In Pics: ਡਾਂਸ ਰਿਹਰਸਲ ਕਰਨ ਪੁੱਜੀ ਸੁਹਾਨਾ ਖਾਨਨੇ ਪਾਈ ਏਨੀ ਮਹਿੰਗੀ ਚੱਪਲ, ਕੀਮਤ ਜਾਣ ਕੇ ਉੱਡ ਜਾਣਗੇ ਹੋਸ਼
ਬਾਲੀਵੁੱਡ ਦੇ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦੀ ਲਾਡਲੀ ਧੀ ਸੁਹਾਨਾ ਖਾਨ ਨੇ ਭਾਵੇਂ ਅਜੇ ਬਾਲੀਵੁੱਡ 'ਚ ਡੈਬਿਊ ਨਹੀਂ ਕੀਤਾ ਹੈ ਪਰ ਫਿਰ ਵੀ ਉਹ ਆਪਣੇ ਫੈਸ਼ਨ ਸੈਂਸ ਲਈ ਅਕਸਰ ਲਾਈਮਲਾਈਟ 'ਚ ਰਹਿੰਦੀ ਹੈ।
Download ABP Live App and Watch All Latest Videos
View In Appਉਹ ਜਲਦ ਹੀ ਫਿਲਮ 'ਦਿ ਆਰਚੀਜ਼' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ ਅਤੇ ਫਿਲਮ ਦੀ ਸ਼ੂਟਿੰਗ ਲਈ ਵੀ ਉਹ ਕਾਫੀ ਮਿਹਨਤ ਕਰ ਰਹੀ ਹੈ।
ਹਾਲ ਹੀ ਵਿੱਚ ਸੁਹਾਨਾ ਖਾਨ ਨੂੰ ਮੁੰਬਈ ਵਿੱਚ ਇੱਕ ਡਾਂਸ ਰਿਹਰਸਲ ਲਈ ਜਾਂਦੇ ਹੋਏ ਦੇਖਿਆ ਗਿਆ ਸੀ। ਇਸ ਦੌਰਾਨ ਸਟਾਰ ਕਿਡ ਕਾਫੀ ਸਟਨਿੰਗ ਲੱਗ ਰਹੀ ਸੀ।
ਸੁਹਾਨਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਸੁਹਾਨਾ ਖਾਨ ਨੇ ਬਹੁਤ ਮਹਿੰਗੇ ਸਲਾਈਡਰਾਂ ਨਾਲ ਆਪਣਾ ਕੈਜ਼ੂਅਲ ਲੁੱਕ ਸਟਾਈਲ ਕੀਤਾ। ਉਸ ਨੇ Gucci ਬ੍ਰਾਂਡ ਦੇ ਸਲਾਈਡਰ ਪਹਿਨੇ ਹੋਏ ਸਨ, ਜਿਸ ਦੀ ਕੀਮਤ ਕਰੀਬ 20 ਹਜ਼ਾਰ ਰੁਪਏ ਹੈ।
ਸੁਹਾਨਾ ਖਾਨ ਅਕਸਰ 'ਦਿ ਆਰਚੀਜ਼' ਦੀ ਸਟਾਰ ਕਾਸਟ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਜ਼ੋਇਆ ਅਖਤਰ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ 'ਚ ਸੁਹਾਨਾ 'ਵੇਰੋਨਿਕਾ' ਦੇ ਕਿਰਦਾਰ 'ਚ ਨਜ਼ਰ ਆਵੇਗੀ।