਜੰਮੂ-ਕਸ਼ਮੀਰ ਦੇ ਸ਼੍ਰੀਨਗਰ ਦੀ ਰਹਿਣ ਵਾਲੀ ਜ਼ਾਇਰਾ ਵਸੀਮ (Zaira Wasim) ਨੂੰ ਕੌਣ ਨਹੀਂ ਜਾਣਦਾ। 'ਦੰਗਲ' ਗਰਲ ਵਜੋਂ ਜਾਣੀ ਜਾਂਦੀ ਜ਼ਾਇਰਾ ਨੇ ਐਕਟਿੰਗ ਛੱਡ ਦਿੱਤੀ ਹੈ। ਹੁਣ ਉਸ ਨੇ ਹਿਜਾਬ ਵਿਵਾਦ 'ਤੇ ਆਪਣੀ ਰਾਏ ਦਿੱਤੀ ਹੈ, ਜਿਸ ਕਾਰਨ ਉਹ ਚਰਚਾ 'ਚ ਹੈ। ਜਾਣੋ ਕੀ ਕਿਹਾ ਜ਼ਾਇਰਾ ਨੇ-
Download ABP Live App and Watch All Latest Videos
View In Appਜ਼ਾਇਰਾ ਵਸੀਮ ਨੇ ਹਿਜਾਬ ਦੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਇੱਕ ਲੰਮਾ-ਚੌੜਾ ਨੋਟ ਸਾਂਝਾ ਕੀਤਾ ਹੈ। ਇਸ ਨੋਟ 'ਚ ਜ਼ਾਇਰਾ ਵਸੀਮ ਨੇ ਲਿਖਿਆ ਕਿ ਇਸਲਾਮ 'ਚ ਹਿਜਾਬ ਸਿਰਫ ਵਿਕਲਪ ਨਹੀਂ ਹੈ ਸਗੋਂ ਇਹ ਇੱਕ ਜ਼ਿੰਮੇਵਾਰੀ ਹੈ। ਜਦੋਂ ਵੀ ਕੋਈ ਔਰਤ ਹਿਜਾਬ ਦੀ ਵਰਤੋਂ ਕਰਦੀ ਹੈ ਤਾਂ ਉਹ ਰੱਬ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਅ ਰਹੀ ਹੈ।
ਜ਼ਾਇਰਾ ਵਸੀਮ ਨੇ ਲਿਖਿਆ ਹੈ ਕਿ ਨਾ ਸਿਰਫ ਔਰਤਾਂ ਹਿਜਾਬ ਪਾ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਰਹੀਆਂ ਹਨ, ਸਗੋਂ ਉਹ ਉਨ੍ਹਾਂ ਦੇ ਰੱਬ ਪ੍ਰਤੀ ਪਿਆਰ ਨੂੰ ਦਰਸਾਉਂਦੀਆਂ ਹੈ। ਇਸ ਦੇ ਨਾਲ ਹੀ, ਇਹ ਸਪੱਸ਼ਟ ਹੋ ਜਾਂਦਾ ਹੈ ਕਿ ਉਸ ਨੇ ਆਪਣੇ ਆਪ ਨੂੰ ਆਪਣੇ ਰੱਬ ਨੂੰ ਸਮਰਪਿਤ ਕੀਤਾ ਹੈ।
ਜ਼ਾਇਰਾ ਵਸੀਮ ਨੇ ਆਪਣੇ ਸੋਸ਼ਲ ਮੀਡੀਆ ਨੋਟ ਵਿੱਚ ਅੱਗੇ ਲਿਖਿਆ ਕਿ ਮੈਂ ਵੀ ਇੱਕ ਔਰਤ ਹਾਂ। ਮੈਂ ਵੀ ਹਿਜਾਬ ਪਹਿਨਦੀ ਹਾਂ ਤੇ ਮੈਂ ਇਸ ਸਿਸਟਮ ਦਾ ਸਖ਼ਤ ਵਿਰੋਧ ਕਰਦੀ ਹਾਂ ਜਿਸ ਵਿੱਚ ਔਰਤਾਂ ਨੂੰ ਉਨ੍ਹਾਂ ਦੀਆਂ ਧਾਰਮਿਕ ਪਰੰਪਰਾਵਾਂ ਦੀ ਪਾਲਣਾ ਕਰਨ ਤੋਂ ਰੋਕਿਆ ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇੱਕ ਅਜਿਹੀ ਪ੍ਰਣਾਲੀ ਜਿਸ ਵਿੱਚ ਕਿਸੇ ਨੂੰ ਸਿੱਖਿਆ ਤੇ ਹਿਜਾਬ ਵਿੱਚੋਂ ਇੱਕ ਦੀ ਚੋਣ ਕਰਨੀ ਪੈਂਦੀ ਹੈ ਇੱਕ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ।
ਇੱਕ ਅਜਿਹੀ ਪ੍ਰਣਾਲੀ ਜਿਸ ਵਿੱਚ ਕਿਸੇ ਨੂੰ ਸਿੱਖਿਆ ਤੇ ਹਿਜਾਬ ਵਿੱਚੋਂ ਇੱਕ ਦੀ ਚੋਣ ਕਰਨੀ ਪੈਂਦੀ ਹੈ ਇੱਕ ਪੂਰੀ ਤਰ੍ਹਾਂ ਨਾਲ ਬੇਇਨਸਾਫ਼ੀ ਹੈ।
ਦਰਅਸਲ, ਕਰਨਾਟਕ ਦੇ ਉਡੁਪੀ ਜ਼ਿਲੇ ਤੋਂ ਸ਼ੁਰੂ ਹੋਇਆ ਇਹ ਵਿਵਾਦ ਹੁਣ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਸਿਆਸੀ ਬਿਆਨਬਾਜ਼ੀਆਂ ਨੇ ਇਸ ਨੂੰ ਹੋਰ ਹਵਾ ਦਿੱਤੀ ਹੈ।