ਹਿਮਾਂਸ਼ੀ ਖੁਰਾਣਾ ਤੋਂ ਪਰਮੀਸ਼ ਵਰਮਾ, ਲੋਕਾਂ ਨੂੰ ਜੂਆ ਖੇਡਣ ਲਈ ਉਕਸਾ ਰਹੇ ਕਲਾਕਾਰ, ਜੂਏ ਤੇ ਸੱਟੇ ਨਾਲ ਜੁੜੀਆਂ ਐਪਸ ਨੂੰ ਸ਼ਰੇਆਮ ਕਰ ਰਹੇ ਪ੍ਰਮੋਟ
ਸੈਲੀਬ੍ਰਿਟੀਜ਼ ਲਈ ਭਾਰਤੀਆਂ ਦੇ ਅੰਦਰ ਕਾਫੀ ਦੀਵਾਨਗੀ ਹੈ, ਇਨ੍ਹਾਂ ਦੀ ਇੱਕ ਝਲਕ ਪਾਉਣ ਲਈ ਲੋਕ ਤਰਸਦੇ ਹਨ। ਸੋਸ਼ਲ ਮੀਡੀਆ 'ਤੇ ਵੀ ਇਨ੍ਹਾਂ ਦੀ ਮਿਲੀਅਨਜ਼ ਦੇ ਵਿੱਚ ਫੈਨ ਫਾਲੋਇੰਗ ਹੁੰਦੀ ਹੈ। ਅਜਿਹੇ 'ਚ ਸੈਲੇਬ੍ਰਿਟੀਆਂ 'ਤੇ ਇਹ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਸਮਾਜ ਨੂੰ ਚੰਗੀ ਸੇਧ ਦੇਣ, ਨਾ ਕਿ ਉਨ੍ਹਾਂ ਨੂੰ ਕੁਰਾਹੇ ਪਾਉਣ। ਕਈ ਵਾਰ ਇਨ੍ਹਾਂ ਗੱਲਾਂ 'ਤੇ ਵਿਵਾਦ ਉੱਠਦੇ ਰਹੇ ਹਨ ਕਿ ਕਲਾਕਾਰ ਪੈਸਿਆਂ ਲਈ ਲੋਕਾਂ ਨੂੰ ਗਲਤ ਕੰਮਾਂ ਲਈ ਉਕਸਾਉਂਦੇ ਹਨ, ਜਿਵੇਂ ਕਿ ਬਾਲੀਵੁੱਡ ਕਲਾਕਾਰ ਸ਼ਾਹਰੁਖ ਖਾਨ ਤੇ ਅਜੇ ਦੇਵਗਨ 'ਤੇ ਉਂਗਲਾਂ ਉੱਠੀਆਂ ਸੀ ਕਿ ਉਨ੍ਹਾਂ ਨੇ ਪਾਨ ਮਸਾਲਾ ਦੀ ਐਡ ਕੀਤੀ ਹੈ।
Download ABP Live App and Watch All Latest Videos
View In Appਪਰ ਇੰਨੀਂ ਇੱਕ ਹੋਰ ਵੀ ਨਵਾਂ ਟਰੈਂਡ ਚੱਲ ਪਿਆ ਹੈ। ਪੰਜਾਬੀ ਕਲਾਕਾਰ ਵੀ ਲੋਕਾਂ ਨੂੰ ਜੂਆ ਖੇਡਣ ਲਈ ਉਕਸਾ ਰਹੇ ਹਨ। ਹਿਮਾਂਸ਼ੀ ਖੁਰਾਣਾ, ਪਰਮੀਸ਼ ਵਰਮਾ, ਕਰਨ ਔਜਲਾ ਸਮੇਤ ਕਈ ਦਿੱਗਜ ਕਲਾਕਾਰ ਹਨ, ਜੋ ਖੁਦ ਤਾਂ ਮੇਹਨਤ ਕਰਕੇ ਪੈਸੇ ਕਮਾ ਰਹੇ ਹਨ, ਪਰ ਆਪਣੇ ਫੈਨਜ਼ ਨੂੰ ਜੂਆ ਖੇਡਣ ਲਈ ਉਕਸਾਉਂਦੇ ਹਨ।
ਪੰਜਾਬੀ ਮਾਡਲ ਤੇ ਸਮਾਜ ਸੇਵੀ ਅਨਮੋਲ ਕਵਾਤਰਾ ਨੇ ਹੁਣ ਇਨ੍ਹਾਂ ਸੈਲੇਬ੍ਰਿਟੀਆਂ 'ਤੇ ਸਵਾਲ ਚੁੱਕੇ ਹਨ। ਅਨਮੋਲ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ
ਜਿਸ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਜਿਹੜੇ ਬਲੌਗਰਾਂ ਦੀ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਫੈਨ ਫਾਲੋਇੰਗ ਹੈ, ਉਹ ਜੂਏ ਦੀਆਂ ਐਪਸ ਦੀ ਪ੍ਰਮੋਸ਼ਨ ਕਰਕੇ ਲੋਕਾਂ ਨੂੰ ਜੂਆ ਖੇਡਣ ਲਈ ਉਕਸਾ ਰਹੇ ਹਨ।
ਕਰਨ ਔਜਲਾ ਨੂੰ ਅਕਸਰ ਸੋਸ਼ਲ ਮੀਡੀਆ 'ਤੇ 'ਸਟੇਕਸ' ਦੀ ਪ੍ਰਮੋਸ਼ਨ ਕਰਦੇ ਦੇਖਿਆ ਗਿਆ ਹੈ। ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਕਰਨ ਔਜਲਾ ਨੇ ਤਾਜ਼ਾ ਪੋਸਟ 'ਚ ਸਾਫ ਹੀ ਕਹਿ ਦਿੱਤਾ ਕਿ 'ਬਾਪੂ ਕਹਿੰਦਾ ਜ਼ਿੰਦਗੀ ਜੂਆ ਏ ਪੁੱਤਰ ਤੇ ਮੈਂ ਖੇਡਦਾ ਗਿਆ।'
ਪਰਮੀਸ਼ ਵਰਮਾ ਦਾ ਨਾਂ ਵੀ ਉਨ੍ਹਾਂ ਪੰਜਾਬੀ ਕਲਾਕਾਰਾਂ 'ਚ ਸ਼ਾਮਲ ਹੈ, ਜੋ ਸੋਸ਼ਲ ਮੀਡੀਆ ;ਤੇ ਲੋਕਾਂ ਨੂੰ ਜੂਆ ਤੇ ਸੱਟਾ ਖੇਡਣ ਲਈ ਪ੍ਰੇਰਿਤ ਕਰ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਸੀ, ਜਿਸ ਵਿੱਚ ਉਹ ਲੋਕਾਂ ਨੂੰ ਕਹਿੰਦੇ ਨਜ਼ਰ ਆ ਰਹੇ ਸੀ ਕਿ ਕਸੀਨੋ ਗੇਮਾਂ ਖੇਡ ਕੇ ਕਰੋੜਾਂ ਦੇ ਇਨਾਮ ਜਿੱਤੇ ਜਾ ਸਕਦੇ ਹਨ।
ਹਿਮਾਂਸ਼ੀ ਖੁਰਾਣਾ ਨੂੰ ਵੀ ਅਕਸਰ ਸੋਸ਼ਲ ਮੀਡੀਆ 'ਤੇ ਅਜਿਹੀਂ ਐਪਸ ਨੂੰ ਪ੍ਰਮੋਟ ਕਰਦੇ ਦੇਖਿਆ ਗਿਆ ਹੈ।
ਕਾਬਿਲੇਗ਼ੌਰ ਹੈ ਕਿ ਕਲਾਕਾਰਾਂ ਦੇ ਸੋਸ਼ਲ ਮੀਡੀਆ 'ਤੇ ਮਿਲੀਅਨ ਫੈਨਜ਼ ਹੁੰਦੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਨੌਜਵਾਨ ਸ਼ਾਮਲ ਹੁੰਦੇ ਹਨ, ਜੋ ਇਨ੍ਹਾਂ ਦੀਆ ਗੱਲਾਂ ਨੂੰ ਫਾਲੋ ਕਰਦੇ ਹਨ, ਅਜਿਹੇ 'ਚ ਇਨ੍ਹਾਂ ਕਲਾਕਾਰਾਂ ਦੀ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਕਿ ਉਹ ਸਮਾਜ ਨੂੰ ਚੰਗੀ ਸੇਧ ਦੇਣ ਨਾ ਕਿ ਲੋਕਾਂ ਨੂੰ ਕੁਰਾਹੇ ਪਾਉਣ।