Moosa Village Holi: 2 ਸਾਲਾਂ ਬਾਅਦ ਹੋਲੀ ਦੇ ਰੰਗ ਰੰਗਿਆ ਨਜ਼ਰ ਆਇਆ ਪਿੰਡ ਮੂਸਾ, ਲੋਕਾਂ ਨੇ ਰੱਜ ਕੇ ਮਨਾਈ ਖੁਸ਼ੀ, ਦੇਖੋ ਤਸਵੀਰਾਂ
25 ਮਾਰਚ 2024 ਨੂੰ ਪੂਰਾ ਦੇਸ਼ ਹੋਲੀ ਦਾ ਤਿਓਹਾਰ ਮਨਾ ਰਿਹਾ ਹੈ। ਹਰ ਕੋਈ ਹੋਲੀ ਦੇ ਰੰਗਾਂ 'ਚ ਰੰਗਿਆ ਨਜ਼ਰ ਆ ਰਿਹਾ ਹੈ। ਹਰ ਸਾਲ ਹੋਲੀ ਦਾ ਤਿਓਹਾਰ ਆਪਣੇ ਨਾਲ ਢੇਰ ਸਾਰੀਆਂ ਖੁਸ਼ੀਆਂ ਲੈਕੇ ਆਉਂਦਾ ਹੈ।
Download ABP Live App and Watch All Latest Videos
View In Appਗੱਲ ਮੂਸਾ ਪਿੰਡ ਦੀ ਕਰੀਏ ਤਾਂ ਇੱਥੇ ਦੇ ਲੋਕਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ 2 ਤਕਰੀਬਨ ਦੋ ਸਾਲ ਹੋਲੀ ਦਾ ਤਿਓਹਾਰ ਨਹੀਂ ਮਨਾਇਆ ਸੀ।
ਹੁਣ 2 ਸਾਲਾਂ ਬਾਅਦ ਮੂਸਾ ਪਿੰਡ ਨੂੰ ਲੱਗਿਆ ਦੁੱਖ ਗ੍ਰਹਿਣ ਹਟਿਆ ਹੈ ਅਤੇ ਪਿੰਡ ਦੇ ਲੋਕਾਂ ਨੇ ਰੱਜ ਕੇ ਹੋਲੀ ਦਾ ਜਸ਼ਨ ਮਨਾਇਆ ਹੈ। ਪਿੰਡ ਵਾਸੀਆਂ ਦੇ ਹੋਲੀ ਦਾ ਜਸ਼ਨ ਮਨਾਉਣ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।
ਦਰਅਸਲ, 2 ਸਾਲਾਂ ਬਾਅਦ ਨਿੱਕੇ ਸ਼ੁਭਦੀਪ ਦੇ ਆਉਣ ਦੀ ਖੁਸ਼ੀ 'ਚ ਪਿੰਡ ਵਾਸੀ ਰੱਜ ਕੇ ਜਸ਼ਨ ਮਨਾ ਰਹੇ ਹਨ। ਬੱਚੇ ਤੋਂ ਲੈਕੇ ਬਜ਼ੁਰਗ ਹਰ ਕਿਸੇ ਦੀ ਜ਼ੁਬਾਨ 'ਤੇ ਸਿਰਫ ਸਿੱਧੂ ਦਾ ਨਾਮ ਹੈ।
ਇਸ ਦਰਮਿਆਨ ਪਿੰਡ ਦੀਆਂ ਔਰਤਾਂ ਨੇ ਮੂਸੇਵਾਲਾ ਦੀ ਹਵੇਲੀ ਸਾਹਮਣੇ ਰੱਜ ਕੇ ਹੋਲੀ ਖੇਡੀ ਅਤੇ ਬੋਲੀਆਂ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ।
ਇਸ ਦਰਮਿਆਨ ਪਿੰਡ ਦੀਆਂ ਅੋਰਤਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਿੱਧੂ ਵੀ ਹੋਲੀ ਬੜੇ ਚਾਅ ਨਾਲ ਖੇਡਦਾ ਸੀ। ਸਿੱਧੂ ਦਾ ਮਨਪਸੰਦ ਤਿਓਹਾਰ ਸੀ ਅਤੇ ਉਹ ਹਰ ਸਾਲ ਇਸ ਨੂੰ ਖੁਸ਼ੀ ਨਾਲ ਮਨਾਉਂਦਾ ਸੀ।
ਦੱਸ ਦਈਏ ਕਿ ਇਹ ਖੁਸ਼ੀ ਹੋਲੀ ਦੀ ਘੱਟ ਤੇ ਨਿੱਕੇ ਸਿੱਧੂ ਦੇ ਆਉਣ ਦੀ ਜ਼ਿਆਦਾ ਹੈ। ਕਿਉਂਕਿ ਹਰ ਕਿਸੇ ਦੀ ਜ਼ੁਬਾਨ 'ਤੇ ਸਿਰਫ ਮੂਸੇਵਾਲਾ ਦਾ ਨਾਮ ਹੈ।
ਹਰ ਕੋਈ ਇਹੀ ਬੋਲ ਰਿਹਾ ਹੈ ਕਿ ਮੂਸੇਵਾਲਾ ਆਪਣੇ ਨਾਲ ਸਾਰੀਆਂ ਖੁਸ਼ੀਆਂ ਲੈ ਗਿਆ ਸੀ, ਪਰ ਨਿੱਕਾ ਮੂਸੇਵਾਲਾ ਆਪਣੇ ਨਾਲ ਸਾਰੀਆਂ ਖੁਸ਼ੀਆਂ ਵਾਪਸ ਲੈਕੇ ਆਇਆ ਹੈ।