Kuch Kuch Hota Hai: ਜੇ 'ਕੁਛ ਕੁਛ ਹੋਤਾ ਹੈ' ਪੰਜਾਬੀ 'ਚ ਬਣੇ ਤਾਂ ਕੌਣ ਬਣੇਗਾ ਰਾਹੁਲ, ਟੀਨਾ ਤੇ ਅੰਜਲੀ, ਦੇਖੋ ਇਸ ਖਬਰ 'ਚ
ਗਿੱਪੀ ਗਰੇਵਾਲ ਰਾਹੁਲ ਦੇ ਕਿਰਦਾਰ 'ਚ: ਫਿਲਮ 'ਚ ਸ਼ਾਹਰੁਖ ਖਾਨ ਨੇ ਰਾਹੁਲ ਖੰਨਾ ਦਾ ਕਿਰਦਾਰ ਨਿਭਾਇਆ ਸੀ। ਰਾਹੁਲ ਕਾਲੇਜ 'ਚ ਫਲਰਟ ਕਿਸਮ ਦਾ ਦਿਖਾਇਆ ਸੀ, ਪਰ ਜਦੋਂ ਉਸ ਨੂੰ ਸੱਚਾ ਪਿਆਰ ਹੋਇਆ ਤਾਂ ਉਸ ਨੇ ਪਿਆਰ ਨੂੰ ਦਿਲੋਂ ਨਿਭਾਇਆ। ਇਸ ਕਿਰਦਾਰ 'ਚ ਸਾਡੇ ਹਿਸਾਬ ਨਾਲ ਗਿੱਪੀ ਗਰੇਵਾਲ ਫਿੱਟ ਬੈਠਦੇ ਹਨ। ਕਿਉਂਕਿ ਗਿੱਪੀ ਗਰੇਵਾਲ 'ਤੇ ਫਲਰਟਿੰਗ ਕਰਨ ਵਾਲੇ ਕਿਰਦਾਰ ਬਹੁਤ ਸੂਟ ਕਰਦੇ ਹਨ ਅਤੇ ਉਹ ਸੀਰੀਅਸ ਕਿਰਦਾਰ ਵੀ ਬਖੂਬੀ ਨਿਭਾ ਸਕਦੇ ਹਨ, ਇਸ ਲਈ ਰਾਹੁਲ ਦੇ ਕਿਰਦਾਰ ਲਈ ਗਿੱਪੀ ਬੈਸਟ ਚੁਆਇਸ ਹੈ।
Download ABP Live App and Watch All Latest Videos
View In Appਤਾਨੀਆ ਟੀਨਾ ਦੇ ਕਿਰਦਾਰ 'ਚ: ਟੀਨਾ ਦਾ ਕਿਰਦਾਰ ਫਿਲਮ 'ਚ ਰਾਣੀ ਮੁਖਰਜੀ ਨੇ ਨਿਭਾਇਆ ਸੀ, ਇਹ ਕਿਰਦਾਰ ਬਹੁਤ ਹੀ ਛੋਟਾ ਪਰ ਕਾਫੀ ਪਿਆਰਾ ਸੀ। ਇਸ ਕਿਰਦਾਰ 'ਚ ਸਾਡੇ ਹਿਸਾਬ ਨਾਲ ਪੰਜਾਬੀ ਅਦਾਕਾਰਾ ਤਾਨੀਆ ਫਿੱਟ ਬੈਠਦੀ ਨਜ਼ਰ ਆਉਂਦੀ ਹੈ। ਕਿਉਂਕਿ ਉਹ ਕਾਲਜ ਗਰਲ ਦਾ ਕਿਰਦਾਰ ਵੀ ਨਿਭਾ ਸਕਦੀ ਹੈ ਤੇ ਇੱਕ ਵਿਆਹੀ ਔਰਤ ਦਾ ਵੀ।
ਸੋਨਮ ਬਾਜਵਾ ਅੰਜਲੀ ਦੇ ਕਿਰਦਾਰ 'ਚ: ਫਿਲਮ 'ਚ ਅੰਜਲੀ ਦਾ ਕਿਰਦਾਰ ਮੁੱਖ ਸੀ ਅਤੇ ਇਸ ਨੂੰ ਕਾਜੋਲ ਨੇ ਨਿਭਾਇਆ ਸੀ। ਪਹਿਲਾਂ ਕਾਜੋਲ ਜਦੋਂ ਕਾਲਜ ਗਰਲ ਬਣੀ ਤਾਂ ਉਹ ਕਾਫੀ ਬਬਲੀ ਤੇ ਮਸਤਮੌਲਾ ਲੁੱਕ 'ਚ ਨਜ਼ਰ ਆਈ। ਬਾਅਦ 'ਚ ਉਹ ਗਲੈਮਰਸ ਬਣ ਗਈ ਅਤੇ ਸੀਰੀਅਸ ਕਿਰਦਾਰ 'ਚ ਆ ਗਈ। ਇਸ ਲਈ ਇਸ ਕਿਰਦਾਰ 'ਚ ਸੋਨਮ ਬਾਜਵਾ ਬਿਲਕੁਲ ਫਿੱਟ ਬੈਠਦੀ ਹੈ। ਕਿਉਂਕਿ ਉਹ ਹਰ ਤਰ੍ਹਾਂ ਦੇ ਕਿਰਦਾਰ ਨੂੰ ਬਖੂਬੀ ਨਿਭਾ ਸਕਦੀ ਹੈ।
ਅਮਨ ਦੇ ਕਿਰਦਾਰ 'ਚ ਐਮੀ ਵਿਰਕ: ਫਿਲਮ 'ਚ ਅਮਨ ਦਾ ਕਿਰਦਾਰ ਸਲਮਾਨ ਖਾਨ ਨੇ ਨਿਭਾਇਆ ਸੀ। ਅਮਨ ਦਾ ਕਿਰਦਾਰ ਕਾਫੀ ਸੀਰੀਅਸ ਟਾਈਪ ਦਾ ਸੀ। ਇਸ ਨੂੰ ਦੇਖਦੇ ਹੋਏ ਸਾਡੇ ਹਿਸਾਬ ਨਾਲ ਇਸ ਕਿਰਦਾਰ ਲਈ ਐਮੀ ਵਿਰਕ ਬੈਸਟ ਚੁਆਇਸ ਹਨ। ਉਹ ਅਮਨ ਦੇ ਕਿਰਦਾਰ ਲਈ ਬਿਲਕੁਲ ਫਿੱਟ ਬੈਠਦੇ ਹਨ।
ਰਬਾਬ ਕੌਰ ਛੋਟੀ ਅੰਜਲੀ: ਜੂਨੀਅਰ ਕਲਾਕਾਰ ਰਬਾਬ ਕੌਰ ਛੋਟੀ ਅੰਜਲੀ ਦੇ ਕਿਰਦਾਰ 'ਚ ਫਿੱਟ ਬੈਠੇਗੀ।
ਛੋਟੇ ਸਰਦਾਰ ਦੇ ਕਿਰਦਾਰ 'ਚ ਗੁਰਤੇਜ ਗੁਰੀ
ਇਸ ਫਿਲਮ 'ਚ ਅਨੁਪਮ ਖੇਰ ਦਾ ਕਿਰਦਾਰ ਵੀ ਕਾਫੀ ਯਾਦਗਾਰੀ ਰਿਹਾ ਹੈ। ਇਸ ਕਿਰਦਾਰ ਨੂੰ ਜਸਵਿੰਦਰ ਭੱਲਾ ਤੋਂ ਵਧੀਆ ਹੋਰ ਕੋਈ ਨਹੀਂ ਨਿਭਾ ਸਕਦਾ।
ਮਿਸ ਬ੍ਰਿਗੈਂਜ਼ਾ ਦੇ ਕਿਰਦਾਰ ਲਈ ਉਪਾਸਨਾ ਸਿੰਘ ਬੈਸਟ ਹੈ।